ਪੰਜਾਬ

punjab

ETV Bharat / politics

'AAP ਨੇ ਦਿੱਲੀ ’ਚ ਬੁਲਾਏ ਪੰਜਾਬ ਤੋਂ ਗੁੰਡੇ, ਖ਼ਤਰੇ ’ਚ ਸੁਰੱਖਿਆ', ਭਾਜਪਾ ਆਗੂ ਦਾ ਵੱਡਾ ਤੇ ਵਿਵਾਦਿਤ ਬਿਆਨ, ਸੀਐਮ ਮਾਨ ਨੇ ਕੀਤਾ ਪਲਟਵਾਰ - BJP VS AAP

ਚੋਣਾਂ ਤੋਂ ਪਹਿਲਾਂ ਭਾਜਪਾ ਨੇਤਾ ਪ੍ਰਵੇਸ਼ ਵਰਮਾ ਨੇ ਪੰਜਾਬ ਦੇ ਮੰਤਰੀਆਂ ਨੂੰ ਦੱਸਿਆ "ਗੁੰਡੇ"। ਸੀਐਮ ਮਾਨ ਨੇ ਕਿਹਾ- ਮਾਫੀ ਮੰਗਣੀ ਚਾਹੀਦੀ। ਜਾਣੋ ਮਾਮਲਾ।

delhi bjp aap, Delhi Election 2025
ਭਾਜਪਾ ਨੇਤਾ ਦਾ ਵੱਡਾ ਇਲਜ਼ਾਮ, ਸੀਐਮ ਨੇ ਕੀਤਾ ਪਲਟਵਾਰ (ETV Bharat)

By ETV Bharat Punjabi Team

Published : Jan 22, 2025, 12:47 PM IST

Updated : Jan 22, 2025, 1:11 PM IST

ਚੰਡੀਗੜ੍ਹ/ਦਿੱਲੀ: ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦਿੱਲੀ 'ਚ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਨੇਤਾਵਾਂ ਵਿਚਾਲੇ ਇਲਜ਼ਾਮ ਅਤੇ ਫਿਕ ਜਵਾਬੀ ਇਲਜ਼ਾਮਾਂ ਦਾ ਦੌਰ ਜਾਰੀ ਹੈ। ਇਸੇ ਲੜੀ ਵਿਚ ਨਵੀਂ ਦਿੱਲੀ ਸੀਟ ਤੋਂ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਹਾਰ ਦੇ ਡਰ ਕਾਰਨ ਨਿਰਾਸ਼ ਹੋ ਗਏ ਹਨ। ਇਹ ਵੀ ਇਲਜ਼ਾਮ ਲਾਇਆ ਗਿਆ ਕਿ ਕੇਜਰੀਵਾਲ ਪੰਜਾਬ ਸਰਕਾਰ ਦੇ ਸਾਧਨਾਂ ਦੀ ਵਰਤੋਂ ਕਰਕੇ ਝੁੱਗੀਆਂ ਦੇ ਨੇੜੇ ਚੀਨੀ ਸੀਸੀਟੀਵੀ ਕੈਮਰੇ ਲਗਾ ਰਹੇ ਹਨ।

"ਪੰਜਾਬ ਤੋਂ ਸਾਰੇ ਗੁੰਡੇ ਆਏ ਹੋਏ ...ਦਿੱਲੀ ਵਿਧਾਨਸਭਾ ਵਿੱਚ ਲਾਏ ਡੇਰੇ"

ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਨੇ ਕਿਹਾ ਕਿ ਪੰਜਾਬ ਤੋਂ ਸਾਰੇ ਗੁੰਡੇ ਆਏ ਹਨ, ਸਾਰੇ ਮੁੱਖ ਮੰਤਰੀ, ਮੰਤਰੀ, ਵਿਧਾਇਕ, ਕਾਰਪੋਰੇਟਰ ਤੇ ਵਰਕਰ ਇੱਥੇ ਦਿੱਲੀ ਵਿਧਾਨਸਭਾ ਵਿੱਚ ਡੇਰੇ ਲਾਏ ਹੋਏ ਹਨ। ਉਨ੍ਹਾਂ ਨੇ ਸਾਰੇ ਗੈਸਟ ਹਾਊਸ, ਹੋਟਲ ਬੁੱਕ ਕਰਵਾ ਲਏ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਪੰਜਾਬ ਦੇ ਨੰਬਰ ਦੀਆਂ ਗੱਡੀਆਂ ਘੁੰਮ ਰਹੀਆਂ ਹਨ, ਇੱਥੇ 26 ਜਨਵਰੀ ਦੀ ਤਿਆਰੀਆਂ ਚੱਲ ਰਹੀਆਂ ਹਨ ਜਿਸ ਕਰਕੇ ਸੁਰੱਖਿਆ ਨੂੰ ਲੈ ਕੇ ਖ਼ਤਰਾ ਹੋ ਸਕਦਾ ਹੈ।

"ਪੰਜਾਬ ਦੇ ਸਰਕਾਰੀ ਕਰਮਚਾਰੀਆਂ ਕੋਲੋਂ ਲਗਵਾਏ ਜਾ ਰਹੇ ਸੀਸੀਟੀਵੀ"

ਭਾਜਪਾ ਪੰਜਾਬ ਉਮੀਦਵਾਰ ਪ੍ਰਵੇਸ਼ ਵਰਮਾ ਨੇ ਇਲਜ਼ਾਮ ਲਾਉਂਦਿਆ ਕਿਹਾ ਕਿ ਮੈਨੂੰ ਬੀਤੇ ਦਿਨ ਪਤਾ ਲੱਗਾ ਕਿ ਇੰਡੀਆ ਗੇਟ ਤੋਂ ਬਹੁਤ ਹੀ ਘੱਟ ਦੂਰੀ ਉੱਤੇ ਜੋ ਕਲੋਨੀ ਹੈ, ਉੱਥੇ ਚਾਈਨੀਜ਼ ਸੀਸੀਟੀਵੀ ਫਿੱਟ ਕਰਵਾਏ ਜਾ ਰਹੇ ਹਨ, ਜੋ ਕਿ ਪੰਜਾਬ ਤੋਂ ਸਰਕਾਰੀ ਟੀਚਰਾਂ ਨੂੰ ਬੁਲਾ ਕੇ ਚਾਈਨੀਜ਼ ਸੀਸੀਟੀਵੀ ਕੈਮਰੇ ਲਗਵਾਏ ਜਾ ਰਹੇ ਹਨ। ਇਸ ਦੀ ਸ਼ਿਕਾਇਤ ਪੁਲਿਸ ਨੂੰ ਕਲੋਨੀ ਦੇ ਲੋਕਾਂ ਨੇ ਦਿੱਤੀ, ਕਿਉਂਕਿ ਇਹ ਥਾਂ ਜਿੱਥੇ ਪਰੇਡ ਨਿਕਲਣੀ ਹੈ, ਇੰਡੀਆ ਗੇਟ ਕੋਲ ਹੈ। ਜਿੱਥੇ ਅਜਿਹਾ ਕਰਨਾ ਖ਼ਤਰਾ ਵੀ ਹੈ ਅਤੇ ਗੈਰ ਕਾਨੂੰਨੀ ਵੀ। ਜਦੋਂ ਇਹ ਟੀਚਰ ਫੜ੍ਹੇ ਗਏ, ਤਾਂ ਇਨ੍ਹਾਂ ਨੇ ਦੱਸਿਆ ਕਿ ਕੇਜਰੀਵਾਲ ਨੇ ਉਨ੍ਹਾਂ ਨੂੰ ਸੀਸੀਟੀਵੀ ਕੈਮਰੇ ਲਗਾਉਣ ਲਈ ਭੇਜਿਆ ਹੈ। ਇਸ ਤਰ੍ਹਾਂ ਕੇਜਰੀਵਾਲ ਚੋਣਾਂ ਲੜ ਰਹੇ ਹਨ ਜਿਸ ਦੀ ਸ਼ਿਕਾਇਤ ਵੀ ਚੋਣ ਕਮਿਸ਼ਨ ਨੂੰ ਕੀਤੀ ਗਈ ਹੈ।

ਸੀਐਮ ਭਗਵੰਤ ਮਾਨ ਦਾ ਪਲਟਵਾਰ

ਭਾਜਪਾ ਨੇਤਾ ਪ੍ਰਵੇਸ਼ ਦੇ ਬਿਆਨਾਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਨ੍ਹਾਂ ਵਲੋਂ ਲਾਏ ਸਾਰੇ ਇਲਜ਼ਾਮਾਂ ਦਾ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ (ਪ੍ਰਵੇਸ਼ ਵਰਮਾ) ਇਸ ਤਰ੍ਹਾਂ ਕਹਿ ਰਹੇ ਹਨ, ਜਿਵੇਂ ਪੰਜਾਬੀਆਂ ਤੋਂ ਦੇਸ਼ ਦੀ ਸੁਰੱਖਿਆ ਲਈ ਖਤਰਾ ਹੈ। ਇਹ ਮੇਰੇ ਅਤੇ ਦੇਸ਼ ਦੇ ਹਰ ਪੰਜਾਬੀ ਲਈ ਬਹੁਤ ਹੀ ਅਪਮਾਨਜਨਕ ਹੈ।

"ਦਿੱਲੀ ਦੇਸ਼ ਦੀ ਰਾਜਧਾਨੀ ਹੈ। ਇੱਥੇ ਹਰ ਰਾਜ ਤੋਂ ਲੋਕ ਆਉਂਦੇ ਹਨ। ਇੱਥੇ ਹਰ ਰਾਜ ਤੋਂ ਨੰਬਰਾਂ ਵਾਲੀਆਂ ਟ੍ਰੇਨਾਂ ਚਲਦੀਆਂ ਹਨ। ਕਿਸੇ ਵੀ ਰਾਜ ਨੰਬਰ ਵਾਲੇ ਵਾਹਨ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾ ਸਕਦੇ ਹਨ, ਇਸ 'ਤੇ ਕੋਈ ਪਾਬੰਦੀ ਨਹੀਂ ਹੈ। ਭਾਜਪਾ ਦਾ ਇਹ ਬਿਆਨ ਸੁਣੋ। ਇਹ ਪੰਜਾਬੀਆਂ ਲਈ ਬੇਹੱਦ ਖ਼ਤਰਨਾਕ, ਚਿੰਤਾਜਨਕ ਅਤੇ ਅਪਮਾਨਜਨਕ ਹੈ। ਗੱਡੀਆਂ 'ਤੇ ਪੰਜਾਬ ਦਾ ਨੰਬਰ ਲਗਾ ਕੇ ਪੁੱਛ ਰਹੇ ਹਨ ਕਿ ਪੰਜਾਬ ਦੀਆਂ ਗੱਡੀਆਂ ਦਿੱਲੀ 'ਚ ਕਿਉਂ ਘੁੰਮ ਰਹੀਆਂ ਹਨ? ਉਹ ਇਸ ਤਰ੍ਹਾਂ ਕਹਿ ਰਹੇ ਹਨ ਜਿਵੇਂ ਪੰਜਾਬੀਆਂ ਤੋਂ ਦੇਸ਼ ਦੀ ਸੁਰੱਖਿਆ ਲਈ ਖਤਰਾ ਹੈ। ਇਹ ਮੇਰੇ ਅਤੇ ਦੇਸ਼ ਦੇ ਹਰ ਪੰਜਾਬੀ ਲਈ ਬਹੁਤ ਹੀ ਅਪਮਾਨਜਨਕ ਹੈ। ਅੱਜ ਹਰ ਪੰਜਾਬੀ ਅਥਾਹ ਦਰਦ ਅਤੇ ਅਪਮਾਨ ਮਹਿਸੂਸ ਕਰ ਰਿਹਾ ਹੈ। ਤੁਹਾਡੀ ਗੰਦੀ ਰਾਜਨੀਤੀ ਲਈ ਇਸ ਤਰ੍ਹਾਂ ਪੰਜਾਬੀਆਂ ਦੀ ਦੇਸ਼ ਭਗਤੀ 'ਤੇ ਸਵਾਲ ਉਠਾਉਣਾ ਠੀਕ ਨਹੀਂ ਹੈ।" - ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ

ਸੀਐਮ ਮਾਨ ਨੇ ਘੇਰੀ ਕੇਂਦਰ ਸਰਕਾਰ, ਕਿਹਾ- ਮੁਆਫੀ ਮੰਗਣੀ ਚਾਹੀਦੀ

ਮੁੱਖ ਮਾਨ ਨੇ ਦੇਸ਼ ਦੇ ਬਾਰਡਰ ਦੀ ਸੁਰੱਖਿਆ ਨੂੰ ਲੈ ਕੇ ਕੇਂਦਰ ਨੂੰ ਘੇਰਿਆ ਅਤੇ ਕਿਹਾ ਕਿ ਹਜ਼ਾਰਾਂ ਬੰਗਲਾਦੇਸ਼ੀ ਅਤੇ ਰੋਹਿੰਗਿਆ ਪੂਰੇ ਦੇਸ਼ ਵਿੱਚ ਆਉਂਦੇ ਹਨ, ਪਰ ਤੁਹਾਨੂੰ ਖ਼ਤਰਾ ਸਿਰਫ਼ ਪੰਜਾਬੀਆਂ ਕੋਲੋਂ ਹੀ ਹੈ। ਤੁਹਾਨੂੰ ਪੰਜਾਬੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

ਸੀਐਮ ਮਾਨ ਨੇ ਕਿਹਾ ਕਿ ਅਮਿਤ ਸ਼ਾਹ ਜੀ, ਤੁਸੀਂ ਨਾ ਦੇਸ਼ ਦੇ ਬਾਰਡਰ ਨੂੰ ਸੁਰੱਖਿਅਤ ਰੱਖ ਪਾ ਰਹੇ ਹੋ ਅਤੇ ਨਾ ਹੀ ਦਿੱਲੀ ਨੂੰ। ਇੰਨੇ ਹਜ਼ਾਰਾਂ ਬੰਗਲਾਦੇਸ਼ੀ ਅਤੇ ਰੋਹਿੰਗਿਆ ਪੂਰੇ ਦੇਸ਼ ਵਿੱਚ ਆ ਰਹੇ ਨੇ, ਤੁਹਾਨੂੰ ਉਨ੍ਹਾਂ ਨਾਲ ਕੋਈ ਸਮੱਸਿਆ ਨਹੀਂ ਹੈ? ਪਰ ਪੰਜਾਬ ਤੋਂ ਦਿੱਲੀ ਆਉਣ ਵਾਲੇ ਪੰਜਾਬੀਆਂ ਨੂੰ ਤੁਸੀਂ ਦੇਸ਼ ਲਈ ਖ਼ਤਰਾ ਕਹਿ ਰਹੇ ਹੋ। ਤੁਹਾਨੂੰ ਪੰਜਾਬੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।

ਚੋਣ ਕਮਿਸ਼ਨ ਤੋਂ ਭਾਜਪਾ ਦੀ ਮੰਗ

ਪ੍ਰਵੇਸ਼ ਵਰਮਾ ਨੇ ਕਿਹਾ ਕਿ, 'ਪੰਜਾਬ ਤੋਂ ਵੱਡੀ ਗਿਣਤੀ ਵਿਚ ਗੱਡੀਆਂ ਦਿੱਲੀ ਵਿਚ ਘੁੰਮ ਰਹੀਆਂ ਹਨ ਅਤੇ ਉਨ੍ਹਾਂ ਵਿਚਲੇ ਸਮਾਨ ਦੀ ਜਾਂਚ ਨਹੀਂ ਕੀਤੀ ਜਾ ਰਹੀ। ਪੰਜਾਬ ਸਰਕਾਰ ਦੇ ਟਰੱਕਾਂ ਵਿੱਚ ਪਾਣੀ ਦੀਆਂ ਮਸ਼ੀਨਾਂ, ਕੁਰਸੀਆਂ ਤੇ ਹੋਰ ਸਾਮਾਨ ਦਿੱਲੀ ਆ ਰਿਹਾ ਹੈ। ਅਰਵਿੰਦ ਕੇਜਰੀਵਾਲ ਨੇ 30 ਕਰੋੜ ਰੁਪਏ ਦੇ ਐਮਐਲਏ ਫੰਡ ਵਿੱਚੋਂ ਸਿਰਫ਼ 6 ਕਰੋੜ ਰੁਪਏ ਖਰਚ ਕੀਤੇ ਅਤੇ ਨਵੀਂ ਦਿੱਲੀ ਵਿੱਚ ਕੋਈ ਠੋਸ ਕੰਮ ਨਹੀਂ ਕੀਤਾ। ਇੱਕ ਵੀ ਹੋਰਡਿੰਗ ਵਿੱਚ ਸਕੂਲ, ਕਾਲਜ ਜਾਂ ਵਿਕਾਸ ਕਾਰਜਾਂ ਦਾ ਕੋਈ ਜ਼ਿਕਰ ਨਹੀਂ ਹੈ।'

ਉਨ੍ਹਾਂ ਕਿਹਾ ਕਿ, 'ਕੇਜਰੀਵਾਲ ਦਿੱਲੀ ਵਿੱਚ ਕੰਮ ਕਰਨ ਦੀ ਬਜਾਏ ਪੰਜਾਬ ਦੇ ਮਾਫੀਆ ਅਤੇ ਸਰਕਾਰੀ ਮੁਲਾਜ਼ਮਾਂ ਦੀ ਮਦਦ ਨਾਲ ਚੋਣਾਂ ਜਿੱਤਣ ਦੇ ਸੁਪਨੇ ਦੇਖ ਰਿਹਾ ਹੈ। ਮੈਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਵਿੱਚ ਕੀਤੀ ਜਾ ਰਹੀ ਇਸ ਦੁਰਵਰਤੋਂ ਨੂੰ ਤੁਰੰਤ ਰੋਕਿਆ ਜਾਵੇ। ਦਿੱਲੀ ਦੇ ਲੋਕ ਸੱਚ ਜਾਣ ਚੁੱਕੇ ਹਨ ਅਤੇ ਹੁਣ ਕੇਜਰੀਵਾਲ ਦੀ ਹਾਰ ਯਕੀਨੀ ਹੈ।'

Last Updated : Jan 22, 2025, 1:11 PM IST

ABOUT THE AUTHOR

...view details