ਪੰਜਾਬ

punjab

ETV Bharat / sports

ਸ਼ਰਮਨਾਕ: ਪਾਕਿਸਤਾਨ 'ਚ ਕ੍ਰਿਕਟ ਮੈਚ ਰੋਕਣ ਤੋਂ ਬਾਅਦ ਮੈਦਾਨ ਵਿਚਾਲੇ ਮਾਰੇ ਗਏ ਕੋੜੇ, ਤਾਨਾਸ਼ਾਹ ਦਾ ਨਾਂ ਸੁਣ ਕੰਬ ਜਾਵੋਗੇ ਤੁਸੀਂ - Pakistan Cricket

ਪਾਕਿਸਤਾਨ ਵਿੱਚ ਅਕਸਰ ਅਜੀਬ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਘਟਨਾ ਬਾਰੇ ਦੱਸਣ ਜਾ ਰਹੇ ਹਾਂ ਜਿਸ ਵਿੱਚ ਕ੍ਰਿਕਟ ਦੇ ਮੈਦਾਨ ਵਿੱਚ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਸਨ। ਪੜ੍ਹੋ ਪੂਰੀ ਖਬਰ...

ਪਾਕਿਸਤਾਨੀ ਕ੍ਰਿਕਟਰ ਮੁਹੰਮਦ ਰਿਜ਼ਵਾਨ ਕ੍ਰਿਕਟ ਖੇਡਦੇ ਹੋਏ
ਪਾਕਿਸਤਾਨੀ ਕ੍ਰਿਕਟਰ ਮੁਹੰਮਦ ਰਿਜ਼ਵਾਨ ਕ੍ਰਿਕਟ ਖੇਡਦੇ ਹੋਏ (IANS PHOTOS)

By ETV Bharat Sports Team

Published : Sep 10, 2024, 4:21 PM IST

ਨਵੀਂ ਦਿੱਲੀ:ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਅਤੇ ਕੁਮੈਂਟੇਟਰ ਰਮੀਜ਼ ਰਾਜਾ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਕਈ ਮੌਕਿਆਂ 'ਤੇ ਉਹ ਕਈ ਖਿਡਾਰੀਆਂ ਨੂੰ ਲੈ ਕੇ ਵੱਡੇ-ਵੱਡੇ ਬਿਆਨ ਦੇ ਚੁੱਕੇ ਹਨ, ਜਿਸ ਕਾਰਨ ਉਹ ਸੁਰਖੀਆਂ 'ਚ ਆਉਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਉਸ ਬਿਆਨ ਬਾਰੇ ਦੱਸਣ ਜਾ ਰਹੇ ਹਾਂ, ਜੋ ਉਨ੍ਹਾਂ ਨੇ ਕਿਸੇ ਕ੍ਰਿਕਟਰ ਨੂੰ ਨਹੀਂ ਸਗੋਂ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਫੌਜ ਦੇ ਅਧਿਕਾਰੀ ਰਹੇ ਮਰਹੂਮ ਮੁਹੰਮਦ ਜ਼ਿਆ ਉਲ ਹੱਕ ਬਾਰੇ ਦਿੱਤਾ ਗਿਆ ਹੈ।

ਕ੍ਰਿਕਟ ਮੈਚ ਰੋਕ ਕੇ ਜਦੋਂ ਮੈਦਾਨ ਵਿਚਾਲੇ ਮਾਰੇ ਗਏ ਕੋੜੇ: ਰਮੀਜ਼ ਰਾਜਾ ਨੇ ਇੱਕ ਨਿੱਜੀ ਯੂਟਿਊਬ ਚੈਨਲ 'ਤੇ ਇੱਕ ਪੋਡਕਾਸਟ ਵਿੱਚ ਮੁਹੰਮਦ ਜ਼ਿਆ ਉਲ ਹੱਕ ਦੁਆਰਾ ਪਾਕਿਸਤਾਨ ਵਿੱਚ ਲਗਾਏ ਗਏ ਮਾਰਸ਼ਲ ਲਾਅ ਨਾਲ ਸਬੰਧਤ ਇਤਿਹਾਸਕ ਅਤੇ ਪੁਰਾਣੀ ਘਟਨਾ ਬਾਰੇ ਗੱਲ ਕੀਤੀ ਹੈ। ਰਮੀਜ਼ ਨੇ ਕਿਹਾ, 'ਜ਼ਿਆ ਉਲ ਹੱਕ ਦਾ ਮਾਰਸ਼ਲ ਲਾਅ ਲਗਾਇਆ ਗਿਆ ਸੀ। ਅਸੀਂ ਗੁਜਰਾਂਵਾਲਾ ਵਿੱਚ ਚਾਰ ਰੋਜ਼ਾ ਫਸਟ ਕਲਾਸ ਮੈਚ ਖੇਡ ਰਹੇ ਸੀ। ਸਟੇਡੀਅਮ ਖਾਲੀ ਸੀ, ਅਚਾਨਕ ਲੋਕ ਆਉਣ ਲੱਗੇ। 500 ਦੇ ਗਰੁੱਪ, 1000 ਦੇ ਗਰੁੱਪ, 10 ਦੇ ਗਰੁੱਪ, ਇਸ ਤਰ੍ਹਾਂ ਲੋਕ ਆਉਣ ਲੱਗੇ। ਲਓ ਜੀ ਸਟੇਡੀਅਮ ਅੱਠ, ਦਸ ਹਜ਼ਾਰ ਲੋਕਾਂ ਨਾਲ ਭਰ ਗਿਆ। ਅਸੀਂ ਕਿਹਾ ਪਤਾ ਨਹੀਂ ਕਿ ਅਜਿਹਾ ਕੀ ਹੋਣ ਜਾ ਰਿਹਾ। ਇਸ ਤੋਂ ਬਾਅਦ ਕੁਝ ਪੁਲਿਸ ਕਰਮਚਾਰੀ ਉਥੇ ਆ ਗਏ। ਉਨ੍ਹਾਂ ਨੇ ਪੁੱਛਿਆ ਕਿ ਕਪਤਾਨ ਕੌਣ ਹੈ, ਮੈਂ ਕਪਤਾਨੀ ਕਰ ਰਿਹਾ ਸੀ ਅਤੇ ਮੈਦਾਨ ਵਿੱਚ ਸੀ। ਪੁਲਿਸ ਵਾਲਿਆਂ ਨੇ ਕਿਹਾ ਵਿਕਟਾਂ ਨੂੰ ਹਟਾਓ, ਇੱਥੇ ਕੋੜੇ ਵੱਜਣਗੇ। ਅਸੀਂ ਸਜ਼ਾ ਵਜੋਂ ਇਨ੍ਹਾਂ ਕੈਦੀਆਂ ਨੂੰ ਕੋੜੇ ਮਾਰਨ ਜਾ ਰਹੇ ਹਾਂ'।

ਰਮੀਜ਼ ਰਾਜਾ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਕਪਤਾਨ ਨਾਲ (IANS PHOTOS)

ਰਮੀਜ਼ ਨੇ ਅੱਗੇ ਕਿਹਾ, 'ਅਸੀਂ ਏਕਾਸ ਤੋਂ ਹੈਰਾਨ ਹੋ ਗਏ ਸੀ। ਉਸ ਸਮੇਂ ਕੈਦੀ ਵੀ ਉਨ੍ਹਾਂ ਦੇ ਨਾਲ ਸੀ, ਪੁਲਿਸ ਵਾਲੇ ਵੀ ਉਨ੍ਹਾਂ ਦੇ ਨਾਲ ਸੀ ਅਤੇ ਕੋੜੇ ਮਾਰਨ ਵਾਲਾ ਵੀ ਉਨ੍ਹਾਂ ਦੇ ਨਾਲ ਸੀ। ਇਸ ਤੋਂ ਬਾਅਦ ਜਿਥੇ ਸ਼ਾੱਟ ਲੈਗ ਦੀ ਫੀਲਡ ਲੱਗੀ ਹੁੰਦੀ ਹੈ, ਅਸੀਂ ਸਾਰੇ ਖਿਡਾਰੀ ਇੱਕ ਲਾਈਨ ਵਿੱਚ ਖੜੇ ਹੋ ਗਏ। ਕੋੜੇ ਮਾਰਨ ਵਾਲੇ ਨੇ ਕੈਦੀ ਨੂੰ ਖੜਾ ਕਰ ਦਿੱਤਾ ਅਤੇ ਹਰੀਸ ਰਊਫ ਵਾਂਗ ਲੰਮਾ ਰਨਅਪ ਲਿਆ ਅਤੇ ਝਟਕਾ ਕਰਕੇ ਕੋੜੇ ਮਾਰਨ ਲੱਗ ਪਿਆ। ਉਹ ਚੀਕਾਂ ਮਾਰਨ ਲੱਗਾ ਆਹ... ਪਰ ਉਹ ਉਸ ਭੀੜ ਦਾ ਹੀਰੋ ਬਣ ਗਿਆ। ਇਸ ਸਭ ਦੌਰਾਨ ਸਾਡੀ ਚੰਗੀ ਹਾਲਤ ਪਤਲੀ ਸੀ। ਇਸ ਤੋਂ ਬਾਅਦ ਅਸੀਂ ਫਿਰ ਉਥੇ ਵਿਕਟਾਂ ਲਗਾਈਆਂ ਅਤੇ 10 ਹਜ਼ਾਰ ਦੀ ਪੂਰੀ ਭੀੜ ਗਾਇਬ ਹੋ ਗਈ। ਅਸੀਂ ਦੁਬਾਰਾ ਮੈਚ ਖੇਡਣਾ ਸ਼ੁਰੂ ਕਰ ਦਿੱਤਾ। ਇਹ ਮੇਰੇ ਲਈ ਇਤਿਹਾਸਕ ਪਲ ਸੀ'।

ਕੌਣ ਸੀ ਮੁਹੰਮਦ ਜ਼ਿਆ ਉਲ ਹੱਕ:ਮੁਹੰਮਦ ਜ਼ਿਆ ਉਲ ਹੱਕ ਪਾਕਿਸਤਾਨੀ ਫ਼ੌਜ ਦੇ ਅਫ਼ਸਰ ਸੀ। ਇਸ ਤੋਂ ਬਾਅਦ ਉਹ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਵੀ ਰਹੇ। ਉਹ ਤਾਨਾਸ਼ਾਹ ਵਜੋਂ ਵੀ ਜਾਣੇ ਜਾਂਦੇ ਸੀ। ਉਹ ਹਮੇਸ਼ਾ ਆਪਣੇ ਗੁੱਸੇ ਭਰੇ ਰਵੱਈਏ ਅਤੇ ਸਖ਼ਤ ਫੈਸਲਿਆਂ ਲਈ ਜਾਣੇ ਜਾਂਦੇ ਸੀ। ਉਨ੍ਹਾਂ ਨੇ ਪਾਕਿਸਤਾਨ ਦੇ ਦੂਜੇ ਆਰਮੀ ਚੀਫ਼ ਅਤੇ ਦੇਸ਼ ਦੇ ਛੇਵੇਂ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ। ਜ਼ਿਆ ਉਲ ਹੱਕ ਨੇ 1 ਮਾਰਚ 1976 ਤੋਂ ਆਪਣੀ ਮੌਤ ਤੱਕ ਪਾਕਿਸਤਾਨੀ ਫੌਜ ਵਿੱਚ ਸੇਵਾ ਕੀਤੀ। 17 ਅਗਸਤ 1988 ਨੂੰ ਸਤਲੁਜ ਦਰਿਆ ਦੇ ਨੇੜੇ ਬਹਾਵਲਪੁਰ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ, ਜਿਸ ਵਿੱਚ ਉਨ੍ਹਾਂ ਦੇ ਨਜ਼ਦੀਕੀ ਸਹਿਯੋਗੀ ਅਖਤਰ ਅਬਦੁਰ ਰਹਿਮਾਨ, ਅਮਰੀਕੀ ਡਿਪਲੋਮੈਟ ਅਰਨੋਲਡ ਲੁਈਸ ਰਾਫੇਲ ਅਤੇ 27 ਹੋਰ ਲੋਕਾਂ ਦੀ ਮੌਤ ਹੋ ਗਈ ਸੀ।

ਕਿਵੇਂ ਰਿਹਾ ਰਮੀਜ਼ ਰਾਜਾ ਦਾ ਸਫ਼ਰ:ਤੁਹਾਨੂੰ ਦੱਸ ਦਈਏ ਕਿ ਰਮੀਜ਼ ਰਾਜਾ 1980 ਅਤੇ 1990 ਦੇ ਦਹਾਕੇ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਸਨ। ਰਮੀਜ਼ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕਪਤਾਨੀ ਹੇਠ 1992 ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਸੀ। ਇਸ ਦੇ ਨਾਲ ਹੀ ਉਹ 2021 ਤੋਂ 2022 ਤੱਕ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਅੱਜ-ਕੱਲ੍ਹ ਉਹ ਮੈਦਾਨ 'ਤੇ ਕੁਮੈਂਟਰੀ ਕਰਦੇ ਨਜ਼ਰ ਆ ਰਹੇ ਹਨ, ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣਾ ਯੂ-ਟਿਊਬ ਚੈਨਲ 'ਰਮੀਜ਼ ਸਪੀਕਸ' ਖੋਲ੍ਹਿਆ ਹੈ, ਜਿਸ 'ਤੇ ਉਹ ਅਕਸਰ ਆਪਣੇ ਵਿਚਾਰ ਸਾਂਝੇ ਕਰਦੇ ਰਹਿੰਦੇ ਹਨ। ਰਮੀਜ਼ ਰਾਜਾ ਨੇ ਪਾਕਿਸਤਾਨ ਲਈ 57 ਟੈਸਟ ਮੈਚਾਂ ਦੀਆਂ 94 ਪਾਰੀਆਂ 'ਚ 2 ਸੈਂਕੜੇ ਅਤੇ 22 ਅਰਧ ਸੈਂਕੜਿਆਂ ਦੀ ਮਦਦ ਨਾਲ 2833 ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਨਾਂ 198 ਵਨਡੇ ਮੈਚਾਂ 'ਚ 9 ਸੈਂਕੜੇ ਅਤੇ 31 ਅਰਧ ਸੈਂਕੜਿਆਂ ਦੀ ਮਦਦ ਨਾਲ 5814 ਦੌੜਾਂ ਹਨ।

ABOUT THE AUTHOR

...view details