ਨਵੀਂ ਦਿੱਲੀ:ਪਰਾਲੀ ਦੇ ਧੂੰਏਂ ਕਾਰਨ ਦਿੱਲੀ ਐਨਸੀਆਰ ਗੈਸ ਚੈਂਬਰ ਬਣ ਗਿਆ ਹੈ। ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਰਿਪੋਰਟ ਅਨੁਸਾਰ 15 ਸਤੰਬਰ ਤੋਂ 6 ਨਵੰਬਰ ਤੱਕ ਭਾਰਤ ਦੇ 6 ਰਾਜਾਂ ਵਿੱਚ ਪਰਾਲੀ ਸਾੜਨ ਦੇ 12,514 ਮਾਮਲੇ ਸਾਹਮਣੇ ਆਏ ਹਨ। ਨਵੰਬਰ ਵਿੱਚ ਹਰਿਆਣਾ ਅਤੇ ਦਿੱਲੀ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਕਮੀ ਆਈ ਹੈ। ICAR ਛੇ ਰਾਜਾਂ ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਨਿਗਰਾਨੀ ਕਰਦਾ ਹੈ।
ਜਾਣਕਾਰੀ ਅਨੁਸਾਰ ICAR ਵੱਲੋਂ 15 ਸਤੰਬਰ ਤੋਂ 15 ਨਵੰਬਰ ਤੱਕ ਨਿਗਰਾਨੀ ਰੱਖੀ ਜਾਂਦੀ ਹੈ। ਹਰ ਸਾਲ ਪਰਾਲੀ ਸਾੜਨ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਸਭ ਤੋਂ ਅੱਗੇ ਰਹਿੰਦੇ ਹਨ। ਇਸ ਸਾਲ ਵੀ ਪੰਜਾਬ ਪਹਿਲੇ ਸਥਾਨ 'ਤੇ ਅਤੇ ਹਰਿਆਣਾ ਦੂਜੇ ਸਥਾਨ 'ਤੇ ਹੈ। ਨਵੰਬਰ ਵਿੱਚ ਹਰਿਆਣਾ ਅਤੇ ਦਿੱਲੀ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਕਮੀ ਆਈ ਹੈ। ਪਰ ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਪਰਾਲੀ ਸਾੜਨ ਦੇ ਮਾਮਲੇ ਵਧੇ ਹਨ। ਇਸ ਸਾਲ ਪਹਿਲੀ ਨਵੰਬਰ ਨੂੰ ਪੰਜਾਬ ਵਿਚ ਸਭ ਤੋਂ ਵੱਧ 587 ਥਾਵਾਂ 'ਤੇ ਪਰਾਲੀ ਸਾੜੀ ਗਈ। 2 ਨਵੰਬਰ ਨੂੰ 379 ਥਾਵਾਂ 'ਤੇ, 3 ਨਵੰਬਰ ਨੂੰ 216, 4 ਨਵੰਬਰ ਨੂੰ 262, 5 ਨਵੰਬਰ ਨੂੰ 361 ਅਤੇ 6 ਨਵੰਬਰ ਨੂੰ 286 ਥਾਵਾਂ 'ਤੇ ਪਰਾਲੀ ਸਾੜੀ ਗਈ।
ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਵਿੱਚ 1 ਨਵੰਬਰ ਨੂੰ 67, 2 ਨਵੰਬਰ ਨੂੰ 87, 3 ਨਵੰਬਰ ਨੂੰ 16, 4 ਨਵੰਬਰ ਨੂੰ 84, 5 ਨਵੰਬਰ ਨੂੰ 122 ਅਤੇ 6 ਨਵੰਬਰ ਨੂੰ 50 ਥਾਵਾਂ ’ਤੇ ਪਰਾਲੀ ਸਾੜੀ ਗਈ। ਜਦੋਂ ਕਿ ਰਾਜਸਥਾਨ ਵਿਚ 1 ਨਵੰਬਰ ਨੂੰ 68 ਥਾਵਾਂ 'ਤੇ, 2 ਨਵੰਬਰ ਨੂੰ 80, 3 ਨਵੰਬਰ ਨੂੰ 36, 4 ਨਵੰਬਰ ਨੂੰ 98, 5 ਨਵੰਬਰ ਨੂੰ 90 ਅਤੇ 6 ਨਵੰਬਰ ਨੂੰ 72 ਥਾਵਾਂ 'ਤੇ ਪਰਾਲੀ ਸਾੜੀ ਗਈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ 'ਚ 1 ਨਵੰਬਰ ਨੂੰ 226 ਥਾਵਾਂ 'ਤੇ, 2 ਨਵੰਬਰ ਨੂੰ 296, 3 ਨਵੰਬਰ ਨੂੰ 67, 3 ਨਵੰਬਰ ਨੂੰ 506, 5 ਨਵੰਬਰ ਨੂੰ 502 ਅਤੇ 6 ਨਵੰਬਰ ਨੂੰ 320 ਥਾਵਾਂ 'ਤੇ ਪਰਾਲੀ ਸਾੜੀ ਗਈ।