ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਅੱਜ ਯਾਨੀ 24 ਅਪ੍ਰੈਲ ਨੂੰ 51 ਸਾਲ ਦੇ ਹੋ ਗਏ ਹਨ। ਕ੍ਰਿਕਟ ਦਾ ਭਗਵਾਨ ਕਹੇ ਜਾਣ ਵਾਲੇ ਸਚਿਨ ਅੱਜ ਆਪਣਾ 51ਵਾਂ ਜਨਮਦਿਨ ਮਨਾ ਰਹੇ ਹਨ। ਸਚਿਨ ਭਾਰਤ ਦੇ ਹੀ ਨਹੀਂ ਸਗੋਂ ਪੂਰੀ ਦੁਨੀਆ ਦੇ ਮਹਾਨ ਕ੍ਰਿਕਟਰਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਆਪਣੇ ਕ੍ਰਿਕਟ ਕਰੀਅਰ ਵਿੱਚ ਕਈ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਅੱਜ ਅਸੀਂ ਉਨ੍ਹਾਂ ਦੇ ਕੁਝ ਖਾਸ ਰਿਕਾਰਡਾਂ ਬਾਰੇ ਦੱਸਣ ਜਾ ਰਹੇ ਹਾਂ।
ਸਚਿਨ ਤੇਂਦੁਲਕਰ ਨਾਲ ਜੁੜੀਆਂ ਕੁਝ ਅਹਿਮ ਗੱਲਾਂ
- ਸਚਿਨ ਦੁਨੀਆ ਦੇ ਇਕਲੌਤੇ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ 200 ਟੈਸਟ ਮੈਚ ਖੇਡੇ ਹਨ।
- ਉਨ੍ਹਾਂ ਨੇ 200 ਟੈਸਟ ਮੈਚਾਂ ਦੀਆਂ 329 ਪਾਰੀਆਂ 'ਚ 1 ਸੈਂਕੜਾ ਅਤੇ 68 ਅਰਧ ਸੈਂਕੜੇ ਦੀ ਮਦਦ ਨਾਲ 15921 ਦੌੜਾਂ ਬਣਾਈਆਂ ਹਨ।
- ਸਚਿਨ ਨੇ ਟੈਸਟ ਕ੍ਰਿਕਟ 'ਚ 6 ਵਾਰ ਦੋਹਰੇ ਸੈਂਕੜੇ ਲਗਾਏ ਹਨ। ਉਨ੍ਹਾਂ ਦਾ ਸਰਵੋਤਮ ਸਕੋਰ 248 ਨਾਬਾਦ ਰਿਹਾ, ਜੋ ਬੰਗਲਾਦੇਸ਼ ਦੇ ਖਿਲਾਫ ਆਇਆ ਸੀ।
- ਤੇਂਦੁਲਕਰ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ 100 ਸੈਂਕੜੇ ਲਗਾਏ ਹਨ ਅਤੇ ਅਜਿਹਾ ਕਰਨ ਵਾਲੇ ਉਹ ਦੁਨੀਆ ਦੇ ਪਹਿਲੇ ਖਿਡਾਰੀ ਹਨ।
- ਸਚਿਨ ਨੇ 463 ਵਨਡੇ ਮੈਚਾਂ 'ਚ 69 ਅਰਧ ਸੈਂਕੜੇ ਅਤੇ 46 ਸੈਂਕੜਿਆਂ ਦੀ ਮਦਦ ਨਾਲ 18426 ਦੌੜਾਂ ਬਣਾਈਆਂ ਹਨ।
- ਸਚਿਨ ਹੁਣ ਤੱਕ ਸਭ ਤੋਂ ਵੱਧ ਵਨਡੇ ਮੈਚ ਖੇਡਣ ਵਾਲੇ ਖਿਡਾਰੀ ਹਨ।
- ਇਸ ਦੇ ਨਾਲ ਹੀ ਸਚਿਨ ਵਨਡੇ 'ਚ ਦੋਹਰਾ ਸੈਂਕੜਾ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਹਨ।
- ਉਨ੍ਹਾਂ ਨੇ ਭਾਰਤ ਲਈ ਸਿਰਫ 1 ਟੀ-20 ਮੈਚ ਖੇਡਿਆ ਹੈ, ਜਿਸ 'ਚ ਉਹ 2006 'ਚ ਦੱਖਣੀ ਅਫਰੀਕਾ ਖਿਲਾਫ ਸਿਰਫ 10 ਦੌੜਾਂ ਹੀ ਬਣਾ ਸਕੇ ਸੀ।