ਦੇਹਰਾਦੂਨ : 38ਵੀਆਂ ਰਾਸ਼ਟਰੀ ਖੇਡਾਂ ਦਾ ਅੱਜ 8ਵਾਂ ਦਿਨ ਹੈ ਜਿਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਰਨਾਟਕ ਮੈਡਲ ਸੂਚੀ 'ਚ ਚੋਟੀ 'ਤੇ ਹੈ। ਕਰਨਾਟਕ ਇੱਕ ਵਾਰ ਫਿਰ ਸਰਵਿਸਿਜ਼ ਸਪੋਰਟਸ ਕੰਟਰੋਲ ਬੋਰਡ ਨੂੰ ਹਰਾ ਕੇ ਤਗ਼ਮੇ ਦੀ ਦੌੜ ਵਿਚ ਅੱਗੇ ਆ ਗਿਆ ਹੈ। ਕਰਨਾਟਕ ਨੇ ਹੁਣ ਤੱਕ 22 ਸੋਨੇ, 10 ਚਾਂਦੀ ਅਤੇ 10 ਕਾਂਸੀ ਨਾਲ ਕੁੱਲ 42 ਮੈਡਲ ਜਿੱਤ ਕੇ ਚੋਟੀ ਦਾ ਸਥਾਨ ਹਾਸਲ ਕੀਤਾ ਹੈ, ਇਸ ਤੋਂ ਬਾਅਦ ਸਰਵਿਸਿਜ਼ 19 ਸੋਨੇ, 10 ਚਾਂਦੀ ਅਤੇ 9 ਕਾਂਸੀ ਦੇ ਤਗ਼ਮਿਆਂ ਨਾਲ 38 'ਤੇ ਪਹੁੰਚ ਗਿਆ ਹੈ।
61 ਮੈਡਲਾਂ ਨਾਲ ਮਹਾਰਾਸ਼ਟਰ ਅੱਗੇ
ਮਹਾਰਾਸ਼ਟਰ ਨੇ ਹੁਣ ਤੱਕ ਸਭ ਤੋਂ ਵੱਧ 61 ਤਗ਼ਮੇ ਹਾਸਲ ਕੀਤੇ ਹਨ, ਜਿਸ ਵਿੱਚ 15 ਗੋਲਡ, 26 ਚਾਂਦੀ ਅਤੇ 20 ਕਾਂਸੀ ਦੇ ਤਗ਼ਮੇ ਸ਼ਾਮਲ ਹਨ, ਜਿਸ ਨਾਲ ਕੁੱਲ੍ਹ ਗਿਣਤੀ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹੈ ਪਰ ਗੋਲਡ ਮੈਡਲਾਂ ਦੀ ਗਿਣਤੀ ਘੱਟ ਹੋਣ ਕਾਰਨ ਤੀਜੇ ਸਥਾਨ 'ਤੇ ਹੈ। ਮਨੀਪੁਰ ਨੇ 11 ਗੋਲਡ, 10 ਚਾਂਦੀ ਅਤੇ 5 ਕਾਂਸੀ ਨਾਲ ਕੁੱਲ੍ਹ 26 ਮੈਡਲ ਹਾਸਿਲ ਕਰਦਿਆਂ ਚੌਥਾ ਸਥਾਨ ਹਾਸਲ ਕੀਤਾ ਹੈ, ਜਦਕਿ ਮੱਧ ਪ੍ਰਦੇਸ਼ 10 ਸੋਨੇ, 5 ਚਾਂਦੀ ਅਤੇ 5 ਕਾਂਸੀ ਯਾਨੀ ਕਿ 20 ਤਗ਼ਮਿਆਂ ਨਾਲ ਪੰਜਵੇਂ ਸਥਾਨ 'ਤੇ ਹੈ।
ਹਰਿਆਣਾ, ਤਾਮਿਲਨਾਡੂ ਅਤੇ ਦਿੱਲੀ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਤਾਮਿਲਨਾਡੂ 9 ਸੋਨੇ, 12 ਚਾਂਦੀ ਅਤੇ 12 ਕਾਂਸੀ ਦੇ ਕੁੱਲ 34 ਤਗ਼ਮਿਆਂ ਨਾਲ ਛੇਵੇਂ ਸਥਾਨ 'ਤੇ ਹੈ। ਜਦਕਿ ਦਿੱਲੀ 7 ਗੋਲਡ, 8 ਚਾਂਦੀ, 6 ਕਾਂਸੀ ਦੇ ਕੁੱਲ੍ਹ 21 ਤਗ਼ਮਿਆਂ ਨਾਲ ਸੱਤਵੇਂ ਸਥਾਨ 'ਤੇ ਬਰਕਰਾਰ ਹੈ। ਜਦਕਿ ਹਰਿਆਣਾ 8ਵੇਂ ਸਥਾਨ 'ਤੇ ਹੈ। ਹਰਿਆਣਾ ਨੇ 6 ਗੋਲਡ, 9 ਚਾਂਦੀ ਅਤੇ 18 ਕਾਂਸੀ ਦੇ ਤਗ਼ਮੇ ਜਿੱਤ ਕੇ ਕੁੱਲ੍ਹ 33 ਤਗ਼ਮੇ ਜਿੱਤੇ ਹਨ।
ਪੰਜਾਬ ਦੀ ਵੇਟਲਿਫਟਰ ਮਹਿਕ ਨੇ ਬਣਾਏ ਤਿੰਨ ਨਵੇਂ ਰਿਕਾਰਡ, ਆਪਣੇ ਪੁਰਾਣੇ ਰਿਕਾਡਰ ਵੀ ਤੋੜੇ
ਚੈਂਪੀਅਨਜ਼ ਟਰਾਫੀ 2025: ਭਾਰਤ ਅਤੇ ਪਾਕਿਸਤਾਨ ਮੈਚ ਦੀਆਂ ਟਿਕਟਾਂ ਇੱਕ ਘੰਟੇ ਅੰਦਰ ਹੋਈਆਂ ਸੋਲਡ ਆਊਟ
ਵਿਸ਼ਵ ਚੈਂਪੀਅਨ ਬਣਦੇ ਹੀ ਭਾਰਤ ਦੀਆਂ ਕੁੜੀਆਂ ਹੋਈਆਂ ਅਮੀਰ, BCCI ਨੇ ਖੋਲ੍ਹਿਆ ਕਰੋੜਾਂ ਦਾ ਖਜ਼ਾਨਾ
ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਇਸ ਵਾਰ ਖੇਡਾਂ ਦੀ ਮੇਜ਼ਬਾਨੀ ਕਰ ਰਹੇ ਉਤਰਾਖੰਡ ਨੇ ਸਿਰਫ਼ 1 ਸੋਨ, 7 ਚਾਂਦੀ ਅਤੇ 9 ਕਾਂਸੀ ਦੇ ਤਗਮੇ ਜਿੱਤ ਕੇ ਹੁਣ ਤੱਕ ਕੁੱਲ੍ਹ 17 ਤਗ਼ਮੇ ਜਿੱਤ ਕੇ 19ਵੇਂ ਸਥਾਨ 'ਤੇ ਰੱਖਿਆ ਹੈ। ਰਾਸ਼ਟਰੀ ਖੇਡਾਂ ਵਿੱਚ ਹੁਣ ਤੱਕ ਦਾ ਇਹ ਰੋਮਾਂਚਕ ਪ੍ਰਦਰਸ਼ਨ ਦਰਸਾਉਂਦਾ ਹੈ ਕਿ ਵੱਖ-ਵੱਖ ਰਾਜ ਅਤੇ ਸੰਘੀ ਟੀਮਾਂ ਆਪਣੇ ਖਿਡਾਰੀਆਂ ਵੱਲੋਂ ਸ਼ਾਨਦਾਰ ਖੇਡ ਪ੍ਰਦਰਸ਼ਨ ਦੇ ਨਾਲ ਅੱਗੇ ਵਧ ਰਹੀਆਂ ਹਨ। ਅਗਲੇ ਕੁਝ ਦਿਨਾਂ ਵਿੱਚ ਮੈਡਲ ਟੇਬਲ ਵਿੱਚ ਹੋਰ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।