ਪੈਰਿਸ (ਫਰਾਂਸ): ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤ ਦੇ ਗੋਲਡਨ ਬੁਆਏ ਨੀਰਜ ਚੋਪੜਾ ਨੇ ਆਪਣੇ ਪਹਿਲੇ ਹੀ ਥਰੋਅ ਵਿੱਚ ਯੋਗਤਾ ਦਾ ਅੰਕੜਾ ਪਾਰ ਕਰਕੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਨੀਰਜ ਨੇ 89.34 ਮੀਟਰ ਦਾ ਆਪਣਾ ਸੀਜ਼ਨ ਦਾ ਸਰਵੋਤਮ ਥਰੋਅ ਕੀਤਾ ਹੈ। ਟੋਕੀਓ 2020 ਦੇ ਚੈਂਪੀਅਨ ਨੀਰਜ ਚੋਪੜਾ ਪੈਰਿਸ ਓਲੰਪਿਕ ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚਣ ਵਾਲਾ 5ਵਾਂ ਅਥਲੀਟ ਹੈ।
ਪਹਿਲੇ ਥਰੋਅ ਵਿੱਚ ਹੀ ਪਾਰ ਕੀਤਾ ਯੋਗਤਾ ਦਾ ਅੰਕੜਾ: ਭਾਰਤ ਦੇ ਗੋਲਡ ਬੁਆਏ ਨੀਰਜ ਚੋਪੜਾ ਨੇ ਮੰਗਲਵਾਰ ਨੂੰ ਪੈਰਿਸ ਓਲੰਪਿਕ 2024 ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ ਈਵੈਂਟ ਦੇ ਕੁਆਲੀਫਿਕੇਸ਼ਨ ਦੌਰ ਵਿੱਚ ਆਪਣੀ ਪਹਿਲੀ ਕੋਸ਼ਿਸ਼ ਵਿੱਚ 89.34 ਮੀਟਰ ਦਾ ਸ਼ਾਨਦਾਰ ਥਰੋਅ ਕੀਤਾ। ਨਤੀਜੇ ਵਜੋਂ, ਉਹ ਆਸਾਨੀ ਨਾਲ ਯੋਗਤਾ ਦਾ ਅੰਕੜਾ ਪਾਰ ਕਰ ਗਏ ਅਤੇ ਲਗਾਤਾਰ ਦੂਜੀ ਵਾਰ ਓਲੰਪਿਕ ਫਾਈਨਲ ਵਿੱਚ ਪਹੁੰਚ ਗਏ।