ਨਵੀਂ ਦਿੱਲੀ: ਅਜਿਹੇ ਕਈ ਖਿਡਾਰੀ ਹੋਏ ਹਨ, ਜਿੰਨ੍ਹਾਂ ਨੇ ਆਪਣੀ-ਆਪਣੀ ਖੇਡਾਂ ਦੀ ਦੁਨੀਆ 'ਤੇ ਰਾਜ ਕੀਤਾ, ਜੋ ਖੇਡ ਦੇ ਮੈਦਾਨ ਤੱਕ ਹੀ ਸੀਮਿਤ ਸੀ, ਪਰ ਆਧੁਨਿਕ ਯੁੱਗ 'ਚ ਅਜਿਹੇ ਖਿਡਾਰੀ ਸਾਹਮਣੇ ਆ ਰਹੇ ਹਨ, ਜਿਨ੍ਹਾਂ ਦੀ ਮੈਦਾਨ ਤੋਂ ਬਾਹਰ ਵੀ ਕਾਫੀ ਚਰਚਾ ਹੋ ਰਹੀ ਹੈ।
ਵਿਰਾਟ ਕੋਹਲੀ (IANS PHOTOS) ਇਨ੍ਹਾਂ ਖਿਡਾਰੀਆਂ 'ਚੋਂ ਇਕ ਫੁੱਟਬਾਲ ਸੁਪਰਸਟਾਰ ਕ੍ਰਿਸਟੀਆਨੋ ਰੋਨਾਲਡੋ ਅਤੇ ਦੂਜਾ ਕ੍ਰਿਕਟ ਸੁਪਰਸਟਾਰ ਵਿਰਾਟ ਕੋਹਲੀ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਆਪਣੇ-ਆਪਣੇ ਖੇਡ ਖੇਤਰ 'ਚ ਕਈ ਰਿਕਾਰਡ ਬਣਾਏ ਹਨ ਪਰ ਹੁਣ ਸੋਸ਼ਲ ਮੀਡੀਆ ਦੇ ਖੇਤਰ 'ਚ ਵੀ ਇਹ ਰਿਕਾਰਡ ਬਣਾ ਰਹੇ ਹਨ।
ਇਸ ਲਈ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੋਵਾਂ ਖਿਡਾਰੀਆਂ ਦੀ ਖੇਡ ਦੇ ਸਬੰਧ 'ਚ ਬਿਨਾਂ ਕਿਸੇ ਤੁਲਨਾ ਦੇ ਦੱਸਣ ਜਾ ਰਹੇ ਹਾਂ। ਦਰਅਸਲ, ਖਿਡਾਰੀਆਂ ਦੀ ਗੱਲ ਕਰੀਏ ਤਾਂ ਭਾਰਤ 'ਚ ਸੋਸ਼ਲ ਮੀਡੀਆ 'ਤੇ ਵਿਰਾਟ ਕੋਹਲੀ ਦੇ ਸਭ ਤੋਂ ਜ਼ਿਆਦਾ ਫਾਲੋਅਰਸ ਹਨ ਪਰ ਜੇਕਰ ਵਿਸ਼ਵ ਪੱਧਰ 'ਤੇ ਦੇਖਿਆ ਜਾਵੇ ਤਾਂ ਕ੍ਰਿਸਟੀਆਨੋ ਰੋਨਾਲਡੋ ਦਾ ਕੋਈ ਮੁਕਾਬਲਾ ਨਹੀਂ ਹੈ।
ਕ੍ਰਿਸਟੀਆਨੋ ਰੋਨਾਲਡੋ (IANS PHOTOS) ਸੋਸ਼ਲ ਮੀਡੀਆ 'ਤੇ ਰੋਨਾਲਡੋ-ਕੋਹਲੀ ਦੇ ਫਾਲੋਅਰਸ: ਰੋਨਾਲਡੋ ਦੇ ਇਸ ਸਮੇਂ ਸੋਸ਼ਲ ਮੀਡੀਆ 'ਤੇ ਕੁੱਲ 964 ਮਿਲੀਅਨ ਫਾਲੋਅਰਜ਼ ਹਨ। ਇੰਸਟਾਗ੍ਰਾਮ 'ਤੇ ਉਨ੍ਹਾਂ ਦੇ ਸਭ ਤੋਂ ਵੱਧ ਫਾਲੋਅਰਜ਼ ਹਨ। ਉਨ੍ਹਾਂ ਦੇ ਐਕਸ 'ਤੇ 112.6 ਮਿਲੀਅਨ ਫਾਲੋਅਰਜ਼, ਫੇਸਬੁੱਕ 'ਤੇ 170 ਮਿਲੀਅਨ ਫਾਲੋਅਰਜ਼ ਅਤੇ ਇੰਸਟਾਗ੍ਰਾਮ 'ਤੇ 637 ਮਿਲੀਅਨ ਫਾਲੋਅਰਜ਼ ਹਨ, ਜੋ ਕਿ ਕਿਸੇ ਵੀ ਖਿਡਾਰੀ ਲਈ ਸ਼ਾਨਦਾਰ ਹੈ। ਰੋਨਾਲਡੋ ਨੇ 21 ਅਗਸਤ ਨੂੰ ਆਪਣਾ ਯੂਟਿਊਬ ਚੈਨਲ ਲਾਂਚ ਕੀਤਾ ਅਤੇ 24 ਘੰਟਿਆਂ ਦੇ ਅੰਦਰ ਕਈ ਰਿਕਾਰਡ ਤੋੜ ਦਿੱਤੇ। ਵਰਤਮਾਨ ਵਿੱਚ, ਯੂਟਿਊਬ 'ਤੇ ਕ੍ਰਿਸਟੀਆਨੋ ਰੋਨਾਲਡੋ ਦੇ 46 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ।
ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦੇ ਸੋਸ਼ਲ ਮੀਡੀਆ 'ਤੇ ਕੁੱਲ 385 ਮਿਲੀਅਨ ਫਾਲੋਅਰਜ਼ ਹਨ, ਜੋ ਰੋਨਾਲਡੋ ਤੋਂ ਲਗਭਗ ਤਿੰਨ ਗੁਣਾ ਘੱਟ ਹਨ। ਕੋਹਲੀ ਦੇ ਇੰਸਟਾਗ੍ਰਾਮ 'ਤੇ 270 ਮਿਲੀਅਨ, ਐਕਸ 'ਤੇ 64 ਮਿਲੀਅਨ ਅਤੇ ਫੇਸਬੁੱਕ 'ਤੇ 51 ਮਿਲੀਅਨ ਫਾਲੋਅਰਜ਼ ਹਨ। ਕੋਹਲੀ ਨੇ ਅਜੇ ਤੱਕ ਯੂਟਿਊਬ 'ਤੇ ਆਪਣਾ ਚੈਨਲ ਨਹੀਂ ਖੋਲ੍ਹਿਆ ਹੈ। ਵਿਰਾਟ ਕੋਹਲੀ ਇਸ ਸਮੇਂ ਸੋਸ਼ਲ ਮੀਡੀਆ 'ਤੇ ਭਾਰਤ ਦੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਖਿਡਾਰੀ ਹਨ।
ਕ੍ਰਿਸਟੀਆਨੋ ਰੋਨਾਲਡੋ ਅਤੇ ਵਿਰਾਟ ਕੋਹਲੀ (ETV Bharat) ਰੋਨਾਲਡੋ ਅਤੇ ਕੋਹਲੀ ਕਿੰਨੇ ਲੋਕਾਂ ਨੂੰ ਫਾਲੋ ਕਰਦੇ ਹਨ?:ਮੈਦਾਨ ਤੋਂ ਬਾਹਰ ਵਿਰਾਟ ਕੋਹਲੀ ਅਤੇ ਕ੍ਰਿਸਟੀਆਨੋ ਰੋਨਾਲਡੋ ਨੂੰ ਸੋਸ਼ਲ ਮੀਡੀਆ 'ਤੇ ਲੱਖਾਂ ਲੋਕ ਫਾਲੋ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸੋਸ਼ਲ ਮੀਡੀਆ 'ਤੇ ਇਹ ਦੋਵਾਂ ਸੁਪਰਸਟਾਰ ਕਿੰਨੇ ਲੋਕਾਂ ਨੂੰ ਫਾਲੋ ਕਰਦੇ ਹਨ। ਇਸ ਮਾਮਲੇ 'ਚ ਵੀ ਪੁਰਤਗਾਲ ਦੇ ਸੁਪਰਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਭਾਰਤ ਦੇ ਸੁਪਰਸਟਾਰ ਕ੍ਰਿਕਟਰ ਵਿਰਾਟ ਕੋਹਲੀ ਤੋਂ ਅੱਗੇ ਹਨ।
ਸੋਸ਼ਲ ਮੀਡੀਆ 'ਤੇ ਲੱਖਾਂ-ਕਰੋੜਾਂ ਲੋਕਾਂ ਦੇ ਚਹੇਤੇ ਰੋਨਾਲਡੋ 693 ਜਦਕਿ ਵਿਰਾਟ ਕੋਹਲੀ 390 ਲੋਕਾਂ ਨੂੰ ਫਾਲੋ ਕਰਦੇ ਹਨ। ਰੋਨਾਲਡੋ ਇੰਸਟਾਗ੍ਰਾਮ 'ਤੇ 578, ਐਕਸ 'ਤੇ 69 ਅਤੇ ਫੇਸਬੁੱਕ 'ਤੇ 46 ਲੋਕਾਂ ਨੂੰ ਫਾਲੋ ਕਰਦੇ ਹਨ। ਉਥੇ ਹੀ ਵਿਰਾਟ ਕੋਹਲੀ ਇੰਸਟਾਗ੍ਰਾਮ 'ਤੇ 302, ਐਕਸ 'ਤੇ 64 ਅਤੇ ਫੇਸਬੁੱਕ 'ਤੇ 24 ਲੋਕਾਂ ਨੂੰ ਫਾਲੋ ਕਰਦੇ ਹਨ।