ਨਵੀਂ ਦਿੱਲੀ:IPL 2024, 22 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਸਾਰੀਆਂ 10 ਟੀਮਾਂ ਨੇ ਇਸ ਦੇ ਲਈ ਤਿਆਰੀ ਕਰ ਲਈ ਹੈ।ਪਹਿਲਾ ਮੈਚ ਰਾਇਲ ਚੈਲੇਂਜਰਸ ਬੈਂਗਲੁਰੂ ਬਨਾਮ ਚੇਨਈ ਸੁਪਰ ਕਿੰਗਸ ਵਿਚਾਲੇ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ ਟੀਮ ਦੇ ਨਾਲ ਜ਼ੋਰਦਾਰ ਅਭਿਆਸ ਕਰ ਰਹੇ ਹਨ, ਉਥੇ ਹੀ ਆਰਸੀਬੀ ਦੇ ਸਟਾਰ ਖਿਡਾਰੀ ਵਿਰਾਟ ਕੋਹਲੀ ਵੀ ਸੋਮਵਾਰ ਨੂੰ ਟੀਮ ਨਾਲ ਸ਼ਾਮਲ ਹੋਏ ਅਤੇ ਗਲੇਨ ਮੈਕਸਵੈੱਲ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ। ਮੈਚ 'ਚ ਟੀਮ ਦੀ ਜਿੱਤ 'ਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਖਿਡਾਰੀ ਨੂੰ 'ਪਲੇਅਰ ਆਫ ਦਾ ਮੈਚ' ਦਾ ਐਵਾਰਡ ਦਿੱਤਾ ਜਾਂਦਾ ਹੈ। ਜਾਣੋ ਉਹ ਖਿਡਾਰੀ ਕੌਣ ਹਨ ਜਿਨ੍ਹਾਂ ਨੇ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਪਲੇਅਰ ਆਫ ਦ ਮੈਚ ਐਵਾਰਡ ਜਿੱਤੇ ਹਨ।
ਏਬੀ ਡੀਵਿਲੀਅਰਸ-25: ਆਈਪੀਐਲ ਦੇ ਇਤਿਹਾਸ ਵਿੱਚ ਬੈਂਗਲੁਰੂ ਦੇ ਖਿਡਾਰੀ ਏਬੀ ਡਿਵਿਲੀਅਰਸ ਦੇ ਕੋਲ ਸਭ ਤੋਂ ਵੱਧ ਪਲੇਅਰ ਆਫ ਦ ਮੈਚ ਐਵਾਰਡ ਹਨ। ਡਿਵਿਲੀਅਰਸ ਨੇ ਆਈਪੀਐਲ ਵਿੱਚ ਇਹ ਐਵਾਰਡ 25 ਵਾਰ ਜਿੱਤਿਆ ਹੈ। ਡਿਵਿਲੀਅਰਸ ਨੇ ਹੁਣ ਤੱਕ 184 IPL ਮੈਚ ਖੇਡੇ ਹਨ। ਜਿਸ ਵਿੱਚ ਉਸਦੇ ਨਾਮ 3 ਸੈਂਕੜੇ ਅਤੇ 39 ਅਰਧ ਸੈਂਕੜੇ ਹਨ। ਡਿਵਿਲੀਅਰਸ ਦਾ ਇੱਕ ਮੈਚ ਵਿੱਚ ਸਭ ਤੋਂ ਵੱਧ ਸਕੋਰ ਨਾਬਾਦ 133 ਦੌੜਾਂ ਹੈ। ਡਿਵਿਲੀਅਰਸ ਦੇ ਨਾਮ ਆਈਪੀਐਲ ਵਿੱਚ 5162 ਦੌੜਾਂ ਹਨ।
ਕ੍ਰਿਸ ਗੇਲ-22:ਕ੍ਰਿਸ ਗੇਲ ਆਈਪੀਐਲ ਦੇ ਇਤਿਹਾਸ ਵਿੱਚ ਦੂਜੇ ਸਭ ਤੋਂ ਵੱਧ ਪਲੇਅਰ ਆਫ ਦ ਮੈਚ ਐਵਾਰਡ ਜੇਤੂ ਹਨ। ਕ੍ਰਿਸ ਗੇਲ ਨੇ ਆਈ.ਪੀ.ਐੱਲ. ਵਿੱਚ 22 ਪਲੇਅਰ ਆਫ ਦਿ ਮੈਚ ਦਾ ਐਵਾਰਡ ਜਿੱਤਿਆ ਹੈ।ਕ੍ਰਿਸ ਗੇਲ ਪਹਿਲਾਂ ਬੈਂਗਲੁਰੂ ਅਤੇ ਫਿਰ ਪੰਜਾਬ ਲਈ ਖੇਡਿਆ। ਕ੍ਰਿਸ ਗੇਲ ਨੇ 2009 ਤੋਂ 2021 ਤੱਕ 142 ਆਈਪੀਐਲ ਮੈਚ ਖੇਡੇ ਹਨ, ਜਿਸ ਵਿੱਚ ਉਨ੍ਹਾਂ ਨੂੰ ਇੱਕ ਸੀਜ਼ਨ ਵਿੱਚ ਪਲੇਅਰ ਆਫ਼ ਦ ਮੈਚ ਦਾ ਪੁਰਸਕਾਰ ਵੀ ਮਿਲਿਆ ਹੈ। IPL ਦੇ ਇਤਿਹਾਸ 'ਚ ਗੇਲ ਦੇ ਨਾਂ ਸਭ ਤੋਂ ਜ਼ਿਆਦਾ ਛੱਕੇ ਹਨ।