ਨਵੀਂ ਦਿੱਲੀ:13 ਸਾਲ ਪਹਿਲਾਂ ਅੱਜ ਦੇ ਦਿਨ ਭਾਰਤ ਨੇ ਇੱਕ ਵੱਡੀ ਉਪਲਬਧੀ ਹਾਸਿਲ ਕੀਤੀ ਸੀ। ਇਸ ਦਿਨ ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ 13ਵੀਂ ਵਰ੍ਹੇਗੰਢ 'ਤੇ 2011 ਵਨਡੇ ਵਿਸ਼ਵ ਕੱਪ ਜਿੱਤ ਨੂੰ ਯਾਦ ਕੀਤਾ। 2 ਅਪ੍ਰੈਲ ਭਾਰਤੀ ਕ੍ਰਿਕਟ ਲਈ ਬਹੁਤ ਖਾਸ ਦਿਨ ਹੈ, ਕਿਉਂਕਿ ਭਾਰਤ ਨੇ 1983 ਵਿੱਚ ਆਪਣੀ ਪਹਿਲੀ ਜਿੱਤ ਤੋਂ ਬਾਅਦ 28 ਸਾਲਾਂ ਦੇ ਇੰਤਜ਼ਾਰ ਨੂੰ ਖਤਮ ਕਰਦੇ ਹੋਏ ਆਪਣਾ ਦੂਜਾ ਵਨਡੇ ਵਿਸ਼ਵ ਕੱਪ ਖਿਤਾਬ ਜਿੱਤਿਆ।
ਭਾਰਤੀ ਕ੍ਰਿਕਟ ਦੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਆਪਣੇ ਸੋਸ਼ਲ ਮੀਡੀਆ 'ਤੇ 2011 ਵਿਸ਼ਵ ਕੱਪ ਟਰਾਫੀ ਦੇ ਪਲ ਦੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ-
13 ਸਾਲ ਪਹਿਲਾਂ, ਮੇਰਾ ਬਚਪਨ ਦਾ ਸੁਪਨਾ ਹਕੀਕਤ ਵਿੱਚ ਬਦਲ ਗਿਆ। ਮੈਂ ਟੀਮ ਅਤੇ ਇੱਕ ਅਰਬ ਤੋਂ ਵੱਧ ਲੋਕਾਂ ਦੇ ਸ਼ਾਨਦਾਰ ਸਮਰਥਨ ਲਈ ਹਮੇਸ਼ਾ ਧੰਨਵਾਦੀ ਰਹਾਂਗਾ।
ਇਸ ਮੈਚ 'ਚ ਧੋਨੀ ਨੇ ਗੰਭੀਰ ਨਾਲ ਮਿਲ ਕੇ ਭਾਰਤ ਨੂੰ ਸ਼੍ਰੀਲੰਕਾ ਵੱਲੋਂ ਦਿੱਤੇ 274/6 ਦੇ ਟੀਚੇ ਨੂੰ ਹਾਸਿਲ ਕਰਨ 'ਚ ਮਦਦ ਕੀਤੀ। ਬਾਅਦ 'ਚ ਗੰਭੀਰ ਦੇ 97 ਦੌੜਾਂ 'ਤੇ ਆਊਟ ਹੋਣ ਦੇ ਬਾਵਜੂਦ ਭਾਰਤ ਜਿੱਤ ਦੇ ਨੇੜੇ ਪਹੁੰਚ ਗਿਆ, ਧੋਨੀ ਅਤੇ ਯੁਵਰਾਜ ਸਿੰਘ ਨੇ ਟੀਮ ਨੂੰ ਜਿੱਤ ਵੱਲ ਲੈ ਕੇ ਗਏ। ਧੋਨੀ ਦੇ ਸ਼ਾਨਦਾਰ ਛੱਕੇ ਨੇ ਭਾਰਤ ਨੂੰ 10 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਿਵਾਈ। 1992 ਤੋਂ ਵਨਡੇ ਵਿਸ਼ਵ ਕੱਪ 'ਚ ਭਾਰਤੀ ਟੀਮ ਦਾ ਹਿੱਸਾ ਰਹੇ ਸਚਿਨ ਨੂੰ ਟਰਾਫੀ 'ਤੇ ਹੱਥ ਪਾਉਣ ਲਈ 19 ਸਾਲ ਤੱਕ ਇੰਤਜ਼ਾਰ ਕਰਨਾ ਪਿਆ।
ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਵੀ ਭਾਰਤ ਦੀ 2011 ਵਿਸ਼ਵ ਕੱਪ ਜਿੱਤ ਦੀ 13ਵੀਂ ਵਰ੍ਹੇਗੰਢ ਦੇ ਮੌਕੇ 'ਤੇ X 'ਤੇ ਇੱਕ ਪੋਸਟ ਸਾਂਝੀ ਕੀਤੀ। ਉਹਨਾਂ ਨੇ ਲਿਖਿਆ-
2011 ਵਿੱਚ ਅੱਜ ਦੇ ਦਿਨ, ਸਾਡੇ ਬੰਦਿਆਂ ਨੇ ਦੂਜੀ ਵਾਰ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ ਸੀ। ਮਹਾਨ ਐਮਐਸ ਧੋਨੀ ਦੀ ਅਗਵਾਈ ਵਿੱਚ, ਗੌਤਮ ਗੰਭੀਰ ਦੀ ਸ਼ਾਨਦਾਰ ਪਾਰੀ, ਸਚਿਨ ਤੇਂਦੁਲਕਰ ਦੀ ਵਧੀਆ ਬੱਲੇਬਾਜ਼ੀ, ਯੁਵਰਾਜ ਸਿੰਘ ਦੇ ਹਰਫਨਮੌਲਾ ਪ੍ਰਦਰਸ਼ਨ ਅਤੇ ਪੂਰੀ ਟੀਮ ਨੇ ਪੂਰੇ ਟੂਰਨਾਮੈਂਟ ਵਿੱਚ ਬੇਮਿਸਾਲ ਕ੍ਰਿਕਟ ਖੇਡੀ। 13 ਸਾਲ ਪਹਿਲਾਂ, ਇਸੇ ਰਾਤ, ਰੋਮਾਂਚਕ ਵਾਨਖੇੜੇ ਸਟੇਡੀਅਮ ਦਾ ਹਰ ਪਲ ਭਾਰਤੀ ਕ੍ਰਿਕਟ ਦੇ ਜਜ਼ਬੇ ਨਾਲ ਗੂੰਜਦਾ ਸੀ।
ਭਾਰਤ ਦੀ 2011 ਵਿਸ਼ਵ ਕੱਪ ਦੀ ਸਫਲਤਾ ਦਾ ਜਸ਼ਨ ਮਨਾਉਂਦੇ ਹੋਏ, ਭਾਰਤ ਦੇ ਸਾਬਕਾ ਸਪਿਨ ਮਾਸਟਰ ਹਰਭਜਨ ਸਿੰਘ ਨੇ ਕਿਹਾ, 2-4-2011 ਇੱਕ ਯਾਦਗਾਰ ਦਿਨ ਹੈ... ਵਿਸ਼ਵ ਕੱਪ ਜੇਤੂ