ਪੈਰਿਸ (ਫਰਾਂਸ) :ਪੈਰਿਸ ਓਲੰਪਿਕ ਖੇਡਾਂ ਦੇ ਟੈਨਿਸ ਮੁਕਾਬਲੇ ਦੇ ਸਿੰਗਲਜ਼ ਮੁਕਾਬਲੇ ਵਿਚ ਇਗਾ ਸਵਿਤੇਕ ਅਤੇ ਕਾਰਲੋਸ ਅਲਕਾਰਜ਼ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਫ੍ਰੈਂਚ ਓਪਨ ਜਿੱਤਣ ਤੋਂ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਬਾਅਦ ਰੋਲਾ ਗਾਰੋਨ ਵਿਚ ਵਾਪਸੀ ਕਰਦੇ ਹੋਏ ਕੀਤੀ।
ਨੋਵਾਕ ਜੋਕੋਵਿਚ ਨੇ ਵੀ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕੀਤੀ। ਦੂਜੇ ਦੌਰ ਵਿੱਚ ਉਸਦਾ ਸਾਹਮਣਾ ਰਾਫੇਲ ਨਡਾਲ ਨਾਲ ਹੋ ਸਕਦਾ ਹੈ। ਹਾਲਾਂਕਿ ਨਡਾਲ ਨੇ ਅਲਕਾਰਜ਼ ਦੇ ਨਾਲ ਮਿਲ ਕੇ ਪੁਰਸ਼ ਡਬਲਜ਼ ਵਿੱਚ ਜਿੱਤ ਨਾਲ ਸ਼ੁਰੂਆਤ ਕੀਤੀ। ਸਪੈਨਿਸ਼ ਜੋੜੀ ਨੇ ਅਰਜਨਟੀਨਾ ਦੇ ਮੈਕਸਿਮੋ ਗੋਂਜਾਲੇਜ਼ ਅਤੇ ਆਂਦਰੇਸ ਮੋਲਟੇਨੀ ਦੀ ਛੇਵਾਂ ਦਰਜਾ ਪ੍ਰਾਪਤ ਜੋੜੀ ਨੂੰ 7-6 (4), 6-4 ਨਾਲ ਹਰਾਇਆ।
ਸ਼ਨੀਵਾਰ ਨੂੰ ਖੇਡੇ ਗਏ ਫਾਈਨਲ ਮੁਕਾਬਲੇ 'ਚ ਐਂਜਲਿਕ ਕਰਬਰ ਨੇ ਨਾਓਮੀ ਓਸਾਕਾ ਨੂੰ 7-5, 6-3 ਨਾਲ ਹਰਾਇਆ। ਇਹ ਦੋਵੇਂ ਪਹਿਲਾਂ ਵੀ ਵਿਸ਼ਵ ਦੇ ਨੰਬਰ ਇਕ ਖਿਡਾਰੀ ਰਹਿ ਚੁੱਕੇ ਹਨ।