ਨਵੀਂ ਦਿੱਲੀ: ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਮੰਗਲਵਾਰ, 25 ਫ਼ਰਵਰੀ ਤੋਂ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ ਇੱਕ ਉਪਭੋਗਤਾ ਨਾਲ ਆਨਲਾਈਨ ਲੜਾਈ ਵਿੱਚ ਉਲਝੇ ਹੋਏ ਹਨ। ਕਥਿਤ ਤੌਰ ਉੱਤੇ ਹਿੰਦੂ ਧਰਮ ਦੇ ਵਿਰੋਧੀਆਂ ਨੂੰ ਕਥਿਤ ਤੌਰ 'ਤੇ ਸਬਕ ਸਿਖਾਉਣ ਵਾਲੇ ਇਸ ਯੂਜ਼ਰ ਬਾਰੇ ਹਰਭਜਨ ਸਿੰਘ ਭੱਜੀ ਨੇ ਦਾਅਵਾ ਕੀਤਾ ਹੈ ਕਿ ਉਹ ਮਾਨਸਿਕ ਤੌਰ 'ਤੇ ਠੀਕ ਨਹੀਂ ਹੈ।
'ਇੱਕ ਵਾਰ ਖਾਲਿਸਤਾਨ ਮੁਰਦਾਬਾਦ ਬੋਲ ਕੇ ਦਿਖਾ'
ਇਸ ਯੂਜ਼ਰ ਨੇ 44 ਸਾਲਾ ਹਰਭਜਨ ਸਿੰਘ ਭੱਜੀ ਨੂੰ 'ਖਾਲਿਸਤਾਨ ਮੁਰਦਾਬਾਦ' ਕਹਿਣ ਲਈ ਕਿਹਾ। ਯੂਜ਼ਰ ਨੇ ਕਿਹਾ,"ਜੇਕਰ ਹਰਭਜਨ ਸਿੰਘ ਸੱਚਾ ਦੇਸ਼ ਭਗਤ ਹੈ, ਤਾਂ ਉਹ ਇਕ ਵਾਰ ਖਾਲਿਸਤਾਨ ਮੁਰਦਾਬਾਦ ਦਾ ਟਵੀਟ ਕਰੇ, ਮੈਂ ਉਸ ਤੋਂ ਮੁਆਫੀ ਮੰਗਾਂਗਾ। ਪਰ, ਉਹ ਗੱਲ ਨੂੰ ਘੁੰਮਾਉਣਗੇ, ਪਰ ਖਾਲਿਸਤਾਨ ਮੁਰਦਾਬਾਦ ਨਹੀਂ ਬੋਲੇਗਾ।"
ਹਰਭਜਨ ਸਿੰਘ ਨੇ ਦਰਜ ਕਰਵਾਇਆ ਮਾਮਲਾ
ਇਸ ਦਾ ਜਵਾਬ ਦਿੰਦੇ ਹੋਏ ਹਰਭਜਨ ਨੇ ਉਸ ਨੂੰ ਦੱਸਿਆ ਕਿ ਉਨ੍ਹਾਂ ਦੇ ਅਕਾਊਂਟ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਹਰਭਜਨ ਨੇ ਆਪਣੀ ਪੋਸਟ 'ਚ ਲਿਖਿਆ, 'ਤੁਹਾਡੀ ਗੰਦੀ ਭਾਸ਼ਾ ਤੋਂ ਇੱਕ ਗੱਲ ਪੱਕੀ ਹੈ ਕਿ ਤੂੰ ਕੋਈ ਘੁਸਪੈਠੀਆ ਹੈ। ਕਿਉਂਕਿ, ਸਾਡੇ ਇੱਥੇ ਇਸ ਤਰ੍ਹਾਂ ਕੋਈ ਵੀ ਗੱਲ ਨਹੀਂ ਕਰਦਾ। ਬਾਕੀ ਜੋ ਤੂੰ ਕੂਲ ਬਣਨ ਲਈ ਮੈਨੂੰ ਗਾਲ੍ਹਾਂ ਬਕੀਆਂ ਹਨ, ਉਸ ਦੀ ਰਿਕਾਰਡਿੰਗ ਵੀ ਹੋ ਗਈ ਹੈ ਅਤੇ ਐਫਆਈਆਰ ਕਰਵਾ ਦਿੱਤੀ ਹੈ।'