ਅੱਜ ਦੇ ਸਮੇਂ 'ਚ ਗਲਤ ਖਾਣ-ਪੀਣ ਕਰਕੇ ਲੋਕ ਭਾਰ ਵਧਣ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਰਹੇ ਹਨ। ਭਾਰ ਨੂੰ ਕੰਟਰੋਲ ਕਰਨ ਲਈ ਲੋਕ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਹਨ, ਪਰ ਫਿਰ ਵੀ ਕਈ ਵਾਰ ਕੋਈ ਨਤੀਜਾ ਨਹੀਂ ਮਿਲਦਾ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਕੁਝ ਚੀਜ਼ਾਂ ਨੂੰ ਸ਼ਾਮਲ ਕਰ ਕੇ ਭਾਰ ਨੂੰ ਆਸਾਨੀ ਨਾਲ ਕੰਟਰੋਲ ਕਰ ਸਕਦੇ ਹੋ। ਇਨ੍ਹਾਂ ਚੀਜ਼ਾਂ ਨਾਲ ਸਿਰਫ਼ ਭਾਰ ਹੀ ਨਹੀਂ ਸਗੋਂ ਅਨਿਯਮਿਤ ਪੀਰੀਅਡਸ, ਵਾਲਾਂ ਦਾ ਝੜਨਾ, ਬਲੋਟਿੰਗ, ਬਾਂਝਪਨ, ਮੂਡ ਸਵਿੰਗ, ਡਿਪਰੈਸ਼ਨ, ਬਦਹਜ਼ਮੀ ਆਦਿ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ 'ਚ ਮਦਦ ਮਿਲ ਸਕਦੀ ਹੈ।
ਭਾਰ ਘੱਟ ਕਰਨ ਲਈ ਖੁਰਾਕ
ਅਦਰਕ: ਅਦਰਕ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਕਈ ਲੋਕ ਇਸਨੂੰ ਸਬਜ਼ੀ ਵਿੱਚ ਪਾ ਕੇ ਖਾਂਦੇ ਹਨ। ਇਸ ਤੋਂ ਇਲਾਵਾ ਤੁਸੀਂ ਦਿਨ ਭਰ ਅਦਰਕ ਵਾਲੇ ਪਾਣੀ ਨੂੰ ਵੀ ਪੀ ਸਕਦੇ ਹੋ। ਇਸ ਨਾਲ ਸੋਜ ਨੂੰ ਘੱਟ ਕਰਨ ਅਤੇ ਮੈਟਾਬੋਲਿਜ਼ਮ 'ਚ ਸੁਧਾਰ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਮੇਥੀ: ਮੇਥੀ ਨੂੰ ਵੀ ਤੁਸੀਂ ਭੋਜਨ ਵਿੱਚ ਇਸਤੇਮਾਲ ਕਰ ਸਕਦੇ ਹੈ। ਇਸ ਤੋਂ ਇਲਾਵਾ, ਸਵੇਰ ਨੂੰ ਸਭ ਤੋਂ ਪਹਿਲਾ ਮੇਥੀ ਦਾ ਪਾਣੀ ਵੀ ਪੀ ਸਕਦੇ ਹੋ। ਇਸ ਲਈ ਸਭ ਤੋਂ ਪਹਿਲਾ ਇੱਕ ਚਮਚ ਮੇਥੀ ਲਓ ਅਤੇ ਫਿਰ ਰਾਤ ਭਰ ਇੱਕ ਗਲਾਸ ਪਾਣੀ 'ਚ ਪਾ ਕੇ ਭਿਓ ਦਿਓ। ਅਗਲੀ ਸਵੇਰ ਇਸਦੇ ਬੀਜਾਂ ਨੂੰ ਚਬਾਓ ਅਤੇ ਪਾਣੀ ਨੂੰ ਪੀ ਲਓ। ਇਸ ਗੱਲ ਦਾ ਧਿਆਨ ਰੱਖੋ ਕਿ ਜੇਕਰ ਮੌਸਮ ਸਰਦੀਆਂ ਦਾ ਹੈ ਤਾਂ ਅਗਲੀ ਸਵੇਰ ਇਸ ਪਾਣੀ ਨੂੰ ਸਿੱਧਾ ਪੀਣ ਦੀ ਬਜਾਏ ਪਹਿਲਾ ਉਬਾਲੋ ਅਤੇ ਫਿਰ ਪੀਓ।