ਪੰਜਾਬ

punjab

ETV Bharat / sports

ਰਵਿੰਦਰ ਜਡੇਜਾ ਨੇ ਜਿੱਤਿਆ ਪਲੇਅਰ ਆਫ ਦ ਮੈਚ ਐਵਾਰਡ, ਹੁਣ ਜਡੇਜਾ ਨੇ ਪਤਨੀ ਨੂੰ ਲੈ ਕੇ ਕਹੀ ਇਹ ਗੱਲ - ਪਲੇਅਰ ਆਫ ਦ ਮੈਚ

Ind vs Eng Test Match: ਰਵਿੰਦਰ ਜਡੇਜਾ ਨੇ ਭਾਰਤ ਬਨਾਮ ਇੰਗਲੈਂਡ ਵਿਚਾਲੇ ਖੇਡੇ ਗਏ ਰਾਜਕੋਟ ਟੈਸਟ ਮੈਚ ਦਾ ਪਲੇਅਰ ਆਫ ਦ ਮੈਚ ਐਵਾਰਡ ਆਪਣੀ ਪਤਨੀ ਨੂੰ ਸਮਰਪਿਤ ਕੀਤਾ ਹੈ। ਉਨ੍ਹਾਂ ਨੇ ਇਸ ਪਿੱਛੇ ਵੱਡੀ ਗੱਲ ਕਹੀ ਹੈ। ਪੜ੍ਹੋ ਪੂਰੀ ਖ਼ਬਰ।

Ind vs Eng Test Match
Ind vs Eng Test Match

By ETV Bharat Sports Team

Published : Feb 19, 2024, 12:36 PM IST

ਨਵੀਂ ਦਿੱਲੀ: ਭਾਰਤੀ ਟੀਮ ਦੇ ਆਲਰਾਊਂਡਰ ਖਿਡਾਰੀ ਰਵਿੰਦਰ ਜਡੇਜਾ ਨੇ ਭਾਰਤ ਬਨਾਮ ਇੰਗਲੈਂਡ ਵਿਚਾਲੇ ਖੇਡੇ ਗਏ ਤੀਜੇ ਟੈਸਟ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜਡੇਜਾ ਦੇ ਪ੍ਰਦਰਸ਼ਨ ਕਾਰਨ ਉਨ੍ਹਾਂ ਨੂੰ ਪਲੇਅਰ ਆਫ ਦ ਮੈਚ ਦਾ ਐਵਾਰਡ ਦਿੱਤਾ ਗਿਆ। ਜਡੇਜਾ ਨੇ ਇਹ ਐਵਾਰਡ ਆਪਣੀ ਪਤਨੀ ਰਿਵਾਬਾ ਜਡੇਜਾ ਨੂੰ ਸਮਰਪਿਤ ਕੀਤਾ ਹੈ। ਜਡੇਜਾ ਨੇ ਇਸ ਪੁਰਸਕਾਰ ਨੂੰ ਸਮਰਪਿਤ ਕਰਨ ਦਾ ਕਾਰਨ ਆਪਣੀ ਪਤਨੀ ਦੀ ਸਖ਼ਤ ਮਿਹਨਤ ਨੂੰ ਦੱਸਿਆ ਹੈ। ਜਡੇਜਾ ਨੇ ਉਸ ਦੀ ਮਿਹਨਤ ਦੀ ਸ਼ਲਾਘਾ ਕੀਤੀ ਹੈ।

ਜਡੇਜਾ ਲਈ ਪਤਨੀ ਵਲੋਂ ਪੋਸਟ:ਆਪਣੀ ਪਤਨੀ ਨੂੰ ਪੁਰਸਕਾਰ ਸਮਰਪਿਤ ਕਰਦੇ ਹੋਏ ਜਡੇਜਾ ਨੇ ਕਿਹਾ ਕਿ ਮੈਂ ਇਸ ਪੋਟੀਐਮ ਪੁਰਸਕਾਰ ਨੂੰ ਆਪਣੀ ਪਤਨੀ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ। ਉਹ ਮੇਰੇ ਪਿੱਛੇ ਬਹੁਤ ਮਿਹਨਤ ਕਰ ਰਹੀ ਹੈ ਅਤੇ ਪੂਰਾ ਸਮਾਂ ਮੇਰਾ ਸਾਥ ਦਿੰਦੀ ਰਹੀ ਹੈ। ਇਸ ਤੋਂ ਪਹਿਲਾਂ, ਉਨ੍ਹਾਂ ਦੀ ਪਤਨੀ ਨੇ ਵੀ ਜਡੇਜਾ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਤਾਰੀਫ ਕੀਤੀ ਸੀ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਲਿਖਿਆ ਸੀ, 'ਮੈਂ ਰਾਜਕੋਟ 'ਚ ਆਪਣੇ ਪਤੀ ਰਵਿੰਦਰ ਜਡੇਜਾ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਜਸ਼ਨ ਮਨਾ ਰਹੀ ਹਾਂ। ਉਨ੍ਹਾਂ ਨੇ ਪਹਿਲੀ ਪਾਰੀ 'ਚ ਸ਼ਾਨਦਾਰ ਸੈਂਕੜਾ ਲਗਾਇਆ ਅਤੇ ਦੂਜੀ ਪਾਰੀ 'ਚ 5 ਵਿਕਟਾਂ ਲਈਆਂ। ਇਸ ਦੇ ਨਾਲ ਹੀ, ਉਸ ਨੂੰ 'ਪਲੇਅਰ ਆਫ ਦਾ ਮੈਚ' ਦਾ ਐਵਾਰਡ ਵੀ ਮਿਲਿਆ। ਭਾਰਤੀ ਟੀਮ ਨੂੰ ਸ਼ਾਨਦਾਰ ਜਿੱਤ 'ਤੇ ਵਧਾਈ।'

ਜਡੇਜਾ ਦੇ ਪਿਤਾ ਨੇ ਲਾਏ ਸਨ ਇਲਜ਼ਾਮ:ਰਵਿੰਦਰ ਜਡੇਜਾ ਦਾ ਪਲੇਅਰ ਆਫ ਦਿ ਟੂਰਨਾਮੈਂਟ ਦਾ ਐਵਾਰਡ ਆਪਣੀ ਪਤਨੀ ਨੂੰ ਸਮਰਪਿਤ ਕਰਨਾ ਇਸ ਲਈ ਵੀ ਖਾਸ ਹੈ, ਕਿਉਂਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਪਿਤਾ ਅਨਿਰੁਧ ਸਿੰਘ ਨੇ ਉਨ੍ਹਾਂ ਦੀ ਪਤਨੀ 'ਤੇ ਗੰਭੀਰ ਇਲਜ਼ਾਮ ਲਗਾਏ ਸਨ। ਹਾਲਾਂਕਿ ਜਡੇਜਾ ਨੇ ਉਨ੍ਹਾਂ ਇਲਜ਼ਾਮਾਂ ਨੂੰ 'ਸਕ੍ਰਿਪਟਿਡ' ਦੱਸ ਕੇ ਨਜ਼ਰਅੰਦਾਜ਼ ਕਰਨ ਦੀ ਗੱਲ ਕਹੀ ਸੀ।

ਦੱਸ ਦੇਈਏ ਕਿਭਾਰਤੀ ਟੀਮ ਨੇ ਪੰਜ ਮੈਚਾਂ ਦੀ ਸੀਰੀਜ਼ ਦਾ ਤੀਜਾ ਟੈਸਟ ਮੈਚ 434 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ ਹੈ। ਇਸ ਮੈਚ ਵਿੱਚ ਰੋਹਿਤ ਸ਼ਰਮਾ ਨੇ ਪਹਿਲੀ ਪਾਰੀ ਵਿੱਚ 131 ਦੌੜਾਂ, ਰਵਿੰਦਰ ਜਡੇਜਾ ਨੇ 112 ਦੌੜਾਂ, ਸਰਫਰਾਜ਼ ਖਾਨ ਨੇ 61 ਦੌੜਾਂ ਅਤੇ ਦੂਜੀ ਪਾਰੀ ਵਿੱਚ ਯਸ਼ਸਵੀ ਜੈਸਵਾਲ ਨੇ 214 ਦੌੜਾਂ, ਸ਼ੁਭਮਨ ਗਿੱਲ ਨੇ 91 ਦੌੜਾਂ ਅਤੇ ਸਰਫਰਾਜ਼ ਖਾਨ ਨੇ 68 ਦੌੜਾਂ ਬਣਾਈਆਂ।

ABOUT THE AUTHOR

...view details