ਪੰਜਾਬ

punjab

ETV Bharat / politics

ਪਿੰਡ ਚੱਕ ਅਲੀਸ਼ੇਰ ਦੋ ਲੋਕਾਂ ਨੇ ਭਾਈਚਾਰਕ ਸਾਂਝ ਦਾ ਦਿੱਤਾ ਸੰਦੇਸ਼, ਸਰਬਸੰਮਤੀ ਨਾਲ ਸਰਪੰਚ ਅਤੇ ਪੰਚਾਇਤ ਮੈਂਬਰਾਂ ਦੀ ਕੀਤੀ ਚੋਣ - Panchayat Election 2024 - PANCHAYAT ELECTION 2024

Village Chak Alisher Panchayat : ਮਾਨਸਾ ਦੇ ਪਿੰਡ ਚੱਕ ਅਲੀਸ਼ੇਰ ਦੇ ਲੋਕਾਂ ਨੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦਿਆਂ ਸਰਪੰਚ ਅਤੇ 7 ਮੈਂਬਰ ਪੰਚਾਇਤਾਂ ਦੀ ਚੋਣ ਸਰਸੰਮਤੀ ਨਾਲ ਕੀਤੀ ਹੈ। ਇਸ ਦੌਰਾਨ ਨਵੀਂ ਬਣੀ ਪੰਚਾਇਤ ਨੇ ਪਿੰਡ ਨੂੰ ਵਿਕਾਸ ਦੀਆਂ ਨਵੀਆਂ ਲੀਹਾਂ ਉੱਤੇ ਪਹੁੰਚਾਉਣ ਦਾ ਵਾਅਦਾ ਕੀਤਾ।

SARPANCH AND PANCHAYAT MEMBERS
ਪਿੰਡ ਚੱਕ ਅਲੀਸ਼ੇਰ ਦੋ ਲੋਕਾਂ ਨੇ ਭਾਈਚਾਰਕ ਸਾਂਝ ਦਾ ਦਿੱਤਾ ਸੰਦੇਸ਼ (ETV BHARAT (ਰਿਪੋਟਰ,ਮਾਨਸਾ))

By ETV Bharat Punjabi Team

Published : Oct 1, 2024, 11:35 AM IST

ਮਾਨਸਾ: ਪੰਚਾਇਤੀ ਚੋਣਾਂ ਦੇ ਮਹੌਲ ਵਿਚਾਲੇ ਮਾਨਸਾ ਜ਼ਿਲ੍ਹੇ ਦੇ ਪਿੰਡ ਚੱਕ ਅਲੀ ਸ਼ੇਰ ਦੇ ਲੋਕਾਂ ਵੱਲੋਂ ਪਹਿਲ ਕਦਮੀ ਕੀਤੀ ਗਈ ਹੈ। ਪਿੰਡ ਦੇ ਲੋਕਾਂ ਨੇ ਸਰਬ ਸੰਮਤੀ ਦੇ ਨਾਲ 7 ਪੰਚਾਇਤ ਮੈਂਬਰ ਅਤੇ ਬਲਮ ਸਿੰਘ ਨੂੰ ਸਰਪੰਚ ਚੁਣ ਲਿਆ ਹੈ। ਪਿੰਡ ਵਾਸੀਆਂ ਵੱਲੋਂ ਪੰਚਾਇਤ ਦਾ ਭਰਵਾਂ ਸਵਾਗਤ ਕੀਤਾ ਗਿਆ, ਇਸ ਦੌਰਾਨ ਪੰਚਾਇਤ ਨੇ ਵੀ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਪਿੰਡ ਦੇ ਵਿਕਾਸ ਨੂੰ ਪਹਿਲ ਦੇ ਆਧਾਰ ਉੱਤੇ ਕੀਤਾ ਜਾਵੇਗਾ।

ਸਰਬਸੰਮਤੀ ਨਾਲ ਸਰਪੰਚ ਅਤੇ ਪੰਚਾਇਤ ਮੈਂਬਰਾਂ ਦੀ ਚੋਣ (ETV BHARAT (ਰਿਪੋਟਰ,ਮਾਨਸਾ))

ਸਰਪੰਚ ਅਤੇ ਪੰਚਾਇਤ ਮੈਂਬਰ ਦੀ ਚੋਣ

ਦਰਅਸਲ ਬੁਢਲਾਡਾ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦੇ ਪਿੰਡ ਚੱਕ ਅਲੀ ਸ਼ੇਰ ਦੇ ਲੋਕਾਂ ਨੇ ਪੰਚਾਇਤੀ ਚੋਣਾਂ ਵਿੱਚ ਵਾਧੂ ਖਰਚ ਨਾ ਕਰਨ ਅਤੇ ਲੜਾਈ ਝਗੜੇ ਰੋਕਣ, ਪਿੰਡ ਵਿੱਚ ਆਪਸੇ ਭਾਈਚਾਰੇ ਨੂੰ ਕਾਇਮ ਰੱਖਣ ਦੇ ਲਈ ਸਾਂਝਾ ਇਕੱਠ ਬੁਲਾ ਕੇ ਪਿੰਡ ਦੀ ਅੱਠ ਮੈਂਬਰੀ ਪੰਚਾਇਤ ਦੀ ਚੋਣ ਕਰ ਲਈ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਦਵਿੰਦਰ ਸਿੰਘ ਨੇ ਕਿਹਾ ਪਿੰਡ ਨੇ ਸਰਬਸੰਮਤੀ ਕਰਕੇ ਪਿੰਡ ਦਾ ਏਕਾ ਕਾਇਮ ਰੱਖਿਆ। ਉਨ੍ਹਾਂ ਕਿਹਾ ਕਿ ਅਸੀਂ ਤਾਂ ਸਾਰੇ ਪੰਜਾਬ ਨਿਵਾਸੀਆਂ ਨੂੰ ਇਹੀ ਬੇਨਤੀ ਕਰਦੇ ਹਾਂ ਕੀ ਆਪਣੇ -ਆਪਣੇ ਪਿੰਡਾਂ 'ਚ ਸਰਬਸੰਮਤੀ ਕਰਕੇ ਪਿੰਡ ਦਾ ਏਕਾ ਕਾਇਮ ਰੱਖੋ। ਜਿਸ ਤਰ੍ਹਾਂ ਸਾਡੇ ਪਿੰਡ ਚੱਕ ਅਲੀ ਸ਼ੇਰ ਵਿੱਚ ਸਾਰੇ ਜਿਮੀਦਾਰ ਭਰਾਵਾਂ ਨੇ ਇਕੱਠੇ ਹੋ ਕੇ ਬਲਮ ਸਿੰਘ ਨੂੰ ਸਰਬ ਸੰਮਤੀ ਨਾਲ ਸਰਪੰਚ ਚੁਣਿਆ ਅਤੇ 7 ਮੈਂਬਰਾਂ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਗਈ।

ਭਾਈਚਾਰਾ ਕਾਇਮ ਰੱਖਣ ਦੀ ਅਪੀਲ

ਕਾਂਗਰਸ ਆਗੂ ਅਤੇ ਸਾਬਕਾ ਸਰਪੰਚ ਜਸਵੀਰ ਸਿੰਘ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਨਵੀਂ ਚੁਣੀ ਗਈ ਪੰਚਾਇਤ ਨੂੰ ਵਧਾਈਆ ਦਿੱਤੀਆਂ। ਉਨ੍ਹਾਂ ਕਿਹਾ ਕੀ ਪਹਿਲਾਂ ਸਾਡੀ ਪੰਚਾਇਤ ਨੇ ਵੀ ਪਿੰਡ ਦਾ ਵਿਕਾਸ ਕੀਤਾ ਅਤੇ ਇਸ ਪੰਚਾਇਤੀ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ, ਜਿੱਥੇ ਵੀ ਪੰਚਾਇਤੀ ਨੂੰ ਸਾਡੀ ਲੋੜ ਪੈਂਦੀ ਹੈ ਅਸੀਂ ਹਾਜ਼ਰ ਹਾਂ, ਸਾਬਕਾ ਸਰਪੰਚ ਜਸਵੀਰ ਸਿੰਘ ਅਤੇ ਯੂਥ ਅਕਾਲੀ ਦਲ ਦੇ ਆਗੂ ਵੱਲੋਂ ਨਵੀਂ ਚੁਣੀ ਗਈ ਪੰਚਾਇਤ ਦੇ ਹਾਰ ਅਤੇ ਸਿਰੋਪਾਓ ਪਾਕੇ ਸਵਾਗਤ ਕੀਤਾ ਗਿਆ।

ABOUT THE AUTHOR

...view details