ਪੰਜਾਬ

punjab

ਕੀ ਤੁਸੀਂ ਦੇਖੀਆਂ ਮੈਂਡੀ ਤੱਖਰ ਦੇ ਵਿਆਹ ਦੀਆਂ ਇਹ ਅਣਦੇਖੀਆਂ ਤਸਵੀਰਾਂ, ਆਓ ਮਾਰੀਏ ਸਰਸਰੀ ਨਜ਼ਰ

By ETV Bharat Entertainment Team

Published : Feb 19, 2024, 4:54 PM IST

ਪਾਲੀਵੁੱਡ ਅਦਾਕਾਰਾ ਮੈਂਡੀ ਤੱਖਰ ਇਸ ਸਮੇਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ, ਕਿਉਂਕਿ ਹਾਲ ਹੀ ਵਿੱਚ ਅਦਾਕਾਰਾ ਨੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਹੈ, ਕਹਿਣ ਦਾ ਭਾਵ ਹੈ ਕਿ ਅਦਾਕਾਰਾ ਨੇ ਵਿਆਹ ਕਰਵਾ ਲਿਆ ਹੈ। ਆਓ ਅਦਾਕਾਰਾ ਦੀਆਂ ਤਸਵੀਰਾਂ ਉਤੇ ਸਰਸਰੀ ਨਜ਼ਰ ਮਾਰੀਏ।
ਮੈਂਡੀ ਤੱਖਰ ਪਾਲੀਵੁੱਡ ਦੀ ਬਹੁਤ ਹੀ ਸਫ਼ਲ ਅਤੇ ਖੂਬਸੂਰਤ ਅਦਾਕਾਰਾ ਹੈ।
ਮੈਂਡੀ ਤੱਖਰ ਇਸ ਸਮੇਂ ਆਪਣੇ ਵਿਆਹ ਨੂੰ ਲੈ ਕੇ ਚਰਚਾ ਵਿੱਚ ਹੈ।
ਮੈਂਡੀ ਤੱਖਰ ਨੇ ਹਾਲ ਹੀ ਵਿੱਚ ਸ਼ੇਖਰ ਕੌਸ਼ਲ ਨਾਲ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਹੈ।
ਮੈਂਡੀ ਤੱਖਰ ਨੇ ਸ਼ੇਖਰ ਕੌਸ਼ਲ ਨਾਲ 13 ਫਰਵਰੀ ਨੂੰ ਪੰਜਾਬੀ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਵਾਇਆ ਸੀ।
ਇਸ ਤੋਂ ਬਾਅਦ ਅਦਾਕਾਰਾ ਲਗਾਤਾਰ ਆਪਣੇ ਪਤੀ ਨਾਲ ਤਸਵੀਰਾਂ ਸਾਂਝੀਆਂ ਕਰ ਰਹੀ ਹੈ।
ਇਸੇ ਤਰ੍ਹਾਂ ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਵਿਆਹ ਦੀਆਂ ਨਵੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ।
ਤਸਵੀਰਾਂ ਵਿੱਚ ਅਦਾਕਾਰਾ ਨੇ ਲਾਲ ਸਾੜੀ ਪਾਈ ਹੋਈ ਹੈ।
ਉਲੇਖਯੋਗ ਹੈ ਕਿ ਮੈਂਡੀ ਪਾਲੀਵੁੱਡ ਤੋਂ ਇਲਾਵਾ ਬਾਲੀਵੁੱਡ ਵਿੱਚ ਵੀ ਕੰਮ ਕਰ ਚੁੱਕੀ ਹੈ।
ਮੈਂਡੀ ਤੱਖਰ ਸ਼ੋਸਲ ਮੀਡੀਆ ਉਤੇ ਕਾਫੀ ਐਕਟਿਵ ਰਹਿੰਦੀ ਹੈ।

ABOUT THE AUTHOR

...view details