ਪੰਜਾਬ

punjab

ETV Bharat / politics

ਮੁੱਖ ਮੰਤਰੀ ਦੇ ਰੋਡ ਸ਼ੋਅ 'ਤੇ ਬੀਜੇਪੀ ਉਮੀਦਵਾਰ ਦਾ ਤੰਜ਼, ਕਿਹਾ- ਚੰਗਾ ਹੁੰਦਾ ਸੀਐਮ ਮੰਡੀਆਂ ਵਿੱਚ ਬੈਠੇ ਕਿਸਾਨਾਂ ਦੀ ਸਾਰ ਲੈਂਦੇ - CHIEF MINISTERS ROADSHOW

ਬਰਨਾਲਾ ਵਿੱਚ ਸੀਐੱਮ ਮਾਨ ਦੇ ਰੋਡ ਸ਼ੋਅ ਉੱਤੇ ਭਾਜਪਾ ਉਮੀਦਵਾਰ ਕੇਵਲ ਢਿੱਲੋਂ ਨੇ ਤੰਜ ਕੱਸਿਆ ਹੈ। ਉਨ੍ਹਾਂ ਕਿਸਾਨਾਂ ਦੀ ਸਾਰ ਲੈਣ ਲਈ ਸਲਾਹ ਦਿੱਤੀ।

CHIEF MINISTERS ROADSHOW
ਮੁੱਖ ਮੰਤਰੀ ਦੇ ਰੋਡ ਸ਼ੋਅ 'ਤੇ ਬੀਜੇਪੀ ਉਮੀਦਵਾਰ ਦਾ ਤੰਜ਼ (ETV BHARAT PUNJAB (ਰਿਪੋਟਰ,ਬਰਨਾਲਾ))

By ETV Bharat Punjabi Team

Published : Nov 5, 2024, 2:51 PM IST

ਬਰਨਾਲਾ:ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਬਰਨਾਲਾ ਵਿੱਚ ਰੋਡ ਸ਼ੋਅ ਕੀਤੇ ਜਾਣ ’ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਤਕੜਾ ਪ੍ਰਤੀਕਰਮ ਦਿੱਤਾ ਹੈ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਚੰਗਾ ਹੁੰਦਾ ਮੁੱਖ ਮੰਤਰੀ ਰੋਡ ਸ਼ੋਅ ਦੀ ਥਾਂ ਮੰਡੀਆਂ ਵਿੱਚ ਬੈਠੇ ਕਿਸਾਨਾਂ ਦੀ ਸਾਰ ਲੈਂਦੇ। ਆਪਣੀ ਪਾਰਟੀ ਲਈ ਚੋਣ ਪ੍ਰਚਾਰ ਕਰਨਾ ਹਰ ਵਿਅਕਤੀ ਦਾ ਫਰਜ਼ ਬਣਦਾ ਹੈ­ ਪਰ ਇਸ ਤੋਂ ਪਹਿਲਾਂ 2022 ਵਿੱਚ ਲੋਕਾਂ ਵਲੋਂ ਦਿੱਤੇ ਫਤਵੇ ’ਤੇ ਮੁੱਖ ਮੰਤਰੀ ਖ਼ਰੇ ਉਤਰਦੇ। ਸਰਕਾਰ ਹਰ ਫ਼ਰੰਟ ’ਤੇ ਫੇਲ੍ਹ ਹੋ ਚੁੱਕੀ ਹੈ।

ਕੇਵਲ ਸਿੰਘ ਢਿੱਲੋਂ,ਭਾਜਪਾ ਉਮੀਦਵਾਰ (ETV BHARAT PUNJAB (ਰਿਪੋਟਰ,ਬਰਨਾਲਾ))

ਕਿਸਾਨਾਂ ਦੀ ਸਾਰ ਲਵੇ ਸੀਐੱਮ ਮਾਨ

ਝੋਨੇ ਦੇ ਸੀਜ਼ਨ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ 43 ਹਜ਼ਾਰ ਕਰੋੜ ਭੇਜੇ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਖ਼ਰੀਦ ਪ੍ਰਬੰਧ ਮੁਕੰਮਲ ਨਹੀਂ ਕਰ ਸਕੀ। ਜਿਸ ਕਰਕੇ ਸਾਡੇ ਕਿਸਾਨ ਭਰਾਵਾਂ ਨੂੰ ਮੰਡੀਆਂ ਵਿੱਚ ਰੁਲਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਰੋਡ ਸ਼ੋਅ ਤੋਂ ਬਿਹਤਰ ਹੁੰਦਾ ਮੁੱਖ ਮੰਤਰੀ ਸਾਬ੍ਹ ਬਰਨਾਲਾ ਦੀ ਦਾਣਾ ਮੰਡੀ ਵਿੱਚ ਕਿਸਾਨਾਂ ਨੂੰ ਮਿਲਦੇ ਅਤੇ ਉਹਨਾਂ ਦੀ ਫ਼ਸਲ ਖ਼ਰੀਦਣ ਦਾ ਪ੍ਰਬੰਧ ਕਰਦੇ। ਜਿਹੜੇ ਗਰੀਬ ਪਰਿਵਾਰਾਂ ਦੇ ਰਾਸ਼ਨ ਕਾਰਡ ਕੱਟੇ ਗਏ ਹਨ­ ਉਹਨਾਂ ਲਈ ਕਣਕ ਅਤੇ ਰਾਸ਼ਨ ਦਾ ਪ੍ਰਬੰਧ ਮੁੱਖ ਮੰਤਰੀ ਕਰਦੇ­ ਕਿਉਂਕਿ ਗਰੀਬ ਲੋਕ ਰਾਸ਼ਨ ਕਾਰਡ ਕੱਟੇ ਜਾਣ ਕਾਰਨ ਦੋ ਵਕਤ ਦੀ ਰੋਟੀ ਤੋਂ ਵੀ ਮੁਹਤਾਜ ਹਨ।




ਲੋਕ ਸਿਖਾਉਣਗੇ ਸਬਕ
ਕੇਵਲ ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਚਾਰ ਹਫ਼ਤਿਆਂ ਵਿੱਚ ਨਸ਼ੇ ਬੰਦ ਕਰਨ ਦਾ ਦਾਅਵਾ ਕਰਨ ਵਾਲੇ ਢਾਈ ਸਾਲ ਦੇ ਰਾਜ ਵਿੱਚ ਨਸ਼ਾ ਬੰਦ ਨਹੀਂ ਕਰਵਾ ਸਕੇ। ਚਿੱਟੇ ਵਰਗੇ ਨਸ਼ੇ ਦੀ ਭੇਂਟ ਚੜ੍ਹੇ ਪੁੱਤਾਂ ਦੇ ਮਾਪਿਆਂ ਦੀ ਸਾਰ ਮੁੱਖ ਮੰਤਰੀ ਆਖ਼ਰ ਕਦੋਂ ਲੈਣਗੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਟਕਲੇਬਾਜ਼ੀਆਂ ਅਤੇ ਡਰਾਮੇਬਾਜ਼ੀਆਂ ਦੀ ਰਾਜਨੀਤੀ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ। ਉਹ ਸੂਬੇ ਦੇ ਮੁੱਖ ਮੰਤਰੀ ਹਨ ਅਤੇ ਸੂਬੇ ਦੇ ਲੋਕਾਂ ਦਾ ਸਾਰ ਲੈਣ ਅਤੇ ਘਟੀਆ ਕਿਸਮ ਦੀ ਰਾਜਨੀਤੀ ਬੰਦ ਕਰਨ। ਉਹਨਾਂ ਕਿਹਾ ਕਿ 2022 ਵਿੱਚ ਭੋਲੇ ਭਾਲੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੇ ਇੱਕ ਵਾਰ ਠੱਗ ਲਿਆ­ ਪਰ ਹੁਣ ਜ਼ਿਮਨੀ ਚੋਣਾਂ ਵਿੱਚ ਪੰਜਾਬ ਦੇ ਅਣਖ਼ੀ ਲੋਕ ਇਹਨਾਂ ਨੂੰ ਸਬਕ ਸਿਖਾਉਣਗੇ। ਕੇਵਲ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਰੋਡ ਸ਼ੋਅ ਕਾਰਨ ਦੋ ਘੰਟੇ ਬਰਨਾਲਾ ਸ਼ਹਿਰ ਦੇ ਲੋਕ ਸੂਲੀ ਟੰਗ ਕੇ ਰੱਖੇ ਗਏ। ਸਾਰਾ ਸ਼ਹਿਰ ਸੀਲ ਕਰਕੇ ਲੋਕਾਂ ਨੂੰ ਆਪਣੇ ਘਰਾਂ­ ਦੁਕਾਨਾਂ ਅਤੇ ਕੰਮ ਕਾਰਾਂ ਵੱਲ ਜਾਣ ਤੋਂ ਰੋਕਿਆ ਗਿਆ। ਇਸ ਖੱਜਲ ਖੁਆਰੀ ਲਈ ਮੁੱਖ ਮੰਤਰੀ ਜਿਮੇਵਾਰ ਹਨ­ ਜਿਸਦਾ ਸਬਕ ਲੋਕ 20 ਨਵੰਬਰ ਨੂੰ ਆਪ ਸਰਕਾਰ ਨੂੰ ਸਿਖਾਉਣਗੇ।

ABOUT THE AUTHOR

...view details