ਨਵੀਂ ਦਿੱਲੀ:ਟੀ-20 ਵਿਸ਼ਵ ਕੱਪ 2024 ਜਿੱਤਣ ਤੋਂ ਬਾਅਦ ਹਰ ਕੋਈ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ ਤਾਰੀਫ ਕਰ ਰਿਹਾ ਹੈ। ਜਦੋਂ ਤੋਂ ਹਿਟਮੈਨ ਨੇ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲੀ ਹੈ, ਟੀਮ ਇੰਡੀਆ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਹੁਣ ਰੋਹਿਤ ਦੀ ਕਪਤਾਨੀ 'ਚ ਭਾਰਤ ਟੀ-20 ਵਿਸ਼ਵ ਚੈਂਪੀਅਨ ਵੀ ਬਣ ਗਿਆ ਹੈ। ਰੋਹਿਤ, ਧੋਨੀ ਤੋਂ ਬਾਅਦ ਉਹ ਇਹ ਖਿਤਾਬ ਜਿੱਤਣ ਵਾਲੇ ਦੂਜੇ ਭਾਰਤੀ ਕਪਤਾਨ ਬਣ ਗਏ ਹਨ। ਸ਼ਨੀਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਫਾਈਨਲ 'ਚ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਰੋਹਿਤ ਸ਼ਰਮਾ ਨੇ ਜਿਸ ਤਰ੍ਹਾਂ ਦਾ ਜਸ਼ਨ ਮਨਾਇਆ, ਉਹ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹਣ ਵਾਲਾ ਹੈ। ਸ਼ਨੀਵਾਰ 29 ਜੂਨ ਨੂੰ ਬਾਰਬਾਡੋਸ ਦੀ ਪਿੱਚ 'ਤੇ ਜਿੱਤ ਦਾ ਝੰਡਾ ਕੱਡਣ ਤੋਂ ਬਾਅਦ ਰੋਹਿਤ ਨੁੰ ਮੈਦਾਨ 'ਤੇ ਹੇਠਾਂ ਬੈਠੇ ਹੋਏ ਮਿੱਟੀ ਨੂੰ ਮੁੰਹ 'ਚ ਪਾਉਂਦੇ ਹੋਏ ਦੇਖਿਆ ਗਿਆ। ਮੈਦਾਨ ਦੀ ਮਿੱਟੀ ਖਾਣ ਤੋਂ ਬਾਅਦ ਕਪਤਾਨ ਨੇ ਮਿੱਟੀ ਨੂੰ ਚੁੰਮਿਆ। ਇਸ ਪਲ ਨੂੰ ਕੈਮਰੇ ਵਿੱਚ ਸਲੋਅ ਮੋਸ਼ਨ 'ਚ ਕੈਦ ਕੀਤਾ ਗਿਆ ਜਿਸ ਨੂੰ ਦੇਖ ਜੇ ਹਰ ਕੋਈ ਭਾਵੁਕ ਹੋ ਗਿਆ।
ਮੈਦਾਨ ਦੀ ਮਿੱਟੀ ਨੂੰ ਸਤਿਕਾਰ: ਆਈਸੀਸੀ ਨੇ ਐਤਵਾਰ ਨੂੰ ਰੋਹਿਤ ਦਾ ਇੱਹ ਵੀਡੀਓ ਪੋਸਟ ਕੀਤਾ, ਜਿਸ ਵਿੱਚ ਭਾਰਤੀ ਕਪਤਾਨ ਉਸ ਟਰੈਕ 'ਤੇ ਦਿਖਾਈ ਦੇ ਰਹੇ ਹਨ। ਜਿੱਥੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਵੀਡੀਓ ਨੂੰ ਦੇਖ ਏ ਹਰ ਕੋਈ ਕਹਿ ਰਿਹਾ ਹੈ ਕਿ ਇਸ ਤਰ੍ਹਾਂ ਰੋਹਿਤ ਨੇ ਇਸ ਮੈਦਾਨ ਦੀ ਮਿੱਟੀ ਨੂੰ ਸਤਿਕਾਰ ਦਿੱਤਾ ਹੈ। ਇਹ ਭਾਰਤੀ ਕਪਤਾਨ ਦੇ ਡੂੰਘੇ ਜਨੂੰਨ ਅਤੇ ਦ੍ਰਿੜ ਇਰਾਦੇ ਨੂੰ ਦਰਸਾਉਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਦੁਨੀਆ ਭਰ ਦੇ ਕ੍ਰਿਕਟ ਮਾਹਰ ਭਾਰਤ ਦੀ ਇਸ ਜਿੱਤ ਨੂੰ ਭਾਰਤੀ ਕਪਤਾਨ ਅਤੇ ਉਸ ਦੀ ਟੀਮ ਦੇ ਸ਼ਾਨਦਾਰ ਇਰਾਦੇ, ਸਖਤ ਮਿਹਨਤ ਅਤੇ ਲਚਕਤਾ ਦਾ ਨਤੀਜਾ ਮੰਨ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਰੋਹਿਤ ਨੇ ਬਾਰਬਾਡੋਸ ਦੀ ਪਿੱਚ ਪ੍ਰਤੀ ਆਪਣਾ ਸਨਮਾਨ ਦਿਖਾਉਣ ਲਈ ਅਜਿਹਾ ਕੀਤਾ ਸੀ।