'ਰੈਲੀ ਰੱਖਣ ਵਾਲਾ ਕਾਂਗਰਸ ਦਾ ਸਿਪਾਹੀ ਨਹੀਂ' ਮੋਗਾ:21 ਜਨਵਰੀ ਨੂੰ ਮੋਗਾ ਵਿੱਚ ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹੋਣ ਵਾਲੀ ਰੈਲੀ ਨੂੰ ਲੈ ਕੇ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਕਿਹਾ ਕਿ ਜੇਕਰ ਮੋਗਾ ਵਿੱਚ ਕੋਈ ਮੀਟਿੰਗ ਹੈ, ਤਾਂ ਸਾਨੂੰ ਵੀ ਜ਼ਰੂਰ ਮੈਸੇਜ ਆਉਣ ਚਾਹੀਦਾ ਸੀ, ਅਸੀਂ ਵੀ ਪਾਰਟੀ ਨੂੰ ਉਨਾਂ ਹੀ ਪਿਆਰ ਕਰਦੇ ਹਾਂ, ਜਿੰਨਾਂ ਪਾਰਟੀ ਦਾ 'ਸਿਪਾਹੀ' ਕਰਦਾ ਹੈ।
ਰੈਲੀ ਸਬੰਧੀ ਕੋਈ ਮੈਸੇਜ ਨਹੀਂ ਮਿਲਿਆ: ਕਾਂਗਰਸ ਦੀ ਹਲਕਾ ਇੰਚਾਰਜਮਾਲਵਿਕਾ ਸੂਦ ਨੇਜਿੱਥੇ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਉੱਤੇ ਨਿਸ਼ਾਨੇ ਸਾਧੇ, ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਉਹ ਨਵਜੋਤ ਸਿੱਧੂ ਦੀ ਰੈਲੀ ਵਿੱਚ ਸ਼ਾਮਲ ਨਹੀਂ ਹੋਵੇਗੀ। ਮਾਲਵਿਕਾ ਸੂਦ ਨੇ ਵੀ ਮਹੇਸ਼ਇੰਦਰ ਸਿੰਘ ਉੱਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਜਿਹੜੇ ਵਿਅਕਤੀ ਨਵਜੋਤ ਸਿੰਘ ਸਿੱਧੂ ਦੀ ਰੈਲੀ ਸਬੰਧੀ ਪ੍ਰੈੱਸ ਕਾਨਫਰੰਸਾਂ ਕਰ ਰਹੇ ਹਨ, ਉਹ ਕਾਂਗਰਸ ਪਾਰਟੀ ਦੇ ਵਫਾਦਾਰ ਨਹੀਂ ਹਨ। ਉਨ੍ਹਾਂ ਕਿਹਾ ਕਿ ਜਦੋਂ ਚੋਣਾਂ ਹੋਈਆਂ ਸਨ, ਤਾਂ ਇਨ੍ਹਾਂ ਨੇ ਮੇਰਾ ਹੀ ਵਿਰੋਧ ਕੀਤਾ ਸੀ। ਇਸ ਲਈ ਇਹ ਪਾਰਟੀ ਦੇ ਸਿਪਾਹੀ ਨਹੀਂ ਹੋ ਸਕਦੇ। ਸਾਡੇ ਵਲੋਂ ਸਿੱਧੂ ਦੀ ਰੈਲੀ ਵਿੱਚ ਕੋਈ ਸ਼ਮੂਲੀਅਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੋਗਾ ਵਿੱਚ ਰੈਲੀ ਸਬੰਧੀ ਮੈਸੇਜ ਜਾਂ ਜਾਣਕਾਰੀ ਕਾਂਗਰਸ ਦੇ ਸੀਨੀਅਰ ਨੇਤਾ ਰਾਜਾ ਵੜਿੰਗ, ਪ੍ਰਤਾਪ ਬਾਜਵਾ ਆਦਿ ਨੂੰ ਨਹੀਂ ਮਿਲੀ ਹੈ, ਸੋ ਅਸੀ ਵੀ ਉਨ੍ਹਾਂ ਦੇ ਨਾਲ ਹਾਂ।
ਤੁਸੀ ਦੇਖ ਲਿਓ ਰੈਲੀ 'ਚ ਆ ਕੇ ਕਾਂਗਰਸ ਆਵੇਗੀ ਜਾਂ ਨਹੀ:ਦੂਜੇ ਪਾਸੇ, ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਰੈਲੀ ਨੂੰ ਲੈ ਕੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਇਸ ਰੈਲੀ ਵਿੱਚ ਕਾਂਗਰਸ ਪਾਰਟੀ ਦੇ ਗਿਣਤੀ ਵਿੱਚ ਪਹੁੰਚਣਗੇ। ਇਸ ਮੌਕੇ ਜਦੋਂ ਮੀਡੀਆ ਨੇ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੂੰ ਇਸ ਪ੍ਰੈਸ ਕਾਨਫਰੰਸ ਵਿੱਚ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਦੀ ਗੈਰ ਹਾਜ਼ਰੀ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਨਵਜੋਤ ਸਿੰਘ ਸਿੱਧੂ ਦੀ ਰੈਲੀ ਸਬੰਧੀ ਸਾਰਿਆਂ ਨੂੰ ਸੱਦੇ ਪੱਤਰ ਲਗਾਏ ਗਏ ਹਨ ਅਤੇ ਕਾਂਗਰਸ ਪਾਰਟੀ ਵੱਡੇ ਪੱਧਰ ਉੱਤੇ ਇਕੱਠ ਕਰੇਗੀ। ਪਰ, ਇਸ ਪ੍ਰੈਸ ਕਾਨਫਰੰਸ ਵਿੱਚ ਜ਼ਿਲ੍ਹਾ ਮੋਗਾ ਦੀ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਗੈਰ ਹਾਜ਼ਰ ਨਜ਼ਰ ਰਹੀ। ਉਨ੍ਹਾਂ ਕਿਹਾ ਕਿ ਤੁਸੀ ਕਵਰੇਜ ਕਰਕੇ ਦੇਖ ਲਿਓ ਕਿ ਕਿੰਨੀ ਕੁ ਕਾਂਗਰਸ ਆਵੇਗੀ।
ਮੋਗਾ ਵਿੱਚ ਹੀ ਦੋਫਾੜ ਹੋਈ ਕਾਂਗਰਸ !: ਇਸ ਮੌਕੇ 'ਤੇ ਉਨ੍ਹਾਂ ਨੇ ਕਿਹਾ ਕਿ ਜੋ ਪ੍ਰੈੱਸ ਕਾਨਫਰੰਸ ਵਿੱਚ ਆਗੂ ਤੇ ਲੀਡਰ ਸਾਹਿਬਾਨ ਬੈਠੇ ਹਨ। ਇਹ ਕਾਂਗਰਸ ਪਾਰਟੀ ਦੇ ਸਾਰੇ ਵਫਾਦਾਰ ਸਿਪਾਹੀ ਹਨ। ਉਨ੍ਹਾਂ ਕਿਹਾ ਕਿ ਜੋ ਨਵਜੋਤ ਸਿੰਘ ਸਿੱਧੂ ਸਭ ਰੈਲੀ ਕਰਨ ਜਾ ਰਹੇ ਹਨ ਉਸ ਨਾਲ ਪਾਰਟੀ ਮਜਬੂਤੀ ਵੱਲ ਵਧੇਗੀ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਮੋਗੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਰੈਲੀ ਕਰਵਾਈ ਜਾਵੇ ਜਿਸ ਨੂੰ ਦੇਖਦਿਆਂ ਇਹ ਰੈਲੀ ਰੱਖੀ ਗਈ ਹੈ। ਦੂਜੇ ਪਾਸੇ, ਮਾਲਵਿਕਾ ਸੂਦ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਖੁਦ ਕਾਂਗਰਸੀ ਆਗੂਆਂ ਦਾ ਜਿੱਥੇ ਵਿਰੋਧ ਕੀਤਾ, ਉੱਥੇ ਹਮੇਸ਼ਾ ਕਾਂਗਰਸ ਪਾਰਟੀ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਨਹੀਂ ਸਗੋਂ ਦੂਜੀਆਂ ਪਾਰਟੀਆਂ ਵਿੱਚੋਂ ਆਏ ਹੋਏ ਵਿਅਕਤੀ ਹਨ।