ਪੰਜਾਬ

punjab

ETV Bharat / state

ਹੈਰਾਨੀਜਨਕ ! ਚਪੜਾਸੀ ਦੀਆਂ 8 ਅਸਾਮੀਆਂ ਲਈ ਉੱਚ ਡਿਗਰੀ ਵਾਲੇ 3700 ਨੌਜਵਾਨਾਂ ਨੇ ਦਿੱਤੀਆਂ ਅਰਜ਼ੀਆਂ - MANSA PEON VACANCY

Mansa Peon Vacancy: ਮਾਨਸਾ ਦੀ ਜੁਡੀਸ਼ੀਅਲ ਵਿੱਚ ਚਪੜਾਸੀ ਦੀਆਂ 8 ਅਸਾਮੀਆਂ ਲਈ 3 ਹਜ਼ਾਰ 700 ਤੋਂ ਵੱਧ ਨੌਜਵਾਨਾਂ ਨੇ ਅਪਲਾਈ ਕੀਤਾ ਹੈ।

3700 youth with higher degree applied for 8 posts of Peon in mansa
ਮਾਨਸਾ ਵਿੱਚ ਚਪੜਾਸੀ ਦੀਆਂ 8 ਅਸਾਮੀਆਂ ਲਈ ਉੱਚ ਡਿਗਰੀ ਵਾਲੇ 3700 ਨੌਜਵਾਨਾਂ ਨੇ ਦਿੱਤੀਆਂ ਅਰਜ਼ੀਆਂ (Etv Bharat)

By ETV Bharat Punjabi Team

Published : Jan 30, 2025, 6:07 PM IST

Updated : Jan 30, 2025, 6:19 PM IST

ਮਾਨਸਾ:ਪੰਜਾਬ ਦੇ ਉੱਚ ਡਿਗਰੀਆਂ ਹਾਸਲ ਨੌਜਵਾਨ ਮਾਨਸਾ ਦੀ ਜੁਡੀਸ਼ੀਅਲ ਵਿੱਚ ਚਪੜਾਸੀ ਦੀ ਭਰਤੀ ਲਈ ਪਹੁੰਚੇ। ਦੱਸਣਯੋਗ ਹੈ ਕਿ ਮਾਨਸਾ 'ਚ ਚਪੜਾਸੀ ਦੀਆਂ ਅੱਠ ਪੋਸਟਾਂ ਲਈ 3700 ਤੋਂ ਜ਼ਿਆਦਾ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਭਰਤੀ ਲਈ ਆਏ ਨੌਜਵਾਨਾਂ 'ਚ ਹਰ ਇੱਕ ਉਮੀਦਵਾਰ ਉਚੇਰੀ ਸਿੱਖਿਆ ਹਾਸਲ ਕਰ ਚੁੱਕਿਆ ਹੈ। ਇਨ੍ਹਾਂ 'ਚ ਕੋਈ ਬੀਏ, ਬੀਐਡ, ਐਮਸੀਏ, ਆਈਟੀਆਈ, ਐਮਬੀਏ ਤੇ ਕਈ ਹੋਰ ਡਿਗਰੀਆਂ ਹਾਸਲ ਉਮੀਦਵਾਰ ਹਨ, ਜੋ ਇੰਟਰਵਿਊ ਦੇਣ ਲਈ ਪਹੁੰਚ ਰਹੇ ਹਨ।

ਚਪੜਾਸੀ ਦੀਆਂ ਅਸਾਮੀਆਂ ਲਈ 3700 ਨੌਜਵਾਨਾਂ ਨੇ ਦਿੱਤੀਆਂ ਅਰਜ਼ੀਆਂ (Etv Bharat)

ਉੱਚ ਪਧਰੀ ਸਿੱਖਿਆ ਹਾਸਲ ਕਰਨ ਵਾਲੇ ਬਣ ਰਹੇ ਚਪੜਾਸੀ

ਇਸ ਮੌਕੇ ਗੱਲਬਾਤ ਕਰਦਿਆਂ ਨੌਜਵਾਨਾਂ ਨੇ ਕਿਹਾ ਕਿ"ਪੰਜਾਬ ਦੇ ਵਿੱਚ ਬੇਰੁਜ਼ਗਾਰੀ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਹਰ ਪਾਸੇ ਨੌਜਵਾਨ ਨੌਕਰੀ ਲਈ ਦਰ ਦਰ ਭਟਕ ਰਹੇ ਹਨ। ਨੌਜਵਾਨ ਮਹਿਜ ਕੁਝ ਪੋਸਟਾਂ ਦੇ ਲਈ ਵੀ ਦੌੜਦੇ ਹਨ ਕਿ ਸ਼ਾਇਦ ਉਨ੍ਹਾਂ ਦੀ ਕਿਸਮਤ ਚਮਕ ਜਾਵੇ। ਮਾਨਸਾ ਦੀ ਜੁਡੀਸ਼ੀਅਲ ਦੇ ਵਿੱਚ ਚਪੜਾਸੀ ਦੀਆਂ ਅੱਠ ਪੋਸਟਾਂ ਦੇ ਲਈ ਭਰਤੀ ਕੀਤੀ ਜਾਣੀ ਹੈ ਅਤੇ ਚਪੜਾਸੀ ਬਣਨ ਲਈ ਵੀ ਤਿਆਰ ਹਨ ਤਾਂ ਜੋ ਰੁਜ਼ਗਾਰ ਨਾਲ ਘਰ ਚਲਾ ਸਕਣ।"

‘ਸਰਕਾਰਾਂ ਦੇ ਝੂਠੇ ਵਾਅਦੇ’

ਕੁਝ ਨੌਜਵਾਨ ਜੋ ਟੀਚਰ ਯੋਗਤਾ ਰੱਖਣ ਵਾਲੇ ਹਨ ਉਹ ਵੀ ਬੀਐਡ, ਬੀਏ, ਐਮਸੀਏ, ਆਈਟੀ, ਐਮਬੀਏ ਤੇ ਹੋਰ ਡਿਗਰੀਆਂ ਕਰਕੇ ਵੀ ਇਥੇ ਪਹੁੰਚੇ ਹਨ। ਨੌਜਵਾਨ ਨੇ ਕਿਹਾ ਕਿ ਪਹਿਲਾਂ ਕਾਂਗਰਸ ਸਰਕਾਰ ਨੇ ਘਰ-ਘਰ ਰੁਜ਼ਗਾਰ ਦਾ ਨਾਅਰਾ ਦਿੱਤਾ ਅਤੇ ਫਿਰ ਪੰਜਾਬ ਸਰਕਾਰ ਨੇ ਵੀ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਪਰ ਨੌਜਵਾਨਾਂ ਨੂੰ ਹਾਸਲਿ ਕੁਝ ਨਹੀਂ ਹੋਇਆ ਅਤੇ ਪੜ੍ਹ ਲਿਖ ਕੇ ਵੀ ਨੌਜਵਾਨ ਧੱਕੇ ਖਾ ਰਹੇ ਹਨ। ਨੌਜਵਾਨਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਅਸੀਂ ਉੱਚ ਡਿਗਰੀਆਂ ਹਾਸਲ ਕਰ ਲਈਆਂ ਹਨ, ਕੋਰਸ ਵੀ ਕਰ ਲਏ ਹਨ ਪਰ ਨੌਕਰੀ ਕਿਤੇ ਵੀ ਨਹੀਂ ਮਿਲ ਰਹੀ ਹੈ। ਜਿਸ ਕਾਰਨ ਮਜਬੂਰੀ ਵੱਸ ਉਨ੍ਹਾਂ ਨੂੰ ਚਪੜਾਸੀ ਦੀ ਭਰਤੀ ਲਈ ਆਉਣਾ ਪੈ ਰਿਹਾ ਹੈ।

Last Updated : Jan 30, 2025, 6:19 PM IST

ABOUT THE AUTHOR

...view details