ਗੁਰਦਾਸਪੁਰ: ਬੀਤੇ ਦਿਨ ਤੋਂ ਸਰਪੰਚੀ ਲਈ ਰਿਕਾਰਡ ਦੋ ਕਰੋੜ ਦੀ ਬੋਲੀ ਲੱਗਣ ਕਰਕੇ ਸੁਰਖੀਆਂ ਵਿੱਚ ਆਇਆ ਡੇਰਾ ਬਾਬਾ ਨਾਨਕ ਦਾ ਪਿੰਡ ਹਰਦੋਵਾਲ ਫਿਰ ਤੋਂ ਸੁਰਖੀਆਂ ਵਟੋਰ ਰਿਹਾ ਹੈ। ਪਿੰਡ ਵਾਸੀਆਂ ਨੇ ਧਨਾਢ ਆਤਮਾ ਸਿੰਘ ਦੀ ਦੋ ਕਰੋੜ ਰੁਪਏ ਦੀ ਪੇਸ਼ਕਸ਼ ਨੂੰ ਠੁਕਰਾ ਕੇ ਆਮ ਆਦਮੀ ਪਾਰਟੀ ਨਾਲ ਸਬੰਧਿਤ ਮਹਿਲਾ ਜੋਤੀ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਹੈ।
ਹਰਦੋਵਾਲ ਦੇ ਲੋਕਾਂ ਨੇ ਸਰਬਸੰਮਤੀ ਨਾਲ ਚੁਣੀ ਮਹਿਲਾ ਸਰਪੰਚ (ETV BHARAT (ਰਿਪੋਟਰ,ਗੁਰਦਾਸਪੁਰ)) ਸਰਬ ਸੰਮਤੀ ਨਾਲ ਮਹਿਲਾ ਸਰਪੰਚ ਦੀ ਚੋਣ
ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਹਰਦੋਰਵਾਲ ਵਿੱਚ ਪਿੰਡ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਡਾਇਰੈਕਟਰ ਚੰਨਣ ਸਿੰਘ ਖਾਲਸਾ ਦੇ ਨਜ਼ਦਕੀ ਸਾਥੀ ਅਤੇ ਆਮ ਆਦਮੀ ਪਾਰਟੀ ਦੇ ਜੁਝਾਰੂ ਵਰਕਰ ਸਰਵਣ ਸਿੰਘ ਦੀ ਧਰਮ ਪਤਨੀ ਬੀਬੀ ਜੋਤੀ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਹੈ। ਸਰਪੰਚ ਜੋਤੀ ਅਤੇ ਉਹਨਾਂ ਦੇ ਪਤੀ ਸਰਵਣ ਸਿੰਘ ਦਾ ਪਿੰਡ ਪਹੁੰਚਣ ਉੱਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਚੰਨਣ ਸਿੰਘ ਖਾਲਸਾ ਅਤੇ ਪਿੰਡ ਵਾਸੀਆਂ ਵੱਲੋਂ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਢੋਲ ਵਜਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਸਰਪੰਚ ਬਣਨ ਉਪਰੰਤ ਬੀਬੀ ਜੋਤੀ ਅਤੇ ਉਹਨਾਂ ਦੇ ਪਤੀ ਸਰਵਣ ਸਿੰਘ ਪਿੰਡ ਦੇ ਚਰਚ ਵਿੱਚ ਨਤਮਸਤਕ ਹੋਏ।
ਪਿੰਡ ਵਾਸੀਆਂ ਨੇ ਮਨਾਇਆ ਜਸ਼ਨ
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਵੱਲੋਂ ਪਿੰਡ ਹਰਦੋਵਾਲ ਵਾਸੀਆਂ ਦੀ ਚੰਗੀ ਸੋਚ ਸਦਕਾ ਚੁਣੀ ਗਈ ਸਰਪੰਚ ਜੋਤੀ ਨੂੰ ਸਿਰਪਾਓ ਪਾਕੇ ਸਰਪੰਚ ਬਣਨ ਉੱਤੇ ਵਧਾਈ ਦਿੱਤੀ ਗਈ। ਉੱਧਰ ਪਿੰਡ ਵਾਸੀਆਂ ਵੱਲੋਂ ਸਰਪੰਚ ਬਣਨ ਦੀ ਖੁਸ਼ੀ ਵਿੱਚ ਲੱਡੂ ਵੰਡੇ ਜਾ ਰਹੇ ਹਨ ਅਤੇ ਵਧਾਈਆਂ ਦੇਣ ਵਾਲਿਆਂ ਦੀ ਵੀ ਭੀੜ ਲੱਗੀ ਹੋਈ ਹੈ। ਇਸ ਮੌਕੇ ਨਵੀਂ ਚੁਣੇਗੀ ਸਰਪੰਚ ਜੋਤੀ ਅਤੇ ਉਨ੍ਹਾਂ ਦੇ ਪਤੀ ਵੱਲੋਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਹਲਕਾ ਆਗੂ ਗੁਰਦੀਪ ਸਿੰਘ ਰੰਧਾਵਾ ਦਾ ਧੰਨਵਾਦ ਕੀਤਾ ਗਿਆ।