ਪੰਜਾਬ

punjab

ETV Bharat / sports

ਭਾਰਤ ਬਨਾਮ ਇੰਗਲੈਂਡ ਪਹਿਲਾਂ ਟੈਸਟ ਮੈਚ ਸ਼ੁਰੂ, ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਗੇਂਦਬਾਜ਼ੀ ਕਰਨ ਦਾ ਦਿੱਤਾ ਸੱਦਾ

Ind Vs Eng 1st Test: ਰੋਹਿਤ ਸ਼ਰਮਾ ਦੀ ਕਪਤਾਨੀ 'ਚ ਭਾਰਤੀ ਕ੍ਰਿਕਟ ਟੀਮ ਵੀਰਵਾਰ ਤੋਂ ਹੈਦਰਾਬਾਦ 'ਚ ਇੰਗਲੈਂਡ ਨਾਲ ਆਪਣਾ ਪਹਿਲਾਂ ਮੈਚ ਖੇਡ ਰਹੀ ਹੈ। ਇਸ ਮੈਚ 'ਚ ਦੋਵਾਂ ਟੀਮਾਂ ਦੇ ਕਪਤਾਨਾਂ ਨੇ ਆਪਣੀਆਂ-ਆਪਣੀਆਂ ਟੀਮਾਂ 'ਚ ਜ਼ਿਆਦਾ ਸਪਿਨ ਗੇਂਦਬਾਜ਼ਾਂ ਨੂੰ ਖਿਡਾਉਣ 'ਤੇ ਧਿਆਨ ਦਿੱਤਾ ਹੈ।

ind vs eng 1st test day 1
ind vs eng 1st test day 1

By ETV Bharat Sports Team

Published : Jan 25, 2024, 9:51 AM IST

Updated : Jan 25, 2024, 10:08 AM IST

ਹੈਦਰਾਬਾਦ:ਭਾਰਤ ਅਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾਂ ਟੈਸਟ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਨਾਲ ਰੋਹਿਤ ਸ਼ਰਮਾ ਦੀ ਟੀਮ ਇੰਡੀਆ ਪਹਿਲਾਂ ਗੇਂਦਬਾਜ਼ੀ ਕਰ ਰਹੀ ਹੈ ।

ਭਾਰਤੀ ਟੀਮ ਵਿੱਚ ਸ਼ਾਮਲ ਕੀਤੇ ਗਏ ਤੇਜ਼ ਗੇਂਦਬਾਜ਼ ਅਵੇਸ਼ ਖਾਨ ਨੂੰ ਆਪਣੀ ਰਣਜੀ ਟਰਾਫੀ ਟੀਮ ਮੱਧ ਪ੍ਰਦੇਸ਼ ਲਈ ਅਗਲੇ ਰਣਜੀ ਟਰਾਫੀ ਮੈਚ ਵਿੱਚ ਖੇਡਣ ਲਈ ਜਾਣਾ ਪਿਆ। ਇਸ ਦੇ ਨਾਲ ਹੀ ਰਜਤ ਪਾਟੀਦਾਰ ਪਹਿਲੇ ਦੋ ਟੈਸਟਾਂ ਲਈ ਵਿਰਾਟ ਕੋਹਲੀ ਦੇ ਬਦਲ ਵਜੋਂ ਟੀਮ ਵਿੱਚ ਸ਼ਾਮਲ ਹੋਏ ਹਨ ਪਰ ਉਨ੍ਹਾਂ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਹੋਣ ਦਾ ਮੌਕਾ ਨਹੀਂ ਮਿਲਿਆ ਹੈ। ਇਸ ਮੈਚ 'ਚ ਭਾਰਤ ਅਤੇ ਇੰਗਲੈਂਡ ਦੋਵੇਂ ਟੀਮਾਂ ਤਿੰਨ-ਤਿੰਨ ਸਪਿਨ ਗੇਂਦਬਾਜ਼ਾਂ ਨਾਲ ਮੈਦਾਨ 'ਚ ਉਤਰੀਆਂ ਹਨ।

ਦੱਸ ਦਈਏ ਇੰਗਲੈਂਡ ਕ੍ਰਿਕਟ ਟੀਮ ਦੇ ਸਪਿਨਰ ਸ਼ੋਏਬ ਬਸ਼ੀਰ ਨੂੰ ਵੀ ਵੀਜ਼ਾ ਮਿਲ ਗਿਆ ਹੈ। ਇੰਗਲੈਂਡ ਕ੍ਰਿਕਟ ਬੋਰਡ ਨੇ ਬੁੱਧਵਾਰ ਨੂੰ ਕਿਹਾ ਕਿ ਸੱਜੇ ਹੱਥ ਦੇ ਆਫ ਸਪਿਨਰ ਸ਼ੋਏਬ ਬਸ਼ੀਰ ਨੂੰ ਭਾਰਤ ਦਾ ਵੀਜ਼ਾ ਮਿਲ ਗਿਆ ਹੈ ਅਤੇ ਉਹ ਇਸ ਹਫਤੇ ਦੇ ਅੰਤ 'ਚ ਇੰਗਲੈਂਡ ਟੀਮ ਨਾਲ ਜੁੜ ਜਾਵੇਗਾ। ਨਾਲ ਹੀ ਇੰਗਲੈਂਡ ਕ੍ਰਿਕਟ ਨੇ ਵੀਜ਼ਾ ਜਾਰੀ ਹੋਣ ਤੋਂ ਬਾਅਦ ਖੁਸ਼ੀ ਪ੍ਰਗਟਾਈ ਹੈ।

ਇੰਗਲੈਂਡ ਦੇ ਪਲੇਇੰਗ 11: ਜੈਕ ਕ੍ਰਾਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਜੌਨੀ ਬੇਅਰਸਟੋ, ਬੇਨ ਸਟੋਕਸ (ਕਪਤਾਨ), ਬੇਨ ਫੋਕਸ, ਰੇਹਾਨ ਅਹਿਮਦ, ਟਾਮ ਹਾਰਟਲੇ, ਮਾਰਕ ਵੁੱਡ ਅਤੇ ਜੈਕ ਲੀਚ।

ਭਾਰਤ ਦੇ ਪਲੇਇੰਗ 11: ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਬਮਨ ਗਿੱਲ, ਕੇਐਲ ਰਾਹੁਲ, ਸ਼੍ਰੇਅਸ ਅਈਅਰ, ਸ਼੍ਰੀਕਰ ਭਾਰਤ (ਵਿਕਟਕੀਪਰ), ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।

Last Updated : Jan 25, 2024, 10:08 AM IST

ABOUT THE AUTHOR

...view details