ਨਵੀਂ ਦਿੱਲੀ: ਭਾਰਤੀ ਉਦਯੋਗਪਤੀ ਆਨੰਦ ਮਹਿੰਦਰਾ ਨੇ ਸਰਫਰਾਜ਼ ਖਾਨ ਦੇ ਪਿਤਾ ਨਾਲ ਕੀਤਾ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। ਕ੍ਰਿਕਟਰ ਸਰਫਰਾਜ਼ ਖਾਨ ਦੇ ਪਿਤਾ ਦੇ ਹੰਝੂਆਂ ਅਤੇ ਸਖਤ ਮਿਹਨਤ ਤੋਂ ਪ੍ਰੇਰਿਤ ਹੋ ਕੇ ਜਦੋਂ ਉਸਨੇ ਭਾਰਤੀ ਟੀਮ ਵਿੱਚ ਆਪਣਾ ਡੈਬਿਊ ਕੀਤਾ, ਆਨੰਦ ਮਹਿੰਦਰਾ ਨੇ ਸਰਫਰਾਜ਼ ਦੇ ਪਿਤਾ ਨੂੰ ਇੱਕ ਥਾਰ ਤੋਹਫੇ ਵਿੱਚ ਦੇਣ ਦਾ ਐਲਾਨ ਕੀਤਾ ਸੀ। ਜਿਸ ਨੂੰ ਉਨ੍ਹਾਂ ਨੇ ਹੁਣ ਪੂਰਾ ਕਰ ਲਿਆ ਹੈ ਜਿਸ 'ਚ ਆਪਣੇ ਪਿਤਾ ਨੌਸ਼ਾਦ ਖਾਨ ਦੇ ਨਾਲ ਸਰਫਰਾਜ਼ ਖਾਨ ਖੁਦ ਮੌਜੂਦ ਸਨ।
ਸਰਫਰਾਜ਼ ਖਾਨ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਰਾਹੀਂ ਮਹਿੰਦਰਾ ਆਟੋ ਦਾ ਧੰਨਵਾਦ ਕੀਤਾ ਹੈ। ਜਿਸ 'ਚ ਉਹ ਖੁਦ ਕਾਰ 'ਤੇ ਖੜ੍ਹੇ ਹੋ ਕੇ ਥਾਰ ਦੀ ਕਾਰ ਨਾਲ ਫੋਟੋ ਖਿਚਵਾ ਰਹੇ ਹਨ। ਹਾਲ ਹੀ 'ਚ ਸਰਫਰਾਜ਼ ਖਾਨ ਨੇ ਇੰਗਲੈਂਡ ਸੀਰੀਜ਼ 'ਚ ਆਪਣਾ ਟੈਸਟ ਡੈਬਿਊ ਕੀਤਾ ਸੀ। ਡੈਬਿਊ ਕੈਪ ਮਿਲਣ 'ਤੇ ਉਨ੍ਹਾਂ ਦੇ ਪਿਤਾ ਨੌਸ਼ਾਦ ਖਾਨ ਕਾਫੀ ਭਾਵੁਕ ਹੋ ਗਏ ਅਤੇ ਕੈਪ ਨੂੰ ਚੁੰਮਿਆ, ਇਸ ਨਾਲ ਸਰਫਰਾਜ਼ ਖਾਨ ਦਾ ਭਾਰਤ ਲਈ ਖੇਡਣ ਦਾ ਸੁਪਨਾ ਵੀ ਪੂਰਾ ਹੋ ਗਿਆ।