ਪੰਜਾਬ

punjab

ETV Bharat / state

ਰੂਪਨਗਰ 'ਚ ਲੈਂਟਰ ਦੇ ਮਲਵੇ ਹੇਠਾਂ ਦੱਬੇ 5 ਮਜ਼ਦੂਰ, ਬਚਾਅ ਕਾਰਜ 'ਚ ਲੱਗੀਆਂ ITBP ਤੇ NDRF ਦੀਆਂ ਟੀਮਾਂ - workers buried under debris

ਰੂਪਨਗਰ 'ਚ ਇੱਕ ਪੁਰਾਣੇ ਘਰ ਦੀ ਮੁਰੰਮਤ ਦੌਰਾਨ ਉਸ ਦੀ ਦੋ ਮੰਜ਼ਿਲਾਂ ਛੱਤ ਹੇਠਾਂ ਡਿੱਗ ਗਈ, ਜਿਸ ਕਾਰਨ ਪੰਜ ਮਜ਼ਦੂਰ ਮਲਵੇ ਹੇਠ ਦੱਬੇ ਗਏ। ਉਧਰ ਉਨ੍ਹਾਂ ਨੂੰ ਬਚਾਉਣ ਲਈ ITBP ਤੇ NDRF ਦੀਆਂ ਟੀਮਾਂ ਕੰਮ ਕਰ ਰਹੀਆਂ ਹਨ।

ਮਲਵੇ ਹੇਠਾਂ ਦਬੇ 5 ਮਜ਼ਦੂਰ
ਮਲਵੇ ਹੇਠਾਂ ਦਬੇ 5 ਮਜ਼ਦੂਰ

By ETV Bharat Punjabi Team

Published : Apr 18, 2024, 7:50 PM IST

ਮਲਵੇ ਹੇਠਾਂ ਦਬੇ 5 ਮਜ਼ਦੂਰ

ਰੂਪਨਗਰ: ਪੰਜਾਬ ਸਣੇ ਕਈ ਸੂਭਿਆਂ 'ਚ ਇਹ ਆਮ ਦੇਖਣ ਨੂੰ ਮਿਲਦਾ ਹੈ ਕਿ ਪੁਰਾਣੀਆਂ ਇਮਾਰਤਾਂ ਨੂੰ ਆਧੁਨਿਕ ਤਕਨੀਕਾਂ ਰਾਹੀ ਉੱਚਾ ਚੁੱਕਿਆ ਜਾਂਦਾ ਹੈ ਪਰ ਇਸ ਵਿਚਾਲੇ ਕਈ ਵਾਰ ਲੈਂਟਰ ਡਿੱਗਣ ਕਾਰਨ ਹਾਦਸੇ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਅਜਿਹਾ ਹੀ ਇੱਕ ਮਾਮਲਾ ਰੂਪਨਗਰ ਤੋਂ ਸਾਹਮਣੇ ਆਇਆ ਹੈ। ਜਿਥੇ ਵੀਰਵਾਰ ਦੁਪਹਿਰ ਬਾਅਦ ਰੂਪਨਗਰ ਦੀ ਪ੍ਰੀਤ ਕਾਲੋਨੀ 'ਚ ਇੱਕ ਘਰ ਦਾ ਲੈਂਟਰ ਚੁੱਕਣ 'ਚ ਲੱਗੇ ਮਜ਼ਦੂਰ ਲੈਂਟਰ ਹੇਠਾਂ ਦੱਬ ਗਏ। ਦੱਸਿਆ ਜਾ ਰਿਹਾ ਕਿ ਇਹ ਘਰ ਦੋ ਮੰਜ਼ਿਲਾਂ ਸੀ, ਜਿਸ ਦੀ ਕਿ ਆਧੁਨਿਕ ਤਕਨੀਕ ਨਾਲ ਮੁਰੰਮਤ ਦਾ ਕੰਮ ਚੱਲ ਰਿਹਾ ਸੀ।

ਆਈਟੀਬੀਪੀ ਤੇ ਐੱਨਡੀਆਰਐੱਫ ਦੀਆਂ ਟੀਮਾਂ ਮੌਕੇ 'ਤੇ ਮੌਜੂਦ: ਇਸ ਹਾਦਸੇ ਤੋਂ ਬਾਅਦ ਤੁਰੰਤ ਜੇਸੀਬੀ ਮਸ਼ੀਨ ਬੁਲਾਈ ਗਈ ਅਤੇ ਲੈਂਟਰ ਹੇਠਾਂ ਦੱਬੇ ਮਜ਼ਦੂਰਾਂ ਨੂੰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚ ਗਿਆ ਤੇ ਨਾਲ ਹੀ ਬਚਾਅ ਕਾਰਜ ਲਈ ਆਈਟੀਬੀਪੀ ਤੇ ਐੱਨਡੀਆਰਐੱਫ ਦੀਆਂ ਟੀਮਾਂ ਵੀ ਬੁਲਾਈਆਂ ਗਈਆਂ। ਜਿੰਨ੍ਹਾਂ ਵਲੋਂ ਬਚਾਅ ਕਾਰਜ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ ਤਾਂ ਜੋ ਮਜ਼ਦੂਰਾਂ ਨੂੰ ਹੇਠਾਂ ਤੋਂ ਸੁਰੱਖਿਅਤ ਕੱਢਿਆ ਜਾ ਸਕੇ। ਉਨ੍ਹਾਂ ਵਲੋਂ ਮੌਕੇ ਤੋਂ ਮਲਬਾ ਹਟਾਇਆ ਜਾ ਰਿਹਾ ਹੈ। ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਮਜ਼ਦੂਰਾਂ ਦੀਆਂ ਆਵਾਜ਼ਾਂ ਮਲਵੇ ਦੇ ਹੇਠਾਂ ਤੋਂ ਸੁਣੀਆਂ ਜਾ ਰਹੀਆਂ ਹਨ।

ਪ੍ਰਤੱਖਦਰਸ਼ੀ ਨੇ ਦੱਸੀ ਸਾਰੀ ਘਟਨਾ: ਇਸ ਸਬੰਧੀ ਮਲਵੇ ਹੇਠ ਦੱਬੇ ਮਜ਼ਦੂਰਾਂ ਨਾਲ ਕੰਮ ਕਰਨ ਵਾਲੇ ਇੱਕ ਹੋਰ ਮਜ਼ਦੂਰ ਦਾ ਬਚਾਅ ਹੋ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਦੋ ਮੰਜ਼ਿਲਾਂ ਇਮਾਰਤ ਦਾ ਲੈਂਟਰ ਉੱਚਾ ਚੁੱਕਣ ਦਾ ਕੰਮ 1 ਅਪ੍ਰੈਲ ਤੋਂ ਕੀਤਾ ਜਾ ਰਿਹਾ ਸੀ। ਇਸ ਦੌਰਾਨ ਉਹ ਪਾਣੀ ਪੀਣ ਗਿਆ ਤੇ ਉਸ ਦਾ ਬਚਾਅ ਹੋ ਗਿਆ, ਜਦਕਿ ਉਸ ਦੇ ਸਾਥੀ ਦੋ ਮੰਜ਼ਿਲਾਂ ਇਮਾਰਤ ਦੇ ਡਿੱਗਣ ਕਾਰਨ ਉਸ ਦੇ ਮਲਵੇ ਹੇਠ ਆ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਘਰ ਕਰੀਬ ਚਾਲੀ ਸਾਲ ਪਹਿਲਾਂ 1984 'ਚ ਬਣਿਆ ਸੀ।

ਜ਼ਿਲ੍ਹਾ ਪ੍ਰਸ਼ਾਸਨ ਵੀ ਰੱਖ ਰਿਹਾ ਨਜ਼ਰ:ਕਾਬਿਲੇਗੌਰ ਹੈ ਕਿ ਇਸ ਦੌਰਾਨ ਪ੍ਰਸ਼ਾਸਨ ਵਲੋਂ ਵੀ ਮਾਮਲੇ 'ਚ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਡੀਸੀ ਰੂਪਨਗਰ ਵਲੋਂ ਖੁਦ ਮੌਕੇ ਦਾ ਜਾਇਜ਼ਾ ਲਿਆ ਹੈ ਅਤੇ ਨਾਲ ਹੀ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਉਥੇ ਹੀ ਆਈਟੀਬੀਪੀ ਤੇ ਐੱਨਡੀਆਰਐੱਫ ਦੀਆਂ ਟੀਮਾਂ ਵਲੋਂ ਲੋਹੇ ਨੂੰ ਕੱਟਣ ਲਈ ਆਪਣੇ ਉਜ਼ਾਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ABOUT THE AUTHOR

...view details