ਪੰਜਾਬ

punjab

ETV Bharat / state

ਜਾਰਜੀਆ ਹਾਦਸੇ 'ਚ ਮਰਨ ਵਾਲਿਆਂ 'ਚੋਂ 4 ਹੋਰ ਮ੍ਰਿਤਕ ਦੇਹਾਂ ਪਹੁੰਚੀਆਂ ਅੰਮ੍ਰਿਤਸਰ ਏਅਰਪੋਰਟ - DIED BODIES ARRIVE AMRITSAR AIRPORT

ਜਾਰਜੀਆ ਵਿੱਚ ਜ਼ਹਿਰੀਲੀ ਗੈਸ ਨਾਲ ਮਰਨ ਵਾਲੇ 4 ਹੋਰ ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਅੰਮ੍ਰਿਤਸਰ ਦੇ ਕੌਮਾਂਤਰੀ ਏਅਰਪੋਰਟ ਉੱਤੇ ਪਹੁੰਚੀਆਂ ਹਨ।

BODIES ARRIVE AMRITSAR AIRPORT
ਮ੍ਰਿਤਕ ਦੇਹਾਂ ਪਹੁੰਚੀਆਂ ਅੰਮ੍ਰਿਤਸਰ ਏਅਰਪੋਰਟ (ETV BHARAT)

By ETV Bharat Punjabi Team

Published : Dec 24, 2024, 7:31 AM IST

ਅੰਮ੍ਰਿਤਸਰ: ਪਿਛਲੇ ਦਿਨੀਂ ਜਾਰਜੀਆ ਵਿੱਚ ਹੋਏ ਇੱਕ ਦਰਦਨਾਕ ਹਾਦਸੇ ਦੌਰਾਨ ਮਾਰੇ ਗਏ 11 ਪੰਜਾਬੀ ਨੌਜਵਾਨਾਂ ਵਿੱਚੋਂ 4 ਦੇ ਮ੍ਰਿਤਕ ਸਰੀਰ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਰਾਜਾਸਾਂਸੀ ਵਿਖੇ ਪਹੁੰਚੇ। ਜਿਨ੍ਹਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਉਬਰਾਏ ਵੱਲੋਂ ਭੇਜੀਆਂ ਗਈਆਂ ਐਂਬੂਲੈਂਸਾਂ ਰਾਹੀਂ ਉਨ੍ਹਾਂ ਦੇ ਘਰਾਂ ਨੂੰ ਭੇਜਿਆ ਗਿਆ।

ਮ੍ਰਿਤਕ ਦੇਹਾਂ ਪਹੁੰਚੀਆਂ ਅੰਮ੍ਰਿਤਸਰ ਏਅਰਪੋਰਟ (ETV BHARAT)

ਨਨਾਣ/ਭਰਜਾਈ ਸਮੇਤ 4 ਮ੍ਰਿਤਕ ਦੇਹਾਂ ਪਹੁੰਚੀਆਂ ਪੰਜਾਬ

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਆਗੂ ਗੋਕਲ ਚੰਦ ਨੇ ਦੱਸਿਆ ਕਿ ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰਾਲੇ ਦੇ ਯਤਨਾਂ ਸਦਕਾ ਜਾਰਜੀਆ ਹਾਦਸੇ ਵਿੱਚ ਮਾਰੇ ਗਏ 11 ਪੰਜਾਬੀ ਨੌਜਵਾਨਾਂ ਵਿੱਚੋਂ ਕੁੱਲ੍ਹ 4 ਮ੍ਰਿਤਕ ਦੇਹਾਂ ਪੰਜਾਬ ਲਿਆਂਦੀਆਂ ਗਈਆਂ ਹਨ, ਜਿਨ੍ਹਾਂ 'ਚ ਨਨਾਣ/ਭਰਜਾਈ ਅਮਰਿੰਦਰ ਕੌਰ ਅਤੇ ਮਨਿੰਦਰ ਕੌਰ ਤੋਂ ਇਲਾਵਾ ਗਗਨਦੀਪ ਸਿੰਘ ਅਤੇ ਵਰਿੰਦਰ ਸਿੰਘ ਸ਼ਾਮਲ ਸਨ। ਮ੍ਰਿਤਕ ਸਰੀਰ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚੇ ਹਨ।

ਸਮਾਜ ਸੇਵੀ ਉਬਰਾਏ ਨੇ ਕੀਤੀ ਸੇਵਾ

ਇਸ ਦੌਰਾਨ ਸਰਬੱਤ ਦਾ ਭਲਾ ਟਰੱਸਟ ਦੇ ਮੋਗਾ ਤੋਂ ਪ੍ਰਧਾਨ ਗੋਕਲ ਚੰਦ ਮੋਗਾ ਵੱਲੋਂ ਜਿੱਥੇ ਹਵਾਈ ਅੱਡੇ ਉੱਤੇ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਉੱਥੇ ਹੀ ਟਰੱਸਟ ਵੱਲੋਂ ਭੇਜੀਆਂ ਗਈਆਂ ਐਂਬੂਲੈਂਸਾਂ ਰਾਹੀਂ ਸਾਰੇ ਮ੍ਰਿਤਕ ਸਰੀਰ ਨੂੰ ਵੀ ਘਰਾਂ ਤੱਕ ਭੇਜਿਆ ਗਿਆ ਹੈ। ਮਾਮਲੇ ਸਬੰਧੀ ਖੁੱਦ ਡਾਕਟਰ ਐਸ.ਪੀ.ਸਿੰਘ ਉਬਰਾਏ ਨੇ ਦੱਸਿਆ ਕਿ ਉਨ੍ਹਾਂ ਆਪਣੀਆਂ ਜ਼ਿਲ੍ਹਾ ਟੀਮਾਂ ਰਾਹੀਂ ਸਬੰਧਿਤ ਪੀੜਤ ਪਰਿਵਾਰਾਂ ਨਾਲ ਲਗਾਤਾਰ ਰਾਬਤਾ ਰੱਖਿਆ ਹੋਇਆ ਹੈ ਅਤੇ ਜਲਦ ਹੀ ਪੀੜਤ ਪਰਿਵਾਰਾਂ ਦੀ ਆਰਥਿਕ ਸਥਿਤੀ ਮੁਤਾਬਕ ਉਨ੍ਹਾਂ ਲਈ ਢੁੱਕਵੀਂ ਮਹੀਨੇਵਾਰ ਪੈਨਸ਼ਨ ਤੋਂ ਇਲਾਵਾ ਉਨ੍ਹਾਂ ਦੇ ਖਸਤਾ ਹਾਲਤ ਘਰਾਂ ਨੂੰ ਮੌਕੇ ਅਨੁਸਾਰ ਨਵੇਂ ਬਣਾਉਣ ਜਾਂ ਮੁਰੰਮਤ ਕਰਨ ਆਦਿ ਲਈ ਮਦਦ ਕੀਤੀ ਜਾਵੇਗੀ। ਦੱਸ ਦਈਏ ਦਰਜਣ ਦੇ ਕਰੀਬ ਪੰਜਾਬੀਆਂ ਦੀ ਮੌਤ ਦਾ ਮਾਮਲਾ ਪੂਰੇ ਵਿਸ਼ਵ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਾਰਜੀਆ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਸਾਰੇ ਪੀੜਤਾਂ ਦੀ ਮੌਤ ਕਾਰਬਨ ਮੋਨੋਆਕਸਾਈਡ ਜ਼ਹਿਰ ਕਾਰਨ ਹੋਈ।


ABOUT THE AUTHOR

...view details