ਨਵੀਂ ਦਿੱਲੀ: ਅਜੀਤ ਅਗਰਕਰ ਦੀ ਅਗਵਾਈ ਵਾਲੀ ਬੀਸੀਸੀਆਈ ਦੀ ਚੋਣ ਕਮੇਟੀ ਨੇ ਸੱਜੇ ਹੱਥ ਦੇ ਸਟਾਰ ਬੱਲੇਬਾਜ਼ ਕੇਐਲ ਰਾਹੁਲ ਦੀ ਇੰਗਲੈਂਡ ਖ਼ਿਲਾਫ਼ ਪੂਰੀ ਸਫ਼ੈਦ ਗੇਂਦ ਦੀ ਘਰੇਲੂ ਲੜੀ ਤੋਂ ਬ੍ਰੇਕ ਦੀ ਬੇਨਤੀ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਦੀ ਸ਼ੁਰੂਆਤ 22 ਜਨਵਰੀ ਨੂੰ ਕੋਲਕਾਤਾ 'ਚ 5 ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਨਾਲ ਹੋਵੇਗੀ।
ਕੇਐੱਲ ਰਾਹੁਲ ਨੂੰ ਬ੍ਰੇਕ ਨਹੀਂ ਮਿਲੇਗੀ
ਕੇਐੱਲ ਰਾਹੁਲ, ਜੋ ਉਝ ਵੀ ਹੁਣ ਟੀ-20 ਦੀ ਯੋਜਨਾ ਦਾ ਹਿੱਸਾ ਨਹੀਂ ਹੈ, ਉਨ੍ਹਾਂ ਨੇ ਕਥਿਤ ਤੌਰ 'ਤੇ ਬਾਰਡਰ-ਗਾਵਸਕਰ ਟਰਾਫੀ ਤੋਂ ਬਾਅਦ ਵਨਡੇ ਤੋਂ ਬ੍ਰੇਕ ਮੰਗੀ ਸੀ। ਬੀਸੀਸੀਆਈ ਦੀ ਚੋਣ ਕਮੇਟੀ ਨੇ ਸ਼ੁਰੂ ਵਿੱਚ ਰਾਹੁਲ ਦੀ ਬੇਨਤੀ ਮੰਨ ਲਈ ਸੀ, ਪਰ ਸ਼ਨੀਵਾਰ ਸਵੇਰੇ ਟਾਈਮਜ਼ ਆਫ਼ ਇੰਡੀਆ ਵਿੱਚ ਛਪੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਯੂ-ਟਰਨ ਲੈਣ ਦਾ ਫੈਸਲਾ ਕੀਤਾ ਹੈ।
ਇੰਗਲੈਂਡ ਸੀਰੀਜ਼ ਲਈ ਉਪਲਬਧ ਹੋਣਗੇ ਰਾਹੁਲ
ਰਿਪੋਰਟ 'ਚ ਕਿਹਾ ਗਿਆ ਹੈ ਕਿ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ 'ਪੁਨਰਵਿਚਾਰ' ਕੀਤਾ ਅਤੇ ਰਾਹੁਲ ਨੂੰ ਇੰਗਲੈਂਡ ਖਿਲਾਫ 6 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਵਨਡੇ ਸੀਰੀਜ਼ ਲਈ ਉਪਲਬਧ ਹੋਣ ਲਈ ਕਿਹਾ। 3 ਮੈਚਾਂ ਦੀ ਵਨਡੇ ਸੀਰੀਜ਼ ਭਾਰਤ ਲਈ 19 ਫਰਵਰੀ ਤੋਂ ਨਾਗਪੁਰ 'ਚ ਸ਼ੁਰੂ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਟੀਮ ਨੂੰ ਅੰਤਿਮ ਰੂਪ ਦੇਣ ਦਾ ਮੌਕਾ ਹੋਵੇਗੀ।