ਪੰਜਾਬ

punjab

ETV Bharat / lifestyle

ਤੁਹਾਡੇ ਘੁਰਾੜੇ ਬਣਦੇ ਨੇ ਦੂਜਿਆਂ ਲਈ ਪਰੇਸ਼ਾਨੀ ਦਾ ਕਾਰਨ, ਜਾਣੋ ਕਿਉਂ ਆਉਦੇ ਨੇ ਘੁਰਾੜੇ? ਇਨ੍ਹਾਂ ਆਸਾਨ ਤਰੀਕਿਆਂ ਨਾਲ ਪਾਓ ਛੁਟਕਾਰਾ - HOW TO STOP SNORING

ਰਾਤ ਨੂੰ ਸੁੱਤੇ ਸਮੇਂ ਘੁਰਾੜੇ ਆਉਣਾ ਆਮ ਗੱਲ ਹੈ। ਪਰ ਇਸ ਕਾਰਨ ਤੁਹਾਡੇ ਆਲੇ-ਦੁਆਲੇ ਦੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

HOW TO STOP SNORING
HOW TO STOP SNORING (Getty Images)

By ETV Bharat Health Team

Published : Jan 5, 2025, 12:52 PM IST

ਹਾਲ ਹੀ ਵਿੱਚ ਬਹੁਤ ਸਾਰੇ ਲੋਕ ਘੁਰਾੜੇ ਦੀ ਸਮੱਸਿਆ ਤੋਂ ਪੀੜਤ ਹਨ। ਘੁਰਾੜਿਆਂ ਕਾਰਨ ਤੁਹਾਡੇ ਆਲੇ-ਦੁਆਲੇ ਸੌਂ ਰਹੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਘੁਰਾੜਿਆਂ ਦੀ ਸਮੱਸਿਆਂ ਤੋਂ ਤੁਸੀਂ ਕੁਝ ਘਰੇਲੂ ਨੁਸਖਿਆਂ ਨਾਲ ਛੁਟਕਾਰਾ ਪਾ ਸਕਦੇ ਹੋ। ਪਰ ਉਸ ਤੋਂ ਪਹਿਲਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਖਿਰ ਘੁਰਾੜੇ ਕਿਉਂ ਆਉਦੇ ਹਨ?

ਘੁਰਾੜੇ ਕਿਉਂ ਆਉਂਦੇ ਹਨ?

ਆਯੁਰਵੈਦਿਕ ਮਾਹਿਰ ਡਾ:ਗਾਇਤਰੀ ਦੇਵੀ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਸੌਂਦੇ ਸਮੇਂ ਸਾਹ ਲੈਂਦੇ ਹੋ ਤਾਂ ਤੁਹਾਡੇ ਗਲੇ ਵਿੱਚ ਆਰਾਮਦੇਹ ਟਿਸ਼ੂ ਕੰਬਦੇ ਹਨ, ਜਿਸ ਕਾਰਨ ਘੁਰਾੜੇ ਆਉਣ ਲੱਗਦੇ ਹਨ। ਘੁਰਾੜਿਆਂ ਦਾ ਮੁੱਖ ਕਾਰਨ ਸਾਹ ਨਾਲੀਆਂ ਦਾ ਤੰਗ ਹੋਣਾ ਅਤੇ ਬਲਗਮ ਦਾ ਵਧਣਾ ਵੀ ਹੈ। ਇਸ ਸਮੱਸਿਆ ਨੂੰ ਘੱਟ ਕਰਨ ਲਈ ਕਈ ਉਪਰਾਲੇ ਕੀਤੇ ਜਾ ਸਕਦੇ ਹਨ। ਇਸ ਸਮੱਸਿਆ ਤੋਂ ਤੁਸੀਂ ਘਰ ਬੈਠੇ ਹੀ ਛੁਟਕਾਰਾ ਪਾ ਸਕਦੇ ਹੋ।-ਆਯੁਰਵੈਦਿਕ ਮਾਹਿਰ ਡਾ: ਗਾਇਤਰੀ ਦੇਵੀ

ਘੁਰਾੜਿਆਂ ਤੋਂ ਛੁਟਕਾਰਾ ਪਾਉਣ ਲਈ ਸਮੱਗਰੀ

  • 20 ਗ੍ਰਾਮ ਅਦਰਕ ਪਾਊਡਰ
  • 20 ਗ੍ਰਾਮ ਛੋਲਿਆਂ ਦਾ ਪਾਊਡਰ
  • 20 ਗ੍ਰਾਮ ਮਿਰਚ ਪਾਊਡਰ
  • 10 ਗ੍ਰਾਮ ਦਾਲਚੀਨੀ ਪਾਊਡਰ
  • 10 ਗ੍ਰਾਮ ਇਲਾਇਚੀ ਪਾਊਡਰ
  • 30 ਗ੍ਰਾਮ ਤਾਲਿਸਪਤਰੀ ਪਾਊਡਰ

ਕਿਵੇਂ ਬਣਾਉਣਾ ਹੈ?

ਇਸ ਲਈ ਇੱਕ ਕਟੋਰੀ ਲਓ ਅਤੇ ਇਸ ਵਿੱਚ ਪੀਸਿਆ ਅਦਰਕ, ਛੋਲੇ, ਮਿਰਚ, ਦਾਲਚੀਨੀ, ਇਲਾਇਚੀ, ਤਾਲਿਸਪਤਰੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਫਿਰ ਇਸਨੂੰ ਕੱਚ ਦੀ ਬੋਤਲ ਵਿੱਚ ਸਟੋਰ ਕਰੋ।

ਕਿਵੇਂ ਖਾਣਾ ਹੈ?

ਘੁਰਾੜਿਆਂ ਦੀ ਸਮੱਸਿਆ ਵਾਲੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਭੋਜਨ ਖਾਣ ਤੋਂ ਅੱਧਾ ਘੰਟਾ ਬਾਅਦ ਇੱਕ ਚਮਚ ਅਤੇ ਇਸ ਵਿੱਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਸੌਣ ਤੋਂ ਇੱਕ ਘੰਟਾ ਪਹਿਲਾਂ ਖਾ ਸਕਦੇ ਹਨ।

ਘੁਰਾੜਿਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਵਾਲੀ ਸਮੱਗਰੀ ਦੇ ਲਾਭ

  1. ਅਦਰਕ: ਮਾਹਿਰਾਂ ਦਾ ਕਹਿਣਾ ਹੈ ਕਿ ਅਦਰਕ ਸਾਹ ਨਾਲੀਆਂ ਨੂੰ ਤੰਗ ਹੋਣ ਤੋਂ ਰੋਕਦਾ ਹੈ। ਇਸ ਤੋਂ ਇਲਾਵਾ ਇਹ ਕਫ ਦੋਸ਼ ਨੂੰ ਵੀ ਦੂਰ ਕਰਦਾ ਹੈ। ਆਯੁਰਵੈਦਿਕ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਪਾਚਨ ਕਿਰਿਆ ਨੂੰ ਵੀ ਠੀਕ ਕਰਦਾ ਹੈ।
  2. ਛੋਲੇ: ਛੋਲਿਆਂ ਨੂੰ ਬਲਗਮ ਘੱਟ ਕਰਨ ਵਿੱਚ ਮਦਦਗਾਰ ਮੰਨਿਆ ਜਾਂਦਾ ਹੈ। ਇਹ ਸਰੀਰ ਲਈ ਇੱਕ ਚੰਗੇ ਟੌਨਿਕ ਦਾ ਕੰਮ ਕਰਦਾ ਹੈ।
  3. ਮਿਰਚ: ਸਾਡੇ ਵਿੱਚੋਂ ਬਹੁਤ ਸਾਰੇ ਲੋਕ ਗਲੇ ਦੀਆਂ ਸਮੱਸਿਆਵਾਂ ਲਈ ਮਿਰਚ ਦੀ ਵਰਤੋਂ ਕਰਦੇ ਹਨ। ਹਾਲਾਂਕਿ, ਮਾਹਿਰ ਦੱਸਦੇ ਹਨ ਕਿ ਇਸ ਵਿੱਚ ਗਲੇ ਦੀ ਬਲਗਮ ਦੀ ਸਮੱਸਿਆ ਨੂੰ ਦੂਰ ਕਰਨ ਦੇ ਬਹੁਤ ਸਾਰੇ ਗੁਣ ਹਨ।
  4. ਦਾਲਚੀਨੀ:ਦਾਲਚੀਨੀ ਗਲੇ ਅਤੇ ਸਰੀਰ ਦੇ ਇਨਫੈਕਸ਼ਨ ਨੂੰ ਘੱਟ ਕਰਨ ਲਈ ਬਹੁਤ ਫਾਇਦੇਮੰਦ ਹੈ। ਇਹ ਬਲਗਮ ਨੂੰ ਘਟਾਉਣ ਅਤੇ ਪਾਚਨ ਨੂੰ ਵਧਾਉਣ ਲਈ ਵੀ ਵਧੀਆਂ ਹੈ।
  5. ਇਲਾਇਚੀ: ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਿੱਚ ਕਫ਼ ਦੋਸ਼ ਨੂੰ ਘੱਟ ਕਰਨ ਦੇ ਜ਼ਿਆਦਾ ਗੁਣ ਹੁੰਦੇ ਹਨ। ਇਹ ਵੀ ਦੱਸਿਆ ਗਿਆ ਹੈ ਕਿ ਇਹ ਗਲੇ ਵਿੱਚ ਐਲਰਜੀ ਨੂੰ ਘਟਾਉਂਦਾ ਹੈ ਅਤੇ ਪਾਚਨ ਨੂੰ ਸੁਧਾਰਦਾ ਹੈ।
  6. ਤਾਲਿਸਪਤਰੀ: ਗਾਇਤਰੀ ਦੇਵੀ ਦਾ ਕਹਿਣਾ ਹੈ ਕਿ ਇਹ ਗਲੇ ਵਿੱਚ ਬਲਗਮ ਨੂੰ ਘੱਟ ਕਰਨ ਲਈ ਚੰਗਾ ਹੈ। ਇਸ ਦੇ ਨਾਲ ਹੀ, ਇਹ ਨੱਕ ਦੀ ਸਮੱਸਿਆ ਨੂੰ ਘੱਟ ਕਰਦਾ ਹੈ।

ਇਹ ਵੀ ਪੜ੍ਹੋ:-

ABOUT THE AUTHOR

...view details