ਨਵੀਂ ਦਿੱਲੀ: ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਭਾਰਤ ਦਾ ਸਭ ਤੋਂ ਅਮੀਰ ਕ੍ਰਿਕਟਰ ਕੌਣ ਹੈ, ਤਾਂ ਜੋ ਨਾਮ ਤੁਰੰਤ ਦਿਮਾਗ ਵਿੱਚ ਆਉਂਦੇ ਨੇ ਉਹ ਸਚਿਨ ਤੇਂਦੁਲਕਰ, ਵਿਰਾਟ ਕੋਹਲੀ, ਐਮਐਸ ਧੋਨੀ ਹਨ ਪਰ 22 ਸਾਲ ਦੀ ਉਮਰ 'ਚ ਕ੍ਰਿਕਟ ਤੋਂ ਸੰਨਿਆਸ ਲੈਣ ਵਾਲਾ ਇਹ ਭਾਰਤੀ ਕ੍ਰਿਕਟਰ ਦੁਨੀਆ ਦੇ ਸਾਰੇ ਕ੍ਰਿਕਟਰਾਂ ਤੋਂ ਜ਼ਿਆਦਾ ਅਮੀਰ ਹੈ। ਉਹ ਮੱਧ ਪ੍ਰਦੇਸ਼ ਟੀਮ ਲਈ ਘਰੇਲੂ ਕ੍ਰਿਕਟ ਖੇਡਿਆ। ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ 9 ਮੈਚ ਅਤੇ ਲਿਸਟ-ਏ ਵਿੱਚ 4 ਮੈਚ ਖੇਡੇ। ਉਸ ਨੇ ਪਹਿਲੀ ਸ਼੍ਰੇਣੀ ਵਿੱਚ 1 ਸੈਂਕੜੇ ਦੀ ਮਦਦ ਨਾਲ ਦੌੜਾਂ ਬਣਾਈਆਂ। ਉਸਦਾ ਸਰਵੋਤਮ ਸਕੋਰ 103 ਹੈ। ਇੰਨਾ ਹੀ ਨਹੀਂ, ਉਹ ਦੋ ਸਾਲ ਤੱਕ ਆਈਪੀਐਲ 'ਚ ਰਾਜਸਥਾਨ ਰਾਇਲਸ ਲਈ ਖੇਡਿਆ ਪਰ ਫਾਈਨਲ ਟੀਮ 'ਚ ਜਗ੍ਹਾ ਨਹੀਂ ਮਿਲ ਸਕੀ ਅਤੇ ਬਾਅਦ ਵਿੱਚ ਉਹ ਕ੍ਰਿਕਟ ਤੋਂ ਦੂਰ ਰਹੇ।
ਜੋ ਸਭ ਤੋਂ ਅਮੀਰ ਕ੍ਰਿਕਟਰ
ਅਸੀਂ ਗੱਲ ਕਰ ਰਹੇ ਹਾਂ ਨੌਜਵਾਨ ਭਾਰਤੀ ਕ੍ਰਿਕਟਰ ਅਤੇ ਕਾਰੋਬਾਰੀ ਆਰਿਆਮਨ ਬਿਰਲਾ ਦੀ, ਜੋ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟਰ ਹਨ। 22 ਸਾਲ ਦੀ ਉਮਰ ਵਿੱਚ ਉਸ ਨੇ ਆਪਣੀ ਮਨਪਸੰਦ ਖੇਡ ਨੂੰ ਅਲਵਿਦਾ ਕਹਿਣ ਦਾ ਐਲਾਨ ਕਰ ਦਿੱਤਾ ਸੀ। ਆਰਿਆਮਨ ਬਿਰਲਾ ਦੀ ਜਾਇਦਾਦ ਦੀ ਕੀਮਤ 70 ਹਜ਼ਾਰ ਕਰੋੜ ਰੁਪਏ ਹੈ।