ਚੰਡੀਗੜ੍ਹ:ਪੰਜਾਬੀ ਗਾਇਕੀ ਅਤੇ ਸਿਨੇਮਾ ਦੋਹਾਂ ਹੀ ਖੇਤਰਾਂ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਗਾਇਕ ਅਤੇ ਅਦਾਕਾਰ ਸ਼ੈਰੀ ਮਾਨ, ਜੋ ਅੱਜਕੱਲ੍ਹ ਫਿਲਮਾਂ ਦੀ ਬਜਾਏ ਸਟੇਜ ਸ਼ੋਅਜ਼ ਦੀ ਦੁਨੀਆ ਵਿੱਚ ਹੀ ਜਿਆਦਾ ਤਰਜ਼ੀਹ ਦਿੰਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਵੱਲੋਂ ਜਾਰੀ ਲਾਈਵ ਕੰਸਰਟ ਦੇ ਇਸੇ ਹੀ ਸਿਲਸਿਲੇ ਦਾ ਹੀ ਪ੍ਰਭਾਵੀ ਪ੍ਰਗਟਾਵਾ ਕਰਵਾਉਣ ਜਾ ਰਹੀ ਹੈ ਉਨ੍ਹਾਂ ਦੀ ਜਲਦ ਸ਼ੁਰੂ ਹੋਣ ਜਾ ਰਹੀ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਟੂਰ ਲੜੀ, ਜਿਸ ਦੌਰਾਨ ਉਹ ਕਈ ਗ੍ਰੈਂਡ ਸ਼ੋਅਜ਼ ਦਾ ਹਿੱਸਾ ਬਣਨਗੇ।
'ਕਿੰਗਜ਼ ਪ੍ਰੋਡੋਕਸ਼ਨ ਹਾਊਸ' ਅਤੇ 'ਪਲੈਟੀਨਮ ਪ੍ਰੋਡੋਕਸ਼ਨ' ਵੱਲੋਂ ਸੁਯੰਕਤ ਰੂਪ ਵਿੱਚ ਆਯੋਜਿਤ ਕੀਤੇ ਜਾ ਰਹੇ ਉਕਤ ਸ਼ੋਅਜ਼ ਦੀ ਲੜੀ ਕਮਾਂਡ ਵਿਕਰਮ ਢਿੱਲੋਂ ਅਤੇ ਪਰਾਕੁਸ਼ ਸੰਭਾਲ ਰਹੇ ਹਨ, ਜਿੰਨ੍ਹਾਂ ਦੀ ਪ੍ਰਬੰਧਨ ਟੀਮ ਅਨੁਸਾਰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਵੱਡੇ ਪੱਧਰ ਉੱਪਰ ਕਰਵਾਏ ਜਾ ਰਹੇ ਇੰਨ੍ਹਾਂ ਸੰਗੀਤਕ ਪ੍ਰੋਗਰਾਮਾਂ ਦਾ ਗਾਇਕ ਸ਼ੈਰੀ ਮਾਨ ਲੰਮੇਂ ਸਮੇਂ ਬਾਅਦ ਹਿੱਸਾ ਬਣਨ ਜਾ ਰਹੇ ਹਨ, ਜੋ ਤਕਰੀਬਨ ਅੱਠ ਸਾਲਾਂ ਬਾਅਦ ਇੰਨ੍ਹਾਂ ਖਿੱਤਿਆਂ ਦੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਇਸ ਫੇਰੀ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਵੀ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ।