ਅੰਮ੍ਰਿਤਸਰ: ਖੁਸ਼ੀਆਂ ਅਤੇ ਖੇੜਿਆਂ ਦੇ ਤਿਉਹਾਰ ਵਜੋਂ ਜਾਣੇ ਜਾਂਦੇ ਪੰਜਾਬ ਦੇ ਪ੍ਰਮੁੱਖ ਤਿਉਹਾਰ ਲੋਹੜੀ ਦੇ ਮੌਕੇ ਉੱਤੇ ਜਿੱਥੇ ਲੋਕ ਘਰਾਂ ਦੇ ਵਿੱਚ ਭੁੱਗੇ ਬਾਲ ਕੇ ਮੱਥਾ ਟੇਕਿਆਂ ਜਾਂਦਾ ਹੈ, ਉਥੇ ਹੀ ਇਸ ਦਿਨ ਮੌਕੇ ਖੀਰ ਅਤੇ ਸਰੋਂ ਦੇ ਸਾਗ ਨੂੰ ਲੋਕ ਸ਼ੁਭ ਸ਼ਗਨ ਮੰਨਦੇ ਹਨ।
ਪਤੰਗਬਾਜ਼ੀ ਲਈ ਉਤਸ਼ਾਹ
Published : Jan 12, 2025, 5:20 PM IST
ਅੰਮ੍ਰਿਤਸਰ: ਖੁਸ਼ੀਆਂ ਅਤੇ ਖੇੜਿਆਂ ਦੇ ਤਿਉਹਾਰ ਵਜੋਂ ਜਾਣੇ ਜਾਂਦੇ ਪੰਜਾਬ ਦੇ ਪ੍ਰਮੁੱਖ ਤਿਉਹਾਰ ਲੋਹੜੀ ਦੇ ਮੌਕੇ ਉੱਤੇ ਜਿੱਥੇ ਲੋਕ ਘਰਾਂ ਦੇ ਵਿੱਚ ਭੁੱਗੇ ਬਾਲ ਕੇ ਮੱਥਾ ਟੇਕਿਆਂ ਜਾਂਦਾ ਹੈ, ਉਥੇ ਹੀ ਇਸ ਦਿਨ ਮੌਕੇ ਖੀਰ ਅਤੇ ਸਰੋਂ ਦੇ ਸਾਗ ਨੂੰ ਲੋਕ ਸ਼ੁਭ ਸ਼ਗਨ ਮੰਨਦੇ ਹਨ।
ਪਤੰਗਬਾਜ਼ੀ ਲਈ ਉਤਸ਼ਾਹ
ਇਸ ਦੇ ਨਾਲ ਹੀ ਮਾਘੀ ਅਤੇ ਲੋਹੜੀ ਦੇ ਤਿਉਹਾਰ ਮੌਕੇ ਨੌਜਵਾਨਾਂ ਵਿੱਚ ਪਤੰਗਬਾਜ਼ੀ ਨੂੰ ਲੈ ਕੇ ਵੀ ਕਾਫੀ ਉਤਸ਼ਾਹ ਹੁੰਦਾ ਹੈ। ਪਤੰਗਬਾਜ਼ੀ ਦੇ ਸ਼ੌਕੀਨ ਨੌਜਵਾਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਬਾਜ਼ਾਰਾਂ ਦੇ ਵਿੱਚ ਨੌਜਵਾਨਾਂ ਦੇ ਸ਼ੌਂਕ ਅਨੁਸਾਰ ਜਿੱਥੇ ਕੈਨੇਡਾ, ਅਮਰੀਕਾ, ਜਰਮਨੀ, ਭਾਰਤ ਸਮੇਤ ਵੱਖ-ਵੱਖ ਝੰਡਿਆਂ ਵਾਲੀਆਂ ਪਤੰਗਾਂ ਆ ਗਈਆਂ ਹਨ, ਉੱਥੇ ਹੀ ਇਸ ਵਾਰ ਨੌਜਵਾਨਾਂ ਦੇ ਲਈ ਖਾਸ ਤੌਰ ਉੱਤੇ ਕਈ ਦੁਕਾਨਦਾਰਾਂ ਵੱਲੋਂ 6-6 ਫੁੱਟ ਦੇ ਵੱਡੇ ਪਤੰਗ ਲਿਆਂਦੇ ਗਏ ਹਨ। ਜਿਸ ਨੂੰ ਦੇਖ ਕੇ ਨੌਜਵਾਨ ਕਾਫੀ ਖੁਸ਼ ਨਜ਼ਰ ਆ ਰਹੇ ਹਨ।
500 ਦੇ ਵਿਕ ਰਹੇ ਹਨ ਪਤੰਗ
ਇਸ ਸਬੰਧੀ ਬਾਜ਼ਾਰ ਦੇ ਪ੍ਰਮੁੱਖ ਦੁਕਾਨਦਾਰ ਵਜੋਂ ਜਾਣੀ ਜਾਂਦੇ ਇੱਕ ਸਥਾਨਕ ਦੁਕਾਨਦਾਰ ਨੇ ਦੱਸਿਿਆ ਕਿ ਇਸ ਵਾਰ ਮਹਿੰਗਾਈ ਦੀ ਮਾਰ ਕਾਰਨ 20 ਪਤੰਗਾਂ ਖਰੀਦਣ ਵਾਲੇ ਨੌਜਵਾਨ 2 ਤੋਂ 4 ਪਤੰਗ ਹੀ ਖਰੀਦ ਰਹੇ ਹਨ। ਉਹਨਾਂ ਦੱਸਿਆ ਕਿ ਬਾਜ਼ਾਰ ਦੇ ਵਿੱਚ ਪੰਜ ਰੁਪਏ ਦੀ ਪਤੰਗ ਤੋਂ ਲੈ ਕੇ 500 ਤੱਕ ਦੇ ਵੱਡੇ ਪਤੰਗ ਵਿਕ ਰਹੇ ਹਨ, ਇਸ ਦੇ ਨਾਲ ਹੀ ਪਤੰਗਬਾਜ਼ੀ ਦੇ ਸ਼ੌਕੀਨ ਨੌਜਵਾਨਾਂ ਵੱਲੋਂ ਨਵੀਂ ਵਰਾਇਟੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬੇਸ਼ੱਕ ਬਾਜ਼ਾਰ ਦੇ ਵਿੱਚ ਹਾਲੇ ਤੱਕ ਕੰਮ ਕਾਜ ਘੱਟ ਦਿਖਾਈ ਦੇ ਰਿਹਾ ਹੈ।। ਪਰ ਹੋ ਸਕਦਾ ਹੈ ਕਿ ਕੱਲ੍ਹ ਤਿਉਹਾਰ ਦੇ ਮੌਕੇ ਬਾਜ਼ਾਰ ਦੇ ਵਿੱਚ ਰੌਣਕ ਵਧਣ ਦੇ ਨਾਲ ਦੁਕਾਨਦਾਰਾਂ ਦੇ ਚਿਹਰੇ ਵੀ ਖਿੜਦੇ ਹੋਏ ਨਜ਼ਰ ਆਉਣਗੇ। ਇਸ ਦੇ ਨਾਲ ਹੀ ਚਾਈਨਾ ਡੋਰ ਪ੍ਰਤੀ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਕਾਰਨ ਅੰਮ੍ਰਿਤਸਰੀ ਧਾਗਾ ਡੋਰ ਦੀ ਡਿਮਾਂਡ ਵਧੀ ਹੈ।