ਅੰਮ੍ਰਿਤਸਰ: ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਉੱਤੇ ਮਾੜੇ ਅਨਸਰਾਂ ਲੁੱਟਾਂ-ਖੋਹਾਂ ਕਰਨ ਵਾਲੇ ਲੋਕਾਂ ਦੇ ਖਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਸਦਰ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਇੱਕ ਬਜੁਰਗ ਵਿਅਕਤੀ ਤੋਂ ਲੁੱਟ ਕਰਨ ਵਾਲੇ ਦੋ ਲੁਟੇਰੇ ਕਾਬੂ ਕੀਤੇ ਗਿਆ। ਪੁਲਿਸ ਮੁਤਾਬਿਕ ਬਜ਼ੁਰਗ ਐਕਟਿਵਾ ਉੱਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਉਸ ਕੋਲੋਂ ਤਿੰਨ ਲੁਟੇਰਿਆਂ ਨੇ ਲੁੱਟ ਕੀਤੀ ਅਤੇ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ। ਪੁਲਿਸ ਪਾਰਟੀ ਵੱਲੋਂ ਕਾਰਵਾਈ ਕਰਦੇ ਹੋਏ ਦੋ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ, ਜਿਨ੍ਹਾਂ ਦਾ ਇੱਕ ਸਾਥੀ ਫਿਲਹਾਲ ਫ਼ਰਾਰ ਹੈ।
ਲੁਟੇਰੇ ਸੋਨੇ ਦੀ ਮੁੰਦਰੀ ਅਤੇ ਪਰਸ ਖੋਹ ਕੇ ਲੈ ਗਏ: ਇਸ ਮੌਕੇ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਸਨੈਚਿੰਗ ਦੇ ਤਿੰਨ ਮੁਕੱਦਮੇਂ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਪ੍ਰਵੀਨ ਕੁਮਾਰ ਭੱਲਾ ਵਾਸੀ ਰੋਜ ਇੰਨਕਲੇਵ ਬੈਕਸਾਇਡ Metro FGC ਰੋਡ ਬਾਈਪਾਸ ਅੰਮ੍ਰਿਤਸਰ ਵੱਲੋਂ ਦਰਜ ਕਰਵਾਇਆ ਗਿਆ ਕਿ ਮੈਂ ਆਪਣੀ ਪਤਨੀ ਨੂੰ ਹਨੂੰਮਾਨ ਮੰਦਰ ਸੂਰਜ ਐਵੀਨਿਊ ਛੱਡ ਕੇ ਵਾਪਸ ਘਰ ਨੂੰ ਜਾ ਰਿਹਾ ਸੀ, ਜਦੋਂ ਮੈ ਸਰਤਾਜ ਰਿਜੋਰਟ FGC ਰੋਡ ਬਾਈਪਾਸ ਪੁੱਜਾ ਤਾਂ ਮੇਰੇ ਪਿੱਛੋ ਦੀ ਦੋ ਨੋਜਵਾਨ ਕਾਲੇ ਰੰਗ ਦੀ ਐਕਟਿਵਾ ਉੱਤੇ ਸਵਾਰ ਹੋ ਕੇ ਆਏ ਅਤੇ ਲੁਟੇਰਿਆਂ ਨੇ ਐਕਟਿਵਾ ਦੀ ਚਾਬੀ ਕੱਢ ਲਈ। ਉਹਨਾਂ ਲੁਟੇਰਿਆਂ ਵਿੱਚੋ ਇੱਕ ਨੇ ਗੱਲਾ ਘੁੱਟ ਦਿੱਤਾ। ਇਸ ਤੋਂ ਬਾਅਦ ਲੁਟੇਰੇ ਸੋਨੇ ਦੀ ਮੁੰਦਰੀ ਅਤੇ ਪਰਸ ਖੋਹ ਕੇ ਲੈ ਗਏ।