ਨਵੀਂ ਦਿੱਲੀ: ਪੈਰਿਸ ਓਲੰਪਿਕ 2024 ਖਤਮ ਹੋਣ ਤੋਂ ਬਾਅਦ ਵੀ ਪੂਰੇ ਭਾਰਤ ਨੂੰ ਚਾਂਦੀ ਦੇ ਤਮਗੇ ਦੀ ਉਡੀਕ ਹੈ। CAS ਨੇ ਪੈਰਿਸ ਓਲੰਪਿਕ ਤੋਂ ਅਯੋਗ ਠਹਿਰਾਉਣ ਲਈ ਵਿਨੇਸ਼ ਫੋਗਾਟ ਦੀ ਪਟੀਸ਼ਨ 'ਤੇ ਫੈਸਲੇ ਦਾ ਐਲਾਨ ਕਰਨ ਦੀ ਆਖਰੀ ਮਿਤੀ 16 ਅਗਸਤ ਤੱਕ ਮੁਲਤਵੀ ਕਰ ਦਿੱਤੀ ਹੈ। ਭਾਰਤ ਅੱਜ 9:30 ਵਜੇ CAS ਦੇ ਫੈਸਲੇ ਦੀ ਉਡੀਕ ਕਰ ਰਿਹਾ ਸੀ। ਵਿਨੇਸ਼ ਫੋਗਾਟ ਸਣੇ ਪੂਰੇ ਦੇਸ਼ ਨੂੰ ਇਸ ਫੈਸਲੇ ਦੇ ਲਈ 3 ਦਿਨ ਹੋਰ ਇੰਤਜ਼ਾਰ ਕਰਨਾ ਹੋਵੇਗਾ।
ਸੀਏਐਸ ਵਲੋਂ ਫੈਸਲੇ ਨੂੰ ਮੁਲਤਵੀ ਕਰਨ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਉਹ ਕੁਝ ਸਮੇਂ ਬਾਅਦ ਇਸ ਬਾਰੇ ਬਿਆਨ ਜਾਰੀ ਕਰ ਸਕਦੇ ਹਨ। ਹਾਲਾਂਕਿ ਖ਼ਬਰ ਏਜੰਸੀ ਏਐਨਆਈ ਵਲੋਂ ਆਈਓਏ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜਿਸ 'ਚ ਉਨ੍ਹਾਂ ਲਿਖਿਆ ਕਿ,ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ (ਸੀਏਐਸ) ਨੇ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੀ ਮਹਿਲਾ 50 ਕਿਲੋਗ੍ਰਾਮ ਫ੍ਰੀਸਟਾਈਲ ਵਰਗ ਵਿੱਚ ਸਾਂਝੇ ਚਾਂਦੀ ਦਾ ਤਗਮਾ ਜਿੱਤਣ ਦੀ ਅਪੀਲ 'ਤੇ ਫੈਸਲਾ 16 ਅਗਸਤ (ਸ਼ਾਮ 6 ਵਜੇ-ਪੈਰਿਸ ਦੇ ਸਮੇਂ) ਤੱਕ ਵਧਾ ਦਿੱਤਾ ਹੈ।
100 ਗ੍ਰਾਮ ਵੱਧ ਨਿਕਲਿਆ ਸੀ ਭਾਰ:ਦੱਸ ਦਈਏ ਕਿ ਵਿਨੇਸ਼ ਫੋਗਾਟ ਨੂੰ 100 ਗ੍ਰਾਮ ਜ਼ਿਆਦਾ ਵਜ਼ਨ ਕਾਰਨ ਫਾਈਨਲ ਮੈਚ ਤੋਂ ਪਹਿਲਾਂ ਅਯੋਗ ਕਰਾਰ ਦਿੱਤਾ ਗਿਆ ਸੀ। ਇਸ ਫੈਸਲੇ ਦੇ ਖਿਲਾਫ ਆਈਓਏ ਨੇ ਸੀਏਐਸ ਵਿੱਚ ਸੰਯੁਕਤ ਚਾਂਦੀ ਦੇ ਤਗਮੇ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਸੀਏਐਸ ਨੇ ਵਿਨੇਸ਼ ਦੀ ਅਪੀਲ ਨੂੰ ਸੁਣਵਾਈ ਲਈ ਸਵੀਕਾਰ ਕਰ ਲਿਆ ਸੀ। ਹੁਣ ਸੁਣਵਾਈ ਪੂਰੀ ਹੋਣ ਤੋਂ ਬਾਅਦ ਇਹ ਅੰਤਿਮ ਫੈਸਲਾ ਆਇਆ ਹੈ।
ਵਿਨੇਸ਼ ਫੋਗਾਟ (IANS PHOTO) CAS ਦੇ ਫੈਸਲੇ ਨੂੰ ਨਹੀਂ ਦਿੱਤੀ ਜਾ ਸਕਦੀ ਚੁਣੌਤੀ: ਕੋਰਟ ਆਫ਼ ਆਰਬਿਟਰੇਸ਼ਨ ਫਾਰ ਸਪੋਰਟ (CAS) ਨੂੰ ਆਮ ਤੌਰ 'ਤੇ ਖੇਡ ਜਗਤ ਦੀ "ਸਭ ਤੋਂ ਉੱਚੀ ਅਦਾਲਤ" ਕਿਹਾ ਜਾਂਦਾ ਹੈ, ਇੱਥੇ ਕੋਈ ਉੱਚ ਅਦਾਲਤ ਨਹੀਂ ਹੈ ਜਿੱਥੇ ਤੁਸੀਂ CAS ਦੇ ਫੈਸਲੇ ਖਿਲਾਫ਼ ਅਪੀਲ ਕਰ ਸਕਦੇ ਹੋ। CAS ਫੈਸਲਿਆਂ ਨੂੰ ਅੰਤਿਮ ਅਤੇ ਬੰਧਨ ਮੰਨਿਆ ਜਾਂਦਾ ਹੈ, ਅਤੇ ਉਹਨਾਂ ਨੂੰ ਕਿਸੇ ਹੋਰ ਅਦਾਲਤ ਵਿੱਚ ਚੁਣੌਤੀ ਦੇਣ ਲਈ ਕੋਈ ਮਿਆਰੀ ਕਾਨੂੰਨੀ ਉਪਾਅ ਨਹੀਂ ਹੈ।
ਸੀਏਐਸ ਅੱਗੇ ਰੱਖੀਆਂ ਗਈਆਂ ਦਲੀਲਾਂ:ਸੀਏਐਸ ਸਾਹਮਣੇ ਵਿਨੇਸ਼ ਫੋਗਾਟ ਦੇ ਪੱਖ ਵਿੱਚ ਪੇਸ਼ ਕੀਤੀਆਂ ਦਲੀਲਾਂ ਵਿੱਚ ਕਿਹਾ ਗਿਆ ਸੀ ਕਿ 100 ਗ੍ਰਾਮ ਭਾਰ ਬਹੁਤ ਘੱਟ ਹੈ। ਇਹ ਐਥਲੀਟ ਦੇ ਭਾਰ ਦੇ 0.1% ਤੋਂ 0.2% ਤੋਂ ਵੱਧ ਨਹੀਂ ਹੈ। ਗਰਮੀਆਂ ਦੇ ਮੌਸਮ 'ਚ ਸੋਜ ਕਾਰਨ ਵਿਅਕਤੀ ਦਾ ਸਰੀਰ ਆਸਾਨੀ ਨਾਲ ਫੈਲ ਸਕਦਾ ਹੈ ਕਿਉਂਕਿ ਇਸ ਦੌਰਾਨ ਸਰੀਰ 'ਚ ਜ਼ਿਆਦਾ ਪਾਣੀ ਇਕੱਠਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਵਿਨੇਸ਼ ਨੇ ਇਕ ਦਿਨ 'ਚ 3 ਮੈਚ ਲੜੇ ਹਨ। ਇਸ ਦੌਰਾਨ ਉਨ੍ਹਾਂ ਨੂੰ ਆਪਣੀ ਐਨਰਜੀ ਬਰਕਰਾਰ ਰੱਖਣ ਲਈ ਡਾਈਟ ਲੈਣੀ ਪਈ ਹੈ। ਇਸ ਦੇ ਨਾਲ ਹੀ, ਫਾਈਟ ਦੇ ਟਾਈਟ ਸ਼ੈਡਿਊਲ ਕਾਰਨ ਵਿਨੇਸ਼ ਨੂੰ ਭਾਰ ਘਟਾਉਣ ਲਈ ਸਮਾਂ ਨਹੀਂ ਮਿਲ ਸਕਿਆ, ਜਿਸ ਕਾਰਨ ਅਜਿਹੀ ਸਥਿਤੀ ਪੈਦਾ ਹੋ ਗਈ।
ਵਿਨੇਸ਼ ਨੇ ਕੀਤਾ ਸੀ ਸੰਨਿਆਸ ਦਾ ਐਲਾਨ:ਕੁਸ਼ਤੀ ਤੋਂ ਅਯੋਗ ਕਰਾਰ ਦਿੱਤੇ ਜਾਣ ਦੇ ਫੈਸਲੇ ਤੋਂ ਬਾਅਦ ਵਿਨੇਸ਼ ਨੇ ਪੂਰੇ ਦੇਸ਼ ਨੂੰ ਹੈਰਾਨ ਕਰਦਿਆਂ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਸੀ ਕਿ, 'ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ, ਮੈਂ ਹਾਰ ਗਈ। ਮੁਆਫ਼ ਕਰਨਾ ਤੁਹਾਡਾ ਸੁਫ਼ਨਾ, ਮੇਰੀ ਹਿੰਮਤ ਸਭ ਟੁੱਟ ਚੁੱਕਿਆ ਹੈ। ਇਸ ਤੋਂ ਜਿਆਦਾ ਤਾਕਤ ਨਹੀਂ ਰਹੀ ਹੁਣ। ਅਲਵਿਦਾ ਕੁਸ਼ਤੀ। ਤੁਹਾਡੀ ਸਾਰਿਆਂ ਦੀ ਹਮੇਸ਼ਾ ਰਿਣੀ ਰਹਾਂਗੀ, ਮੁਆਫ਼ੀ'।
ਵਿਨੇਸ਼ ਤੋਂ ਪਹਿਲਾਂ ਬਾਰਬੋਸੂ ਨੂੰ ਮਿਲਿਆ ਸੀ ਇਨਸਾਫ਼:ਕੁਝ ਦਿਨ ਪਹਿਲਾਂ ਪੈਰਿਸ ਓਲੰਪਿਕ 'ਚ ਰੋਮਾਨੀਆ ਦੀ ਇਕ ਜਿਮਨਾਸਟ ਨੂੰ ਸੀ.ਏ.ਐੱਸ. ਤੋਂ ਇਨਸਾਫ਼ ਮਿਲਿਆ ਸੀ। ਸੀਏਐਸ ਦੇ ਫੈਸਲੇ ਤੋਂ ਬਾਅਦ ਕਾਂਸੀ ਦਾ ਤਗਮਾ ਅਮਰੀਕਾ ਦੀ ਜੌਰਡਨ ਚਿਲੀਜ਼ ਤੋਂ ਲੈ ਕੇ ਰੋਮਾਨੀਆ ਦੀ ਅਨਾ ਬਾਰਬੋਸੂ ਨੂੰ ਦਿੱਤਾ ਗਿਆ ਸੀ। ਕਿਉਂਕਿ ਸੀਏਐਸ ਨੇ ਬਾਰਬੇਸੂ ਨੂੰ ਕਿਹਾ ਸੀ ਕਿ ਅੰਕਾਂ ਦੀ ਵੰਡ ਵਿੱਚ ਬੇਇਨਸਾਫ਼ੀ ਹੋਈ ਸੀ। ਇਸ ਫੈਸਲੇ ਤੋਂ ਬਾਅਦ ਵਿਨੇਸ਼ ਨੂੰ ਲੈ ਕੇ ਉਮੀਦਾਂ ਹੋਰ ਵਧ ਗਈਆਂ ਹਨ।
ਕੀ ਹੁੰਦਾ ਹੈ CAS? :ਓਲੰਪਿਕ ਖੇਡਾਂ ਦੌਰਾਨ ਵਿਵਾਦ ਹੋਣ ਦੀ ਸੂਰਤ ਵਿੱਚ ਸੀਏਐਸ ਨੂੰ ਫੈਸਲਾ ਲੈਣਾ ਪੈਂਦਾ ਹੈ। CAS ਦਾ ਪੂਰਾ ਰੂਪ ਖੇਡ ਲਈ ਆਰਬਿਟਰੇਸ਼ਨ ਕੋਰਟ ਹੈ। ਇਸ ਦਾ ਕੰਮ ਖੇਡਾਂ ਨਾਲ ਸਬੰਧਤ ਕਾਨੂੰਨੀ ਵਿਵਾਦਾਂ ਨੂੰ ਖਤਮ ਕਰਨਾ ਹੈ।