ਪੰਜਾਬ

punjab

ETV Bharat / politics

"ਭਾਜਪਾ ਅੱਗੇ ਦਿੱਲੀ ਪੁਲਿਸ ਵੀ ਬੇਵਸ", ਵੋਟਿੰਗ ਤੋਂ ਪਹਿਲਾਂ ਸੀਐਮ 'ਤੇ FIR ਦਰਜ, ਧਾਲੀਵਾਲ ਨੇ ਸਾਧਿਆ ਨਿਸ਼ਾਨਾ - CM ATISHI

ਦਿੱਲੀ ਪੁਲਿਸ ਨੇ ਸੀਐੱਮ ਆਤਿਸ਼ੀ ਖਿਲਾਫ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਹੈ। ਇਸ ਕਾਰਵਾਈ ਦੀ ਪੰਜਾਬ ਦੇ ਮੰਤਰੀ ਨੇ ਨਿਖੇਧੀ ਕੀਤੀ।

Filed Case Against CM Atishi
ਵੋਟਿੰਗ ਤੋਂ ਪਹਿਲਾਂ ਸੀਐਮ 'ਤੇ FIR ਦਰਜ, ਧਾਲੀਵਾਲ ਨੇ ਸਾਧਿਆ ਨਿਸ਼ਾਨਾ (ETV Bharat)

By ETV Bharat Punjabi Team

Published : Feb 4, 2025, 2:18 PM IST

ਅੰਮ੍ਰਿਤਸਰ: ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ ਦੀ ਨੇਤਾ ਅਤੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਅਤੇ ਉਨ੍ਹਾਂ ਦੇ ਵਰਕਰਾਂ ਦੇ ਖਿਲਾਫ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਅਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਇਲਜ਼ਾਮ ਵਿੱਚ ਮਾਮਲਾ ਦਰਜ ਕੀਤਾ ਹੈ। ਇਸ ਨੂੰ ਲੈ ਕੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਉੱਪਰ ਦਰਜ ਹੋਈ ਐਫ.ਆਈ.ਆਰ ਉੱਤੇ ਬੋਲਦੇ ਹੋਏ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਕਾਰਵਾਈ ਨੂੰ 'ਭਾਜਪਾ ਦਾ ਹਿਟਲਰ ਰਵੱਈਆ' ਦੱਸਿਆ ਹੈ। ਆਤਿਸ਼ੀ ਨੇ ਵੀ ਭਾਜਪਾ ਉੱਤੇ ਪਲਟਵਾਰ ਕੀਤਾ ਹੈ। 'ਆਪ' ਆਗੂ ਭਾਰਤੀ ਜਨਤਾ ਪਾਰਟੀ ਅਤੇ ਦਿੱਲੀ ਪੁਲਿਸ 'ਤੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲਗਾ ਰਹੇ ਹਨ। ਇਸ ਦੇ ਨਾਲ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਰਮੇਸ਼ ਬਿਧੂੜੀ ਦੇ ਰਿਸ਼ਤੇਦਾਰ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।

ਵੋਟਿੰਗ ਤੋਂ ਪਹਿਲਾਂ ਸੀਐਮ 'ਤੇ FIR ਦਰਜ, ਧਾਲੀਵਾਲ ਨੇ ਸਾਧਿਆ ਨਿਸ਼ਾਨਾ (ETV Bharat)

ਪੰਜਾਬ ਦੇ ਮੰਤਰੀ ਕੁਲਦੀਪ ਧਾਲੀਵਾਲ ਦਾ ਇਲਜ਼ਾਮ

ਕੁਲਦੀਪ ਧਾਲੀਵਾਲ ਨੇ ਕਿਹਾ ਕਿ, "ਜੇਕਰ ਕੋਈ ਵੀ ਵਿਰੋਧੀ ਬੋਲਦਾ ਹੈ ਤਾਂ ਉਸ ਉੱਤੇ ਪਰਚਾ ਦਰਜ ਕਰ ਦਿਓ। ਇਤਿਹਾਸ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਇਸ ਤਰ੍ਹਾਂ ਮੁੱਖ ਮੰਤਰੀਆਂ ਉੱਪਰ ਹੀ ਪਰਚੇ ਦਿੱਤੇ ਜਾ ਰਹੇ ਹਨ। ਦਿੱਲੀ ਵਿੱਚ ਭਾਜਪਾ ਇੰਨੀ ਜ਼ਿਆਦਾ ਗੁੰਡਾਗਰਦੀ ਕਰ ਰਹੀ ਹੈ ਕਿ ਪੁਲਿਸ ਵੀ ਬੇਵਸ ਹੋ ਚੁੱਕੀ ਹੈ। ਦਿੱਲੀ ਦੇ ਲੋਕਾਂ ਨੇ ਮਨ ਬਣਾਇਆ ਹੈ ਕਿ ਇਸ ਵਾਰ ਬੀਜੇਪੀ ਨੂੰ ਵੋਟ ਨਹੀਂ ਪਾਉਣੀ। ਭਾਜਪਾ ਦੇ ਜ਼ਬਰ ਅਤੇ ਜ਼ੁਲਮ ਦਾ ਅੰਤ ਜਲਦ ਹੋਣ ਵਾਲਾ ਹੈ। ਦਿੱਲੀ ਚੋਣਾਂ ਵਿੱਚ ਭਾਜਪਾ ਦੀ ਹਿਟਲਰ ਸ਼ਾਹੀ ਦਾ ਦਿੱਲੀ ਦੇ ਲੋਕ ਜਵਾਬ ਦੇਣਗੇ।"

ਕੀ ਹੈ ਮਾਮਲਾ ?

ਗੋਵਿੰਦਪੁਰੀ ਵਿੱਚ ਬੀਤੀ ਰਾਤ ਹੋਏ ਹੰਗਾਮੇ ਨੂੰ ਲੈ ਕੇ ਦਿੱਲੀ ਪੁਲਿਸ ਨੇ ਸੀਐੱਮ ਆਤਿਸ਼ੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਆਤਿਸ਼ੀ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਗਾਇਆ ਹੈ। ਦਿੱਲੀ ਪੁਲਿਸ ਮੁਤਾਬਕ ਆਤਿਸ਼ੀ ਦੇ ਸਮਰਥਕਾਂ ਖਿਲਾਫ ਦੂਜਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਨੇ ਡਿਊਟੀ ’ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨਾਲ ਦੁਰਵਿਵਹਾਰ ਕੀਤਾ। ਪੁਲਿਸ ਨੇ ਰਮੇਸ਼ ਬਿਧੂੜੀ ਦੇ ਭਤੀਜੇ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਹੈ।

ਇਸ ਤੋਂ ਪਹਿਲਾਂ ਸੀਐਮ ਆਤਿਸ਼ੀ ਨੇ ਆਪਣੇ ਸੋਸ਼ਲ ਮੀਡੀਆ ਪੇਜ਼ ਐਕਸ ਉੱਤੇ ਲਿਖਿਆ ਸੀ 'ਕਾਲਕਾਜੀ ਵਿਧਾਨ ਸਭਾ 'ਚ ਰਮੇਸ਼ ਬਿਧੂੜੀ ਦੇ ਗੁੰਡੇ ਝੁੱਗੀਆਂ 'ਚ ਜਾ ਕੇ ਲੋਕਾਂ ਨੂੰ ਧਮਕੀਆਂ ਦੇ ਰਹੇ ਸਨ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਇਸ ਦੌਰਾਨ ਇੱਕ ਗੱਡੀ ਵੀ ਆਈ ਅਤੇ ਜਿਸ ਵਿੱਚ ਬਿਧੂੜੀ ਦੇ ਲੋਕ ਬੈਠੇ ਸਨ ਅਤੇ ਭਾਜਪਾ ਦੀ ਪ੍ਰਚਾਰ ਸਮੱਗਰੀ ਰੱਖੀ ਹੋਈ ਸੀ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲੋਕਾਂ ਨੇ ਜਾਂਚ ਦੀ ਮੰਗ ਕੀਤੀ ਪਰ ਪੁਲਿਸ ਨੇ ਕੋਈ ਜਾਂਚ ਨਹੀਂ ਕੀਤੀ ਅਤੇ ਰਮੇਸ਼ ਬਿਧੂੜੀ ਦੇ ਗੁੰਡਿਆਂ ਨੂੰ ਜਾਣ ਦਿੱਤਾ।’

ਸੀਐਮ ਆਤਿਸ਼ੀ ਨੇ ਕੀਤਾ ਪਲਟਵਾਰ

ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਇਸ ਮਾਮਲੇ 'ਤੇ ਚੋਣ ਕਮਿਸ਼ਨ ਅਤੇ ਪੁਲਿਸ 'ਤੇ ਤਿੱਖਾ ਹਮਲਾ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਕਰਦੇ ਹੋਏ ਉਨ੍ਹਾਂ ਨੇ ਇਲਜ਼ਾਮ ਲਗਾਇਆ,'ਚੋਣ ਕਮਿਸ਼ਨ ਵੀ ਕਮਾਲ ਹੈ! ਰਮੇਸ਼ ਬਿਧੂੜੀ ਦੇ ਪਰਿਵਾਰਕ ਮੈਂਬਰ ਚੋਣ ਜ਼ਾਬਤੇ ਦੀ ਖੁੱਲ੍ਹੇਆਮ ਉਲੰਘਣਾ ਕਰ ਰਹੇ ਹਨ ਪਰ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਮੈਂ ਸ਼ਿਕਾਇਤ ਕੀਤੀ ਪੁਲਿਸ ਅਤੇ ਚੋਣ ਕਮਿਸ਼ਨ ਨੂੰ ਬੁਲਾਇਆ ਅਤੇ ਉਨ੍ਹਾਂ ਨੇ ਮੇਰੇ ਵਿਰੁੱਧ ਕੇਸ ਦਰਜ ਕੀਤਾ।' ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਪਿੰਡ ਤੁਗਲਕਾਬਾਦ ਵਿੱਚ ਪੁਲਿਸ ਨੇ ਕਿਸੇ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਸਗੋਂ ਵੀਡੀਓ ਬਣਾ ਰਹੇ ਇੱਕ ਸਥਾਨਕ ਨੌਜਵਾਨ ਨੂੰ ਪੁਲਿਸ ਨੇ ਬੇਰਹਿਮੀ ਨਾਲ ਕੁੱਟਿਆ, ਇਸ ਮਾਮਲੇ 'ਚ ਸੋਮਵਾਰ ਦੇਰ ਰਾਤ ਆਤਿਸ਼ੀ ਦੀ ਤਰਫੋਂ ਦਿੱਲੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ। ਉਸ ਨੇ ਇਸ ਦੀ ਕਾਪੀ ਐਕਸ 'ਤੇ ਵੀ ਸਾਂਝੀ ਕੀਤੀ ਹੈ। ਨਾਲ ਹੀ ਲਿਖਿਆ, ਉਮੀਦ ਹੈ ਕਿ ਚੋਣ ਕਮਿਸ਼ਨ ਦਿੱਲੀ ਵਿੱਚ ਅਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਦਾ ਇਰਾਦਾ ਰੱਖਦਾ ਹੈ।'

ਪੁਲਿਸ ਅਨੁਸਾਰ, ਹੈੱਡ ਕਾਂਸਟੇਬਲ ਕੌਸ਼ਲ ਪਾਲ ਨੇ ਮੌਕੇ ’ਤੇ ਪਹੁੰਚ ਕੇ ਵੀਡੀਓਗ੍ਰਾਫੀ ਸ਼ੁਰੂ ਕੀਤੀ ਸੀ। ਇਸ ਦੌਰਾਨ 'ਆਪ' ਵਰਕਰਾਂ ਅਸ਼ਮਿਤ ਅਤੇ ਸਾਗਰ ਮਹਿਤਾ ਨੇ ਕਥਿਤ ਤੌਰ 'ਤੇ ਉਸ ਨੂੰ ਰੋਕਿਆ ਅਤੇ ਹਮਲਾ ਕਰ ਦਿੱਤਾ। ਘਟਨਾ ਤੋਂ ਬਾਅਦ ਗੋਵਿੰਦਪੁਰੀ ਥਾਣੇ 'ਚ ਐੱਫ.ਆਈ.ਆਰ. ਦਰਜ ਕੀਤੀ ਗਈ। ਜਿਸ ਵਿੱਚ ਸਰਕਾਰੀ ਡਿਊਟੀ ਅੰਦਰ ਵਿਘਨ ਪਾਉਣ ਅਤੇ ਡਿਊਟੀ ਦੌਰਾਨ ਕੁੱਟਮਾਰ ਕਰਨ ਦਾ ਮਾਮਲਾ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤਾ ਗਿਆ।

ਦਿੱਲੀ ਪੁਲਿਸ ਦੇ ਸਾਊਥ ਡੀਸੀਪੀ ਨੇ ਐਕਸ ਉੱਤੇ ਪੋਸਟ ਕੀਤਾ ਕਿ, 'ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੋਵਿੰਦਪੁਰੀ ਇਲਾਕੇ 'ਚ ਸੋਮਵਾਰ ਰਾਤ ਸਾਢੇ 12 ਵਜੇ ਬਾਬਾ ਫਤਹਿ ਸਿੰਘ ਮਾਰਗ 'ਤੇ ਹੋਈ ਮੀਟਿੰਗ ਦੀ ਸੂਚਨਾ 'ਤੇ ਪੁਲਿਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਟਕਰਾਅ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਮੁਤਾਬਕ 'ਆਪ' ਉਮੀਦਵਾਰ (ਮੁੱਖ ਮੰਤਰੀ ਆਤਿਸ਼ੀ) ਅਤੇ ਉਨ੍ਹਾਂ ਦੇ ਸਮਰਥਕ ਉੱਥੇ ਮੌਜੂਦ ਸਨ, ਜਿਨ੍ਹਾਂ ਨੂੰ ਆਦਰਸ਼ ਚੋਣ ਜ਼ਾਬਤਾ (ਐੱਮ. ਸੀ. ਸੀ.) ਦੇ ਤਹਿਤ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਸਨ।'

ABOUT THE AUTHOR

...view details