ਨਵੀਂ ਦਿੱਲੀ: ਟੀ-20 ਵਿਸ਼ਵ ਕੱਪ 2024, 2 ਜੂਨ (ਐਤਵਾਰ) ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਾਰ ਟੂਰਨਾਮੈਂਟ ਦੀ ਮੇਜ਼ਬਾਨੀ ਅਮਰੀਕਾ ਅਤੇ ਵੈਸਟਇੰਡੀਜ਼ ਕਰਨ ਜਾ ਰਹੇ ਹਨ। ਇਸ ਟੂਰਨਾਮੈਂਟ ਵਿੱਚ ਕੁੱਲ 20 ਟੀਮਾਂ ਭਾਗ ਲੈਣ ਜਾ ਰਹੀਆਂ ਹਨ। ਭਾਰਤੀ ਕ੍ਰਿਕਟ ਟੀਮ ਇਸ ਵਾਰ ਵੀ ਵਿਸ਼ਵ ਕੱਪ 2024 ਦੀ ਟਰਾਫੀ ਜਿੱਤਣ ਦੀ ਹੱਕਦਾਰ ਮੰਨੀ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਆਈਸੀਸੀ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਟੀਮ ਇੰਡੀਆ ਦੇ ਮੌਜੂਦਾ ਕਪਤਾਨ ਰੋਹਿਤ ਸ਼ਰਮਾ ਅਤੇ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਗਾਂਗੁਲੀ ਨੇ ਇੱਕ ਨਿੱਜੀ ਸੰਸਥਾ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਰੋਹਿਤ ਅਤੇ ਕੋਹਲੀ ਦੋਵਾਂ 'ਤੇ ਭਰੋਸਾ ਹੈ।
ਦਿੱਗਜ ਨੇ ਰੋਹਿਤ ਅਤੇ ਵਿਰਾਟ ਦੀ ਕੀਤੀ ਤਾਰੀਫ, ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਟੀਮ ਨੂੰ ਦਿੱਤੀ ਇਹ ਵੱਡੀ ਸਲਾਹ - T20 World Cup 2024 - T20 WORLD CUP 2024
ਟੀ-20 ਵਿਸ਼ਵ ਕੱਪ 2024 ਤੋਂ ਪਹਿਲਾਂ ਇਸ ਦਿੱਗਜ ਕ੍ਰਿਕਟਰ ਨੇ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਬਾਰੇ ਵੱਡੀਆਂ ਗੱਲਾਂ ਕਹੀਆਂ ਹਨ। ਇਸ ਦੌਰਾਨ ਦੋਵਾਂ ਦਿੱਗਜਾਂ ਦੀ ਕਾਫੀ ਤਰੀਫ ਵੀ ਕੀਤੀ ਗਈ।
Published : Jun 1, 2024, 3:11 PM IST
ਮੈਨੂੰ ਰੋਹਿਤ 'ਤੇ ਭਰੋਸਾ:ਸੌਰਵ ਗਾਂਗੁਲੀ ਨੇ ਰੋਹਿਤ ਸ਼ਰਮਾ ਬਾਰੇ ਗੱਲ ਕਰਦੇ ਹੋਏ ਕਿਹਾ, 'ਰੋਹਿਤ ਸ਼ਰਮਾ ਇਸ ਖੇਡ ਦੇ ਮਹਾਨ ਖਿਡਾਰੀ ਹਨ। ਰੋਹਿਤ ਨੇ ਵਨਡੇ ਵਿਸ਼ਵ ਕੱਪ 'ਚ ਕੀ ਕੀਤਾ ਅਤੇ ਟੀਮ ਨੂੰ ਕਿਸ ਤਰ੍ਹਾਂ ਦੀ ਸ਼ੁਰੂਆਤ ਦਿੱਤੀ। ਮੈਨੂੰ ਪੂਰਾ ਭਰੋਸਾ ਹੈ ਕਿ ਉਹ ਇਸ ਟੀ-20 ਵਿਸ਼ਵ ਕੱਪ 'ਚ ਵੀ ਅਜਿਹਾ ਹੀ ਕਰੇਗਾ। ਮੈਂ ਉਸ ਦੀ ਫਾਰਮ ਨੂੰ ਲੈ ਕੇ ਚਿੰਤਤ ਨਹੀਂ ਹਾਂ, ਉਸ ਨੇ ਦੁਨੀਆਂ ਭਰ 'ਚ ਕਾਫੀ ਦੌੜਾਂ ਬਣਾਈਆਂ ਹਨ। ਉਹ ਯਕੀਨੀ ਤੌਰ 'ਤੇ ਭਾਰਤ ਲਈ ਚੰਗਾ ਪ੍ਰਦਰਸ਼ਨ ਕਰੇਗਾ।
ਵਿਰਾਟ ਕੋਹਲੀ ਮਹਾਨ ਖਿਡਾਰੀ:ਸੌਰਵ ਗਾਂਗੁਲੀ ਨੇ ਵਿਰਾਟ ਕੋਹਲੀ ਬਾਰੇ ਗੱਲ ਕਰਦੇ ਹੋਏ ਕਿਹਾ, 'ਮੈਂ ਇਸ ਟੀ-20 ਵਿਸ਼ਵ ਕੱਪ 'ਚ ਵਿਰਾਟ ਕੋਹਲੀ ਨੂੰ ਓਪਨਿੰਗ ਕਰਦਾ ਵੇਖਣਾ ਚਾਹਾਂਗਾ। ਮੈਂ ਚਾਹੁੰਦਾ ਹਾਂ ਕਿ ਵਿਰਾਟ ਉਸੇ ਤਰ੍ਹਾਂ ਹੀ ਬੱਲੇਬਾਜ਼ੀ ਕਰੇ ਜਿਸ ਤਰ੍ਹਾਂ ਉਸ ਨੇ ਆਈਪੀਐਲ 2024 ਵਿੱਚ ਆਰਸੀਬੀ ਲਈ ਕੀਤਾ ਸੀ। ਉਸ ਨੂੰ ਆਜ਼ਾਦੀ ਨਾਲ ਬੱਲੇਬਾਜ਼ੀ ਕਰਨੀ ਪਵੇਗੀ। ਜੇਕਰ ਉਹ ਖੁੱਲ੍ਹ ਕੇ ਬੱਲੇਬਾਜ਼ੀ ਕਰਦਾ ਹੈ ਤਾਂ ਟੀਮ ਲਈ ਚੰਗਾ ਹੋਵੇਗਾ। ਉਹ ਇੱਕ ਮਹਾਨ ਖਿਡਾਰੀ ਹੈ।
- ਗੌਤਮ ਗੰਭੀਰ ਨੂੰ ਭਾਰਤੀ ਟੀਮ ਦਾ ਹੈੱਡ ਕੋਚ ਬਣਾਉਣ ਦੀਆਂ ਚਰਚਾਵਾਂ, ਸੌਰਵ ਗਾਂਗੁਲੀ ਨੇ ਦਿੱਤਾ ਵੱਡਾ ਬਿਆਨ - Sourav Ganguly On Gautam Gambhir
- ਇੰਨੇ ਛੱਕੇ ਲਗਾਉਣ ਤੋਂ ਬਾਅਦ ਰੋਹਿਤ ਕਰੇਗਾ ਵੱਡਾ ਕਾਰਨਾਮਾ, ਸਾਲਾਂ ਤੱਕ ਕੋਈ ਨਹੀਂ ਤੋੜ ਸਕੇਗਾ ਇਹ ਰਿਕਾਰਡ - Rohit Sharma Record
- ਭਾਰਤ-ਪਾਕਿ ਮੈਚ 'ਤੇ ਆਤੰਕ ਦਾ ਛਾਇਆ, ਇਸਲਾਮਿਕ ਸਟੇਟ ਨੇ ਵਿਸ਼ਵ ਕੱਪ ਮੈਚ ਨੂੰ ਲੈ ਕੇ ਦਿੱਤੀ ਵੱਡੀ ਧਮਕੀ - T20 World Cup 2024