ਹੁਸ਼ਿਆਰਪੁਰ ਹਾਦਸੇ 'ਚ 9 ਲੋਕਾਂ ਦੀ ਮੌਤ, ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ 4-4 ਲੱਖ ਦੇਣ ਦਾ ਐਲਾਨ (HOSHIARPUR ACCIDENT ETV BHARAT) ਹੁਸ਼ਿਆਰਪੁਰ : ਜਿਲਾ ਹੁਸ਼ਿਆਰਪੁਰ ਦੇ ਪਿੰਡ ਜੇਜੋਂ ਵਿਖੇ ਅੱਜ 12 ਵਜੇ ਦੇ ਕਰੀਬ ਹੋਏ ਮੰਦਭਾਗੇ ਹਾਦਸੇ ਤੋਂ ਬਾਅਦ ਜਿੱਥੇ 9 ਲੋਕਾਂ ਨੇ ਆਪਣੀ ਜਾਨ ਗਵਾ ਤੀ ਉੱਥੇ ਹੀ ਇੱਕ ਵਿਅਕਤੀ ਦੀ ਜਾਨ ਬਚਾਈ ਗਈ । ਜਦ ਕਿ ਇੱਕ 2 ਭਾਲ ਹਾਲੇ ਵੀ ਜਾਰੀ ਹੈ। ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਤੋਂ ਇੱਕ ਫੈਮਿਲੀ ਨਵਾਂ ਸ਼ਹਿਰ ਵਿਆਹ ਲਈ ਨੋਵਾ ਗੱਡੀ ਕਰਾ ਕੇ ਜਾ ਰਹੀ ਸੀ ਤਾਂ ਰਾਸਤੇ ਵਿੱਚ ਜੇਜੋ ਦੇ ਕਾਜਵੇ ਵਿੱਚ ਪਾਣੀ ਜਿਆਦਾ ਆਇਆ ਹੋਣ ਕਾਰਨ ਉਹ ਗੱਡੀ ਪਾਣੀ ਵਿੱਚ ਰੁੜ ਗਈ ।
ਡੀਸੀ ਨੇ ਕੀ ਕਿਹਾ: ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜੇਜੋਂ ਚੋਅ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਹੋਏ ਇੱਕ ਦਰਦਨਾਕ ਹਾਦਸੇ ‘ਤੇ ਗਹਿਰਾ ਦੁੱਖ ਪ੍ਰਗਟਾਇਆ ਹੈ। ਇਸ ਘਟਨਾ ਵਿੱਚ ਇੱਕ ਇਨੋਵਾ ਗੱਡੀ, ਜਿਸ ਵਿੱਚ 12 ਲੋਕ ਸਵਾਰ ਸਨ, ਪਾਣੀ ਦੇ ਤੇਜ਼ ਵਹਾਅ ਵਿੱਚ ਬਹਿ ਗਈ। ਇਸ ਹਾਦਸੇ ਵਿੱਚ 9 ਲੋਕਾਂ ਦੀ ਦੁਖਦ ਮੌਤ ਹੋ ਗਈ ਹੈ, ਜਦਕਿ ਦੋ ਲੋਕ ਅਜੇ ਵੀ ਲਾਪਤਾ ਹਨ। ਇੱਕ ਵਿਅਕਤੀ ਨੂੰ ਐਨ.ਡੀ.ਆਰ.ਐੱਫ ਅਤੇ ਆਸੇ-ਪਾਸੇ ਦੇ ਲੋਕਾਂ ਦੀ ਮਦਦ ਨਾਲ ਸੁਰੱਖਿਅਤ ਬਚਾ ਲਿਆ ਗਿਆ ਹੈ।
ਦਰਦਨਾਕ ਘਟਨਾ: ਡੀਸੀ ਕੋਮਲ ਮਿੱਤਲ ਨੇ ਦੱਸਿਆ ਕਿ ਇਹ ਹਾਦਸਾ ਹਿਮਾਚਲ ਪ੍ਰਦੇਸ਼ ਤੋਂ ਆ ਰਹੀ ਇੱਕ ਇਨੋਵਾ ਗੱਡੀ ਦੇ ਜੇਜੋਂ ਚੋਅ ਵਿੱਚ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ਵਿੱਚ ਆ ਜਾਣ ਕਾਰਨ ਹੋਇਆ। ਗੱਡੀ ਵਿੱਚ ਸਵਾਰ ਲੋਕ ਹਿਮਾਚਲ ਪ੍ਰਦੇਸ਼ ਦੇ ਮੈਹਤਪੁਰ ਦੇ ਦੇਹਲਾ ਪਿੰਡ ਤੋਂ ਪੰਜਾਬ ਦੇ ਨਵਾਂਸ਼ਹਿਰ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਨ ਜਾ ਰਹੇ ਸਨ। ਬਦਕਿਸਮਤੀ ਨਾਲ, ਰਸਤੇ ਵਿੱਚ ਚੋਅ ਦੇ ਵੱਧੇ ਹੋਏ ਪਾਣੀ ਕਾਰਨ ਗੱਡੀ ਬਹਿ ਗਈ, ਜਿਸ ਨਾਲ ਇਹ ਦਰਦਨਾਕ ਘਟਨਾ ਵਾਪਰੀ।
ਕਿਸ ਦੀ ਬਚੀ ਜਾਨ:ਪਿੰਡ ਦੇ ਲੋਕਾਂ ਵੱਲੋਂ ਦੀਪਕ ਭਾਟੀਆ ਨਾਮ ਦੇ ਇਕ ਵਿਅਕਤੀ ਨੂੰ ਬਚਾ ਲਿਆ ਗਿਆ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਵਿੱਚ ਸਵਾਰ ਵਿਅਕਤੀ ਇਕ ਹੀ ਪਰਿਵਾਰ ਨਾਲ ਸਬੰਧਤ ਹਨ ਤੇ ਇਹ ਸਾਰੇ ਹਿਮਾਚਲ ਪ੍ਰਦੇਸ਼ ਦੇ ਪਿੰਡ ਦੇਹਰਾ ਮਹਿਤਪੁਰ ਤੋਂ ਨਵਾਂ ਸ਼ਹਿਰ ਵਿਆਹ ਲਈ ਜਾ ਰਹੇ ਸਨ। ਪੁਲਿਸ ਤੇ ਪਿੰਡ ਵਾਸੀਆਂ ਵੱਲੋਂ ਰੁੜ੍ਹ ਗਿਆ ਦੀ ਭਾਲ ਜਾਰੀ ਹੈ। ਇਸ ਤੋਂ ਇਲਾਵਾ ਮੀਂਹ ਕਾਰਨ ਸੂਬੇ ਦੇ ਕਈ ਸ਼ਹਿਰਾਂ ਵਿੱਚ ਪਾਣੀ ਭਰ ਗਿਆ ਹੈ। ਇਸ ਦੌਰਾਨ ਡੀਸੀ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਨੀਵੇਂ ਇਲਾਕਿਆਂ ਅਤੇ ਨਦੀਆਂ-ਨਾਲਿਆਂ ਤੋਂ ਦੂਰੀ ਬਣਾ ਕੇ ਰੱਖਣ ਦੀ ਚਿਤਾਵਨੀ ਜਾਰੀ ਕੀਤੀ ਹੈ। ਪੰਜਾਬ 'ਚ ਸਵੇਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ।
ਮੁਰਦਿਆਂ ਲਈ ਫਰਿਜ਼ਰ ਨਹੀਂ: ਸਾਬਕਾ ਐਮਐਲਏ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਮੁਰਦਿਆਂ ਲਈ ਕੋਈ ਵੀ ਫਰਿਜਰ ਨਾ ਹੋਣਾ ਬੜੀ ਮੰਦਭਾਗੀ ਗੱਲ ਹੈ। ਉਹਨਾਂ ਕਿਹਾ ਕਿ ਇਹ ਜ਼ਿਲ਼੍ਹੇ ਦਾ ਸਭ ਤੋਂ ਬੜਾ ਹਸਪਤਾਲ ਹੈ ਪਰ ਇਸ ਦਾ ਹਾਲ ਦੇਖਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਸਪਤਾਲ ਦੇ ਹਾਲਾਤ ਕੀ ਹਨ?
ਪਰਿਵਾਰਾਂ ਨਾਲ ਦੁੱਖ ਸਾਂਝਾ: ਇਸ ਮੌਕੇ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਨਾਲ ਹੀ ਪੀੜਤ ਪਰਿਵਾਰਾਂ ਨੂੰ ਚਾਰ-ਚਾਰ ਲੱਖ ਦੀ ਮਾਲੀ ਸਹਾਇਤਾ ਦੇਣ ਦੀ ਗੱਲ ਆਖੀ ਹੈ। ਉਹਨਾਂ ਕਿਹਾ ਕਿ ਪਰਿਵਾਰ ਦੇ ਨਾਲ ਉਹ ਅਤੇ ਉਹਨਾਂ ਦੀ ਪੂਰੀ ਸਰਕਾਰ ਹਰ ਟਾਈਮ ਖੜੀ ਹੈ।