ਨਵੀਂ ਦਿੱਲੀ:ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸੋਮਵਾਰ ਨੂੰ ਆਇਰਲੈਂਡ ਖਿਲਾਫ 3 ਮੈਚਾਂ ਦੀ ਵਨਡੇ ਸੀਰੀਜ਼ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ। ਕਪਤਾਨ ਹਰਮਨਪ੍ਰੀਤ ਕੌਰ ਅਤੇ ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਠਾਕੁਰ ਨੂੰ ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ।
ਸਮ੍ਰਿਤੀ ਮੰਧਾਨਾ ਦੇ ਹੱਥਾਂ 'ਚ ਕਮਾਨ :
ਕਪਤਾਨ ਹਰਮਨਪ੍ਰੀਤ ਦੀ ਸੱਟ ਕਾਰਨ ਸਮ੍ਰਿਤੀ ਮੰਧਾਨਾ ਇਸ ਸੀਰੀਜ਼ 'ਚ ਟੀਮ ਦੀ ਕਮਾਨ ਸੰਭਾਲੇਗੀ। ਉਥੇ ਹੀ ਹਰਫਨਮੌਲਾ ਦੀਪਤੀ ਸ਼ਰਮਾ ਟੀਮ ਦੀ ਉਪ ਕਪਤਾਨ ਹੋਵੇਗੀ। 10 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਘਰੇਲੂ ਸੀਰੀਜ਼ ਦੇ ਤਿੰਨੋਂ ਮੈਚ ਰਾਜਕੋਟ ਦੇ ਨਿਰੰਜਨ ਸ਼ਾਹ ਸਟੇਡੀਅਮ 'ਚ ਖੇਡੇ ਜਾਣਗੇ।
ਪੈਟ੍ਰਿਕਾ ਰਾਵਲ ਟੀਮ ਦਾ ਹਿੱਸਾ:
ਵੈਸਟਇੰਡੀਜ਼ ਖਿਲਾਫ ਡੈਬਿਊ ਸੀਰੀਜ਼ ਤੋਂ ਬਾਅਦ ਸਲਾਮੀ ਬੱਲੇਬਾਜ਼ ਪੈਟ੍ਰਿਕਾ ਰਾਵਲ ਨੇ ਭਾਰਤੀ ਟੀਮ 'ਚ ਆਪਣੀ ਜਗ੍ਹਾ ਬਰਕਰਾਰ ਰੱਖੀ ਹੈ। ਇਸ 24 ਸਾਲਾ ਖਿਡਾਰੀ ਨੇ 3 ਪਾਰੀਆਂ ਵਿੱਚ 44.66 ਦੀ ਔਸਤ ਨਾਲ 134 ਦੌੜਾਂ ਬਣਾਈਆਂ। ਭਾਰਤੀ ਟੀਮ ਪ੍ਰਬੰਧਨ ਨੇ ਵੀ ਵਿਸ਼ਵ ਕੱਪ ਤੋਂ ਪਹਿਲਾਂ ਮੱਧਕ੍ਰਮ ਦੇ ਬੱਲੇਬਾਜ਼ ਤੇਜਲ ਹਸਬਨਿਸ ਨੂੰ ਮੌਕਾ ਦੇਣ ਦਾ ਸਮਰਥਨ ਕੀਤਾ ਹੈ।
ਆਲਰਾਊਂਡਰ ਰਾਘਵੀ ਬਿਸ਼ਟ ਨੂੰ ਵੀ ਮਿਲਿਆ ਮੌਕਾ :
ਸਿਰਫ 2 ਟੀ-20 ਅੰਤਰਰਾਸ਼ਟਰੀ ਮੈਚਾਂ ਦਾ ਤਜਰਬਾ ਰੱਖਣ ਵਾਲੇ ਆਲਰਾਊਂਡਰ ਰਾਘਵੀ ਬਿਸ਼ਟ ਨੂੰ ਵੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਸਾਇਲੀ ਸਤਘਰ ਨੂੰ ਇਸ ਸੀਰੀਜ਼ ਲਈ ਪਹਿਲੀ ਵਾਰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਭਾਰਤ ਨੇ ਹਾਲ ਹੀ 'ਚ ਵੈਸਟਇੰਡੀਜ਼ ਦੇ ਖਿਲਾਫ ਵਾਈਟਵਾਸ਼ ਦਰਜ ਕੀਤਾ ਸੀ ਅਤੇ ਹੁਣ ਉਹ ਸੀਰੀਜ਼ 'ਚ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਣਾ ਚਾਹੇਗਾ।
ਆਇਰਲੈਂਡ ਖਿਲਾਫ 3 ਮੈਚਾਂ ਦੀ ਵਨਡੇ ਸੀਰੀਜ਼ ਲਈ ਭਾਰਤੀ ਟੀਮ:
ਸਮ੍ਰਿਤੀ ਮੰਧਾਨਾ (ਕਪਤਾਨ), ਦੀਪਤੀ ਸ਼ਰਮਾ (ਉਪ-ਕਪਤਾਨ), ਪ੍ਰਤੀਕ ਰਾਵਲ, ਹਰਲੀਨ ਦਿਓਲ, ਜੇਮਿਮਾ ਰੌਡਰਿਗਜ਼, ਉਮਾ ਛੇਤਰੀ (ਵਿਕਟ-ਕੀਪਰ), ਰਿਚਾ ਘੋਸ਼ (ਵਿਕਟ-ਕੀਪਰ) , ਤੇਜਲ ਹਸਬਨੀਸ , ਰਾਘਵੀ ਬਿਸ਼ਟ , ਮਿੰਨੂ ਮਨੀ , ਪ੍ਰਿਆ ਮਿਸ਼ਰਾ , ਤਨੁਜਾ ਕੰਵਰ , ਤੀਤਾਸ ਸਾਧੂ , ਸਾਇਮਾ ਠਾਕੋਰ, ਸਾਈਲੀ ਸਤਘਰੇ