ਪੰਜਾਬ

punjab

ETV Bharat / politics

ਪਟਿਆਲਾ ਦੇ ਮੇਅਰ ਬਣੇ ਆਪ ਦੇ ਕੁੰਦਨ ਗੋਗੀਆ, ਸਰਬ ਸੰਮਤੀ ਨਾਲ ਹੋਈ ਚੋਣ - PATIALA NEW MAYOR

'ਆਪ' ਦੇ ਕੁੰਦਨ ਗੋਗੀਆ ਬਣੇ ਪਟਿਆਲਾ ਦੇ ਮੇਅਰ। ਸਰਬਸੰਮਤੀ ਨਾਲ ਚੁਣੇ ਗਏ। ਪ੍ਰਧਾਨ ਅਮਨ ਅਰੋੜਾ ਤੇ ਸਿਹਤ ਮੰਤਰੀ ਵੀ ਰਹੇ ਮੌਜੂਦ।

patiala mayor
ਪਟਿਆਲਾ ਦੇ ਮੇਅਰ ਬਣੇ ਆਪ ਦੇ ਕੁੰਦਨ ਗੋਗੀਆ (ETV Bharat)

By ETV Bharat Punjabi Team

Published : Jan 10, 2025, 2:26 PM IST

ਚੰਡੀਗੜ੍ਹ:ਆਖਿਰ, ਪਟਿਆਲਾ ਵਿੱਚ ਆਮ ਆਦਮੀ ਪਾਰਟੀ ਆਪਣਾ ਮੇਅਰ ਬਣਾ ਚੁੱਕੀ ਹੈ। ਪਟਿਆਲਾ ਵਿੱਚ ਸਰਬਸੰਮਤੀ ਨਾਲ ਆਪ ਦੇ ਕੁੰਦਨ ਗੋਗੀਆ ਨੂੰ ਮੇਅਰ ਐਲਾਨਿਆ ਗਿਆ ਹੈ। ਹਰਿੰਦਰ ਕੋਲੀ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਜਗਦੀਪ ਜੱਗਾ ਨੂੰ ਡਿਪਟੀ ਮੇਅਰ ਚੁਣਿਆ ਗਿਆ ਹੈ। ਇਸ ਮੌਕੇ 'ਆਪ' ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਵੀ ਮੌਜੂਦ ਸਨ।

ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਪਟਿਆਲਾ ਦਾ ਵਿਕਾਸ ਹੈ। ਚੋਣਾਂ ਸਮੇਂ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਕੌਂਸਲਰਾਂ ਵਿਚਾਲੇ ਇਸੇ ਤਰ੍ਹਾਂ ਦਾ ਕੰਮ ਕੀਤਾ ਜਾਵੇਗਾ।

ਪਟਿਆਲਾ ਦੇ ਮੇਅਰ ਬਣੇ ਆਪ ਦੇ ਕੁੰਦਨ ਗੋਗੀਆ (ETV Bharat)

ਕੱਲ੍ਹ ਸੂਬੇ ਭਰ ਦੇ 8 ਸ਼ਹਿਰਾਂ ਦੀ ਨਗਰ ਕੌਂਸਲਾਂ ਦੀ ਅਗਵਾਈ 'ਆਪ' ਹੱਥ ਦੇਣ ਤੋਂ ਬਾਅਦ ਅੱਜ ਪਟਿਆਲਾ ਦੇ ਸਮੂਹ ਕੌਂਸਲਰਾਂ ਨੇ ਵੀ, ਸਰਬਸੰਮਤੀ ਨਾਲ਼ 'ਆਪ' ਆਗੂ ਕੁੰਦਨ ਗੋਗੀਆ ਨੂੰ ਮੇਅਰ, ਹਰਿੰਦਰ ਕੋਹਲੀ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਜਗਦੀਪ ਜੱਗਾ ਨੂੰ ਡਿਪਟੀ ਮੇਅਰ ਚੁਣਿਆ। ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਿਨੇਟ ਮੰਤਰੀ AroraAmanSunam ਨੇ ਕਿਹਾ ਕਿ 'ਆਪ' ਦੀ ਅਗਵਾਈ ਹੇਠ, ਆਉਣ ਵਾਲ਼ੇ ਸਾਲ ਪੰਜਾਬ ਲਈ ਸ਼ਹਿਰੀ ਵਿਕਾਸ ਦਾ ਨਵਾਂ ਦੌਰ ਸਾਬਤ ਹੋਣਗੇ।- ਆਪ ਪੰਜਾਬ ਦਾ ਟਵੀਟ

ਇਸ ਤੋਂ ਪਹਿਲਾਂ 8 ਨਗਰ ਕੌਂਸਲਾਂ ਦੀ ਅਗਵਾਈ ਕਰ ਚੁੱਕੇ

ਇਸ ਮੌਕੇ 'ਆਪ' ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਕੱਲ੍ਹ (ਵੀਰਵਾਰ) ਪਾਰਟੀ ਨੂੰ ਸੂਬੇ ਭਰ ਦੇ 8 ਸ਼ਹਿਰਾਂ ਦੀਆਂ ਨਗਰ ਕੌਂਸਲਾਂ ਦੀ ਅਗਵਾਈ ਮਿਲੀ ਸੀ। ਇਸ ਦੇ ਨਾਲ ਹੀ ਹੁਣ ਪਟਿਆਲਾ ਦੇ ਸਾਰੇ ਕੌਂਸਲਰਾਂ ਨੇ ਸਰਬਸੰਮਤੀ ਨਾਲ ‘ਆਪ’ ਆਗੂ ਕੁੰਦਨ ਗੋਗੀਆ ਨੂੰ ਮੇਅਰ, ਹਰਿੰਦਰ ਕੋਲੀ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਜਗਦੀਪ ਜੱਗਾ ਨੂੰ ਡਿਪਟੀ ਮੇਅਰ ਚੁਣ ਲਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਅਗਵਾਈ ਹੇਠ ਆਉਣ ਵਾਲੇ ਸਾਲ ਪੰਜਾਬ ਲਈ ਸ਼ਹਿਰੀ ਵਿਕਾਸ ਦਾ ਨਵਾਂ ਦੌਰ ਸਾਬਿਤ ਹੋਣਗੇ।

ਪਟਿਆਲਾ ਵਿੱਚ ਆਮ ਆਦਮੀ ਪਾਰਟੀ ਨੇ 43 ਸੀਟਾਂ ਜਿੱਤੀਆਂ

ਪਟਿਆਲਾ ਨਗਰ ਨਿਗਮ ਵਿੱਚ ਕੁੱਲ 60 ਵਾਰਡ ਹਨ। ਇਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ ਨੇ ਕੁੱਲ 43 ਸੀਟਾਂ ਜਿੱਤੀਆਂ ਸਨ, ਜਦਕਿ ਕਾਂਗਰਸ ਦੇ ਚਾਰ, ਭਾਜਪਾ ਦੇ ਚਾਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਉਮੀਦਵਾਰ ਜੇਤੂ ਰਹੇ। 7 ਵਾਰਡਾਂ ’ਤੇ ਚੋਣ ਨਹੀਂ ਹੋਈ। ਹਾਲਾਂਕਿ, ਆਮ ਆਦਮੀ ਪਾਰਟੀ ਕੋਲ ਸਪੱਸ਼ਟ ਬਹੁਮਤ ਸੀ। ਅਜਿਹੇ 'ਚ ਪਹਿਲੀ ਵਾਰ ਪਾਰਟੀ ਨੇ ਆਪਣਾ ਮੇਅਰ ਬਣਾਇਆ ਹੈ।

ABOUT THE AUTHOR

...view details