ਇਸ ਜ਼ਿਲ੍ਹੇ ਵਿੱਚ ਡੇਂਗੂ ਦਾ ਕਹਿਰ ! (Etv Bharat (ਪੱਤਰਕਾਰ, ਲੁਧਿਆਣਾ)) ਲੁਧਿਆਣਾ:ਬਰਸਾਤੀ ਮੌਸਮ ਵਿੱਚ ਅਕਸਰ ਡੇਂਗੂ ਦੇ ਕੇਸਾਂ ਵਿੱਚ ਵਾਧਾ ਦੇਖਣ ਨੂੰ ਮਿਲਦਾ ਹੈ ਅਤੇ ਪੰਜਾਬ ਵਿੱਚ ਜਿੱਥੇ ਕੇਸ ਵਧੇ ਹਨ ਉਥੇ ਹੀ ਲੁਧਿਆਣਾ ਵਿੱਚ ਵੀ ਹੁਣ ਤੱਕ 56 ਕੇਸ ਆ ਚੁੱਕੇ ਹਨ। ਜਿਸ ਨੂੰ ਲੈ ਕੇ ਜਿਲਾ ਸਿਹਤ ਅਫਸਰ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਘਰਾਂ ਵਿੱਚ ਜਾ ਕੇ ਟੀਮਾਂ ਚੈੱਕ ਕਰ ਰਹੀਆਂ ਹਨ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਲੁਧਿਆਣੇ ਜ਼ਿਲ੍ਹੇ ਵਿੱਚ ਸਿਰਫ 56 ਮਰੀਜ਼ ਦੀ ਡੇਂਗੂ ਦੇ ਆਏ ਹਨ ਅਤੇ ਲੋਕਾਂ ਨੂੰ ਇਸ ਦੇ ਬਾਰੇ ਲਗਾਤਾਰ ਜਾਗਰੂਕ ਕੀਤਾ ਜਾਂਦਾ ਜਾ ਰਿਹਾ ਹੈ। ਬੇਸ਼ੱਕ 27 ਮਰੀਜ਼ ਸ਼ਹਿਰੀ ਏਰੀਏ ਦੇ ਵਿੱਚ ਆਏ ਸਨ ਅਤੇ 29 ਮਰੀਜ਼ ਪੇਂਡੂ ਇਲਾਕੇ ਵਿੱਚੋਂ ਆਏ ਹਨ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਸਾਫ ਪਾਣੀ ਵੀ ਨਹੀਂ ਖਾਣਾ ਦੇਣਾ ਚਾਹੀਦਾ ਕਿਉਂਕਿ ਡੇਂਗੂ ਦਾ ਲਾਰਬਾਜ ਸਾਫ ਪਾਣੀ ਵਿੱਚ ਹੀ ਫੈਲਦਾ ਹੈ।
ਸੂਬੇ ਵਿੱਚ ਡੇਂਗੂ ਦੇ ਕੇਸਾਂ ਵਿੱਚ ਵਾਧਾ
ਸਿਵਿਲ ਸਰਜਨ ਨੇ ਕਿਹਾ ਕਿ ਸ਼ਾਮ ਦੇ ਟਾਈਮ ਅਤੇ ਸਵੇਰ ਦੇ ਸਮੇਂ ਜਰੂਰ ਕੁੱਲ ਬਾਜੂ ਜਾਂ ਸ਼ਰਟਾਂ ਜਾਂ ਟੀ ਸ਼ਰਟਾਂ ਚਾਹੀਦੀਆਂ ਹਨ ਤਾਂ ਜੋ ਮੱਛਰ ਨਾ ਕਰ ਸਕੇ। ਉਹਨਾਂ ਨੇ ਕਿਹਾ ਕਿ ਵੱਖ-ਵੱਖ ਸਮੇਂ ਤੇ ਉਹਨਾਂ ਦੀਆਂ ਟੀਮਾਂ ਘਰਾਂ ਵਿੱਚ ਚੈਕਿੰਗ ਵਾਸਤੇ ਜਾ ਰਹੀਆਂ ਹਨ। ਜਿਨਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ। ਸਿਵਲ ਸਰਜਨ ਦੇ ਮੁਤਾਬਿਕ ਸਾਡੇ ਵੱਲੋਂ ਹਸਪਤਾਲ ਦੇ ਵਿੱਚ ਵੀ ਪੂਰੇ ਪ੍ਰਬੰਧ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਹਰ ਸ਼ੁਕੱਰਵਾਰ ਡੇਂਗੂ ਤੇ ਵਾਰ ਨਾਮ ਦੀ ਸਿਹਤ ਮਹਿਕਮੇ ਵੱਲੋਂ ਇੱਕ ਮੁਹਿੰਮ ਵੀ ਚਲਾਈ ਜਾ ਰਹੀ ਹੈ। ਜਿਸ ਦੇ ਤਹਿਤ ਲੋਕਾਂ ਨੂੰ ਆਪਣਾ ਆਲਾ ਦੁਆਲਾ ਸਾਫ ਰੱਖਣ ਲਈ ਜਾਗਰੂਕ ਕੀਤਾ ਜਾਂਦਾ ਹੈ।
ਬਿਮਾਰੀਆਂ ਸਬੰਧੀ ਜਾਗਰੂਕਤਾ
ਉਹਨਾਂ ਕਿਹਾ ਇਸ ਤੋਂ ਇਲਾਵਾ ਸਾਡੇ ਵੱਲੋਂ ਨਗਰ ਨਿਗਮ ਦੇ ਨਾਲ ਮਿਲ ਕੇ ਫੋਗਿੰਗ ਵੀ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਲਾਰਵਾ ਵੀ ਇਕੱਠਾ ਕਰਦੇ ਹਨ ਅਤੇ ਜਿਨਾਂ ਥਾਵਾਂ 'ਤੇ ਲਾਰਵਾ ਮਿਲ ਰਿਹਾ ਹੈ। ਉਹਨਾਂ ਤੇ ਕਾਰਵਾਈ ਵੀ ਅਮਲ ਦੇ ਵਿੱਚ ਲਿਆਂਦੀ ਜਾਂਦੀ ਹੈ। ਸਿਵਲ ਸਰਜਨ ਨੇ ਕਿਹਾ ਕਿ ਵੱਖਰੀਆਂ ਟੀਮਾਂ ਦਾ ਵੀ ਗਠਨ ਕੀਤਾ ਗਿਆ ਹੈ ਜੋ ਲਗਾਤਾਰ ਡੇਂਗੂ ਪ੍ਰਭਾਵਿਤ ਇਲਾਕੇ ਦਾ ਦੌਰਾ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਫਿਲਹਾਲ ਇਹ ਕੇਸ ਕਿਸੇ ਇੱਕ ਥਾਂ ਤੋਂ ਨਹੀਂ ਆਏ ਸਗੋਂ ਵੱਖ-ਵੱਖ ਥਾਵਾਂ ਤੇ ਆਏ ਹਨ, ਪਰ ਉਹਨਾਂ ਕਿਹਾ ਕਿ ਪਿਛਲੀ ਸਾਲ ਨਾਲੋਂ ਇਸ ਸਾਲ ਕਾਫੀ ਕੰਟਰੋਲ ਹੈ।