ਨਵੀਂ ਦਿੱਲੀ: ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ। ਮਹਿੰਗਾਈ ਕਾਰਨ ਲੋਕਾਂ ਦਾ ਜੀਣਾ ਮੁਸ਼ਕਿਲ ਹੋ ਗਿਆ ਹੈ ਅਤੇ ਸਰਕਾਰ ਲੱਖਾਂ ਕਰੋੜਾਂ ਦੇ ਕਰਜ਼ੇ ਵਿੱਚ ਡੁੱਬੀ ਹੋਈ ਹੈ। ਹੁਣ ਪਾਕਿਸਤਾਨ ਦੀ ਦੁਰਦਸ਼ਾ ਦੀ ਇੱਕ ਹੋਰ ਮਿਸਾਲ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ ਪਾਕਿਸਤਾਨ ਦੀ ਹਾਕੀ ਟੀਮ ਚੀਨ 'ਚ ਹੋਣ ਵਾਲੀ ਏਸ਼ੀਅਨ ਚੈਂਪੀਅਨਸ ਟਰਾਫੀ 2024 'ਚ ਹਿੱਸਾ ਲੈਣ ਲਈ ਕਰਜ਼ੇ 'ਤੇ ਹਵਾਈ ਟਿਕਟ ਲੈ ਕੇ ਚੀਨ ਗਈ ਹੈ।
ਪਾਕਿਸਤਾਨ ਹਾਕੀ ਟੀਮ ਦੀ ਆਰਥਿਕ ਹਾਲਤ ਖਰਾਬ: ਪਾਕਿਸਤਾਨ ਦੀ ਹਾਕੀ ਟੀਮ ਨੇ ਏਸ਼ੀਆਈ ਚੈਂਪੀਅਨਜ਼ ਟਰਾਫੀ 2024 ਵਿੱਚ ਹਿੱਸਾ ਲੈਣ ਲਈ ਚੀਨ ਜਾਣ ਲਈ ਹਵਾਈ ਟਿਕਟਾਂ ਲਈ ਕਰਜ਼ਾ ਲਿਆ ਹੈ। ਟੀਮ ਦੀ ਮਾੜੀ ਵਿੱਤੀ ਹਾਲਤ ਦਾ ਖੁਲਾਸਾ ਇਕ ਪ੍ਰੈੱਸ ਕਾਨਫਰੰਸ ਦੌਰਾਨ ਹੋਇਆ, ਜਦੋਂ ਪਾਕਿਸਤਾਨ ਹਾਕੀ ਫੈਡਰੇਸ਼ਨ (ਪੀ.ਐੱਚ.ਐੱਫ.) ਦੇ ਪ੍ਰਧਾਨ ਤਾਰਿਕ ਬੁਗਤੀ ਨੇ ਕਿਹਾ ਕਿ ਜਲਦੀ ਹੀ ਪੈਸਾ ਮਿਲਣ ਦੀ ਉਮੀਦ ਹੈ। ਇੰਨ੍ਹਾਂ ਹੀ ਨਹੀਂ, ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਹਾਕੀ ਲਈ ਇੱਕ ਸਮਰਪਿਤ ਵਿੱਤੀ ਫੰਡ ਵੀ ਪੇਸ਼ ਕਰਨ ਦੀ ਅਪੀਲ ਕੀਤੀ।
ਫਲਾਈਟ ਟਿਕਟ ਲਈ ਲੈਣਾ ਪਿਆ ਲੋਨ:ਫ੍ਰੀ ਪ੍ਰੈੱਸ ਜਰਨਲ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਸਪੋਰਟਸ ਬੋਰਡ (ਪੀ.ਐੱਸ.ਬੀ.) ਨੇ ਜਲਦ ਹੀ ਪੀ.ਐੱਚ.ਐੱਫ ਦੀ ਖਰਚ ਦੀ ਮੰਗ ਨੂੰ ਪੂਰਾ ਕਰਨ ਦਾ ਐਲਾਨ ਕੀਤਾ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਪੀਐਸਬੀ ਨੇ ਪਹਿਲਾਂ ਪਾਕਿਸਤਾਨ ਦੀ ਅੰਡਰ-18 ਬੇਸਬਾਲ ਟੀਮ ਨੂੰ ਫੰਡ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਬੋਰਡ ਨੇ ਚੀਨ ਵਿੱਚ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੀ ਟੀਮ ਨੂੰ ਫੰਡ ਨਾ ਦੇਣ ਲਈ ਵਿੱਤੀ ਮੁਸ਼ਕਿਲਾਂ ਦਾ ਹਵਾਲਾ ਦਿੱਤਾ।
ਮੁਸ਼ਕਿਲ ਨਾਲ ਚੀਨ ਪਹੁੰਚੀ ਟੀਮ: ਉਧਾਰ ਟਿਕਟਾਂ 'ਤੇ ਉਡਾਣ ਭਰਨ ਦੇ ਨਾਲ ਹੀ ਪਾਕਿਸਤਾਨ ਦੀ ਹਾਕੀ ਟੀਮ ਨੂੰ ਬੀਜਿੰਗ ਤੋਂ ਆਪਣੀ ਉਡਾਣ ਰੱਦ ਹੋਣ ਤੋਂ ਬਾਅਦ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਸੜਕ ਦੁਆਰਾ 300 ਕਿਲੋਮੀਟਰ ਦਾ ਸਫ਼ਰ ਕਰਨਾ ਪਿਆ। ਤੁਹਾਨੂੰ ਦੱਸ ਦਈਏ ਕਿ ਕਦੇ ਵਿਸ਼ਵ ਹਾਕੀ ਦੀ ਸਰਵਸ੍ਰੇਸ਼ਠ ਟੀਮਾਂ ਵਿੱਚੋਂ ਇੱਕ ਮੰਨੇ ਜਾਣ ਵਾਲੇ ਪਾਕਿਸਤਾਨ ਨੇ ਹਾਲ ਹੀ ਦੇ ਸਾਲਾਂ ਵਿੱਚ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਨਿਰਾਸ਼ ਕੀਤਾ ਹੈ।
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਇਹ ਵੀ ਦੱਸ ਦਈਏ ਕਿ ਏਸ਼ੀਅਨ ਚੈਂਪੀਅਨਸ ਟਰਾਫੀ 2024 ਜੋ 8 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਮੁਕਾਬਲੇ ਦਾ ਫਾਈਨਲ 17 ਸਤੰਬਰ ਨੂੰ ਖੇਡਿਆ ਜਾਵੇਗਾ।