ਨਵੀਂ ਦਿੱਲੀ: ਬਾਰਬਾਡੋਸ 'ਚ ਖੇਡੇ ਗਏ ਟੀ-20 ਵਿਸ਼ਵ ਕੱਪ 2024 ਦੇ ਰੋਮਾਂਚਕ ਫਾਈਨਲ 'ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਨੇ 17 ਸਾਲ ਬਾਅਦ ਟੀ-20 ਵਿਸ਼ਵ ਕੱਪ ਖਿਤਾਬ 'ਤੇ ਕਬਜ਼ਾ ਕੀਤਾ। ਭਾਰਤੀ ਪ੍ਰਸ਼ੰਸਕ ਇਸ ਇਤਿਹਾਸਕ ਜਿੱਤ ਦਾ ਜਸ਼ਨ ਮਨਾ ਰਹੇ ਸਨ ਜਦੋਂ ਫਾਈਨਲ 'ਚ ਟੀਮ ਨੂੰ ਮੁਸੀਬਤ ਤੋਂ ਬਾਹਰ ਕੱਢਣ ਵਾਲੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਦੇ ਦਿੱਤਾ।
ਵਿਰਾਟ ਟੀ-20 ਤੋਂ ਲਿਆ ਸੰਨਿਆਸ:ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਅਤੇ ਫਾਈਨਲ 'ਚ ਮੈਚ ਦੇ ਸਰਵੋਤਮ ਖਿਡਾਰੀ ਬਣੇ ਵਿਰਾਟ ਕੋਹਲੀ ਨੇ ਵਿਸ਼ਵ ਚੈਂਪੀਅਨ ਬਣਦੇ ਹੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਵਿਰਾਟ ਨੇ ਫਾਈਨਲ ਤੋਂ ਬਾਅਦ ਕਿਹਾ, ਇਹ ਮੇਰਾ ਆਖਰੀ ਟੀ-20 ਵਿਸ਼ਵ ਕੱਪ ਸੀ, ਇਹ ਉਹ ਹੈ ਜੋ ਅਸੀਂ ਹਾਸਲ ਕਰਨਾ ਚਾਹੁੰਦੇ ਸੀ। ਇੱਕ ਦਿਨ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਦੌੜਾਂ ਨਹੀਂ ਬਣਾ ਸਕਦੇ ਅਤੇ ਅਜਿਹਾ ਹੁੰਦਾ ਹੈ। ਭਾਰਤ ਲਈ ਇਹ ਮੇਰਾ ਆਖਰੀ ਟੀ-20 ਮੈਚ ਸੀ। ਅਸੀਂ ਉਸ ਕੱਪ ਨੂੰ ਚੁੱਕਣਾ ਚਾਹੁੰਦੇ ਸੀ।