ਨਵੀਂ ਦਿੱਲੀ— ਭਾਰਤ ਨੇ ਐਤਵਾਰ ਨੂੰ ਪੈਰਿਸ ਓਲੰਪਿਕ 'ਚ ਆਪਣਾ ਪਹਿਲਾ ਤਮਗਾ ਜਿੱਤ ਲਿਆ ਹੈ। ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਦੇਸ਼ ਲਈ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ 221.7 ਅੰਕ ਹਾਸਲ ਕੀਤੇ। ਮਨੂ ਨੂੰ ਕੋਰੀਆਈ ਖਿਡਾਰੀਆਂ ਨੇ ਸਖ਼ਤ ਮੁਕਾਬਲਾ ਦਿੱਤਾ ਅਤੇ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਓਲੰਪਿਕ ਰਿਕਾਰਡ ਵੀ ਬਣਾਇਆ। ਅੰਤ ਵਿੱਚ ਮਨੂ ਭਾਕਰ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਦੇਸ਼ ਦੇ ਸਾਰੇ ਦਿੱਗਜਾਂ ਨੇ ਮਨੂ ਨੂੰ ਮੈਡਲ ਜਿੱਤਣ 'ਤੇ ਵਧਾਈ ਦਿੱਤੀ ਹੈ।
ਪੀਐਮ ਮੋਦੀ ਨੇ ਵਧਾਈ ਦਿੱਤੀ: ਮਨੂ ਭਾਕਰ ਦੇ ਮੈਡਲ ਜਿੱਤਣ ਤੋਂ ਬਾਅਦ ਪੂਰਾ ਦੇਸ਼ ਜਸ਼ਨ ਵਿੱਚ ਦਾ ਮਾਹੌਲ਼ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੂ ਭਾਕਰ ਨੂੰ ਤਮਗਾ ਜਿੱਤਣ 'ਤੇ ਖੁਸ਼ੀ ਜ਼ਾਹਰ ਕੀਤੀ ਅਤੇ ਵਧਾਈ ਦਿੱਤੀ। ਪੀਐਮ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੀ। ਇਹ ਕਾਮਯਾਬੀ ਹੋਰ ਵੀ ਖਾਸ ਹੈ ਕਿਉਂਕਿ ਉਹ ਭਾਰਤ ਲਈ ਨਿਸ਼ਾਨੇਬਾਜ਼ੀ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਇੱਕ ਸ਼ਾਨਦਾਰ ਪ੍ਰਾਪਤੀ!
ਸਾਬਕਾ ਓਲੰਪੀਅਨ ਨੇ ਕੁਝ ਇਸ ਤਰ੍ਹਾਂ ਲਿਖਿਆ: ਇਸ ਤੋਂ ਇਲਾਵਾ ਸਾਬਕਾ ਓਲੰਪੀਅਨ ਅਭਿਨਵ ਬਿੰਦਰਾ ਨੇ ਲਿਖਿਆ, ਪੈਰਿਸ 2024 'ਚ ਏਅਰ ਪਿਸਟਲ ਮੁਕਾਬਲੇ 'ਚ ਕਾਂਸੀ ਦਾ ਤਗਮਾ ਜਿੱਤਣ ਲਈ ਮਨੂ ਭਾਕਰ ਨੂੰ ਦਿਲੋਂ ਵਧਾਈਆਂ, ਤੁਹਾਡੀ ਅਣਥੱਕ ਲਗਨ, ਮਿਹਨਤ ਅਤੇ ਜਨੂੰਨ ਨੇ ਸੱਚਮੁੱਚ ਰੰਗ ਲਿਆ ਹੈ। ਤੁਹਾਡੇ ਹੁਨਰ ਅਤੇ ਦ੍ਰਿੜ ਇਰਾਦੇ ਨੂੰ ਵੇਖਣਾ ਸ਼ਾਨਦਾਰ ਹੈ, ਹਰ ਸ਼ਾਟ ਨਾਲ ਭਾਰਤ ਨੂੰ ਮਾਣ ਮਹਿਸੂਸ ਕਰਾਉਂਦਾ ਹੈ। ਇਹ ਪ੍ਰਾਪਤੀ ਤੁਹਾਡੀ ਲਗਨ ਅਤੇ ਦ੍ਰਿੜਤਾ ਦਾ ਸਬੂਤ ਹੈ। ਚਮਕਦੇ ਰਹੋ, ਮਨੂ
ਰਾਸ਼ਟਰਪਤੀ ਨੂੰ ਮਨੂ 'ਤੇ ਮਾਣ :ਰਾਸਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਮਨੂ ਭਾਕਰ ਨੂੰ ਕਾਂਸੀ ਦਾ ਤਗਮਾ ਜਿੱਤਣ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਲਿਿਖਆ, ਪੈਰਿਸ ਓਲੰਪਿਕ 'ਚ 10 ਮੀਟਰ ਏਅਰ ਪਿਸਟਲ ਸ਼ੂਟਿੰਗ ਈਵੈਂਟ 'ਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੀ ਮਨੂ ਭਾਕਰ ਨੂੰ ਦਿਲੋਂ ਵਧਾਈ। ਉਹ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਓਲੰਪਿਕ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ। ਭਾਰਤ ਨੂੰ ਮਨੂ ਭਾਕਰ 'ਤੇ ਮਾਣ ਹੈ। ਉਸ ਦੀ ਇਹ ਪ੍ਰਾਪਤੀ ਕਈ ਖਿਡਾਰੀਆਂ ਖਾਸ ਕਰਕੇ ਔਰਤਾਂ ਨੂੰ ਪ੍ਰੇਰਿਤ ਕਰੇਗੀ। ਮੈਂ ਕਾਮਨਾ ਕਰਦਾ ਹਾਂ ਕਿ ਉਹ ਭਵਿੱਖ ਵਿੱਚ ਉਪਲਬਧੀਆਂ ਦੀਆਂ ਨਵੀਆਂ ਉਚਾਈਆਂ 'ਤੇ ਪਹੁੰਚੇ।
ਖੁਸ਼ ਹੋਏ ਖੇਡ ਮੰਤਰੀ :ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਮਨੂ ਭਾਕਰ ਨੂੰ ਵਧਾਈ ਦਿੱਤੀ ਹੈ। ਉਸ ਨੇ ਲਿਿਖਆ, ਮਾਣ ਵਾਲੀ ਗੱਲ, ਮਨੂ ਭਾਕਰ ਨੇ ਪੈਰਿਸ ਓਲੰਪਿਕ 'ਚ ਔਰਤਾਂ ਦੇ 10 ਮੀਟਰ ਏਅਰ ਪਿਸਟਲ 'ਚ ਕਾਂਸੀ ਦਾ ਤਗਮਾ ਜਿੱਤਿਆ, ਮਨੂ ਵਧਾਈਆਂ, ਤੁਸੀਂ ਆਪਣਾ ਹੁਨਰ ਅਤੇ ਸਮਰਪਣ ਦਿਖਾਇਆ ਹੈ, ਤੁਸੀਂ ਓਲੰਪਿਕ ਤਮਗਾ ਜਿੱਤਣ ਵਾਲੀ ਪਹਿਲੀ ਮਹਿਲਾ ਨਿਸ਼ਾਨੇਬਾਜ਼ ਬਣ ਗਏ ਹੋ।
- ਭਾਰਤ ਦਾ ਖੁੱਲ੍ਹਿਆ ਖਾਤਾ, ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਨੇ ਜਿੱਤਿਆ ਪਹਿਲਾ ਮੈਡਲ - PARIS OLYMPICS 2024
- ਪੀਵੀ ਸਿੰਧੂ ਨੇ ਸ਼ਾਨਦਾਰ ਜਿੱਤ ਨਾਲ ਸ਼ੁਰੂਆਤ ਕਰਦੇ ਹੋਏ ਮਾਲਦੀਵ ਦੇ ਅਬਦੁਲ ਰਜ਼ਾਕ ਨੂੰ ਹਰਾਇਆ - Paris Olympics 2024
- ਬਲਰਾਜ ਪੰਵਾਰ ਨੇ ਰਚਿਆ ਇਤਿਹਾਸ, ਪੁਰਸ਼ ਸਿੰਗਲਜ਼ ਸਕਲਸ ਕੁਆਰਟਰ ਫਾਈਨਲ 'ਚ ਪਹੁੰਚਣ ਵਾਲੇ ਪਹਿਲੇ ਭਾਰਤੀ ਬਣੇ - OLYMPICS 2024