ਪਤੀ-ਪਤਨੀ ਦਾ ਰਿਸ਼ਤਾ ਇੱਕ-ਦੂਜੇ ਪ੍ਰਤੀ ਵਿਸ਼ਵਾਸ, ਪਿਆਰ ਅਤੇ ਸਮਰਪਣ 'ਤੇ ਆਧਾਰਿਤ ਹੁੰਦਾ ਹੈ। ਜੇਕਰ ਕਿਸੇ ਰਿਸ਼ਤੇ 'ਚ ਇਨ੍ਹਾਂ ਚੀਜ਼ਾਂ ਦੀ ਕਮੀ ਹੋਵੇ ਤਾਂ ਰਿਸ਼ਤਾ ਟੁੱਟ ਜਾਂਦਾ ਹੈ। ਇਸ ਦੇ ਨਾਲ ਹੀ, ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਵਧੀਆਂ ਚੱਲ ਰਹੇ ਵਿਆਹ ਵਿੱਚ ਕੋਈ ਤੀਜਾ ਵਿਅਕਤੀ ਆ ਜਾਂਦਾ ਹੈ ਅਤੇ ਪਤੀ-ਪਤਨੀ ਦੇ ਰਿਸ਼ਤੇ ਨੂੰ ਵਿਗਾੜ ਦਿੰਦਾ ਹੈ। ਇੱਕ ਮਾਨਤਾ ਹੈ ਕਿ ਮਰਦ ਸਭ ਤੋਂ ਵੱਧ ਧੋਖਾ ਦਿੰਦੇ ਹਨ। ਇਹ ਕੋਈ ਖਾਸ ਲਿੰਗ ਮੁੱਦਾ ਨਹੀਂ ਹੈ। ਔਰਤਾਂ ਵੀ ਧੋਖਾ ਦਿੰਦੀਆਂ ਹਨ। ਕਿਸੇ ਹੋਰ ਵੱਲ ਆਕਰਸ਼ਿਤ ਹੋਣਾ ਅਤੇ ਵਿਆਹ ਤੋਂ ਬਾਅਦ ਵੀ ਦੂਸਰਿਆਂ ਨਾਲ ਸਬੰਧ ਬਣਾਉਣਾ ਸਮਾਜ ਵਿੱਚ ਇੱਕ ਆਮ ਗੱਲ ਹੋ ਗਈ ਹੈ। ਪਰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਅਜਿਹਾ ਕਿਉਂ ਹੋ ਰਿਹਾ ਹੈ? ਇਸ ਪਿੱਛੇ ਕੋਈ ਠੋਸ ਕਾਰਨ ਨਹੀਂ ਹੈ ਪਰ ਕੁਝ ਗੱਲਾਂ ਦਾ ਜਾਣਨਾ ਜ਼ਰੂਰੀ ਹੈ।
ਕਿਉ ਨਜ਼ਾਇਜ ਸਬੰਧ ਬਣਾਉਣ ਲਈ ਤਿਆਰ ਹੁੰਦੇ ਨੇ ਜੋੜੇ?
ਇਮੋਸ਼ਨਲ ਸਪੋਰਟ: ਸਟੱਡੀਜ਼ ਦੇ ਮੁਤਾਬਕ, ਕਿਸੇ ਵੀ ਰਿਸ਼ਤੇ 'ਚ ਪਾਰਟਨਰ ਦਾ ਇੱਕ-ਦੂਜੇ ਨਾਲ ਭਾਵਨਾਤਮਕ ਤੌਰ 'ਤੇ ਜੁੜਨਾ ਜ਼ਰੂਰੀ ਹੁੰਦਾ ਹੈ। ਜੇਕਰ ਪਾਰਟਨਰ ਇੱਕ-ਦੂਜੇ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦੇ, ਇੱਕ-ਦੂਜੇ ਨਾਲ ਭਾਵਨਾਤਮਕ ਸਬੰਧ ਨਹੀਂ ਰੱਖਦੇ ਤਾਂ ਕੋਈ ਵੀ ਰਿਸ਼ਤਾ ਜ਼ਿਆਦਾ ਦੇਰ ਨਹੀਂ ਚੱਲ ਸਕਦਾ। ਪੁਰਸ਼ ਭਾਵੇਂ ਸਖ਼ਤ ਦਿਖਦੇ ਹੋਣ ਪਰ ਉਹ ਸੁਭਾਅ ਦੇ ਤੌਰ 'ਤੇ ਬਹੁਤ ਭਾਵੁਕ ਹੁੰਦੇ ਹਨ। ਕਈ ਵਾਰ ਉਹ ਆਪਣੇ ਸਾਥੀ ਦੇ ਸਾਹਮਣੇ ਆਪਣੀਆਂ ਭਾਵਨਾਵਾਂ ਨੂੰ ਖੁੱਲ੍ਹ ਕੇ ਜ਼ਾਹਰ ਨਹੀਂ ਕਰ ਪਾਉਂਦੇ ਹਨ। ਜਦੋਂ ਉਨ੍ਹਾਂ ਨੂੰ ਆਪਣੇ ਸਾਥੀ ਤੋਂ ਜ਼ਰੂਰੀ ਭਾਵਨਾਤਮਕ ਸਮਰਥਨ ਨਹੀਂ ਮਿਲਦਾ, ਤਾਂ ਉਹ ਅਕਸਰ ਭਾਵਨਾਤਮਕ ਸਮਰਥਨ ਪ੍ਰਾਪਤ ਕਰਨ ਲਈ ਕਿਸੇ ਹੋਰ ਦੀ ਭਾਲ ਕਰਦੇ ਹਨ।
ਮਨੋਰੰਜਨ: ਕਈ ਲੋਕ ਵਿਆਹ ਤੋਂ ਬਾਅਦ ਕਿਸੇ ਹੋਰ ਨਾਲ ਸਬੰਧ ਇਸ ਲਈ ਬਣਾਉਦੇ ਹਨ, ਕਿਉਕਿ ਉਹ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਤੋਂ ਬੋਰ ਹੋ ਚੁੱਕੇ ਹੁੰਦੇ ਹਨ। ਆਪਣੀ ਬੋਰਿੰਗ ਰੋਜ਼ਾਨਾ ਰੁਟੀਨ ਵਿੱਚ ਕੁਝ ਮਨੋਰੰਜਨ ਜੋੜਨ ਲਈ ਲੋਕ ਕਿਸੇ ਹੋਰ ਨਾਲ ਸਬੰਧ ਬਣਾਉਣ ਲੱਗਦੇ ਹਨ। ਜੀਵਨ ਭਰ ਇੱਕ ਸਾਥੀ ਨਾਲ ਰਹਿਣਾ ਅਜਿਹੇ ਲੋਕਾਂ ਲਈ ਬੋਝ ਬਣ ਜਾਂਦਾ ਹੈ। ਦੂਜੀਆਂ ਔਰਤਾਂ ਨਾਲ ਰਿਸ਼ਤਿਆਂ ਵਿੱਚ ਰਹਿਣਾ ਉਨ੍ਹਾਂ ਨੂੰ ਇੱਕ ਨਵਾਂ ਅਹਿਸਾਸ ਦਿਵਾਉਂਦਾ ਹੈ। ਅਜਿਹੇ ਵਿਚਾਰ ਰੱਖਣ ਵਾਲੇ ਲੋਕ ਨਤੀਜਿਆਂ ਬਾਰੇ ਸੋਚੇ ਬਿਨ੍ਹਾਂ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਤਬਾਹ ਕਰ ਦਿੰਦੇ ਹਨ।
ਸਮਝ ਦੀ ਕਮੀ: ਕਈ ਪਤੀ-ਪਤਨੀ 'ਚ ਤਾਲਮੇਲ ਦੀ ਕਮੀ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਦੇ ਰਿਸ਼ਤੇ ਠੀਕ ਨਹੀਂ ਰਹਿੰਦੇ। ਉਹ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਝਗੜਾ ਕਰਦੇ ਰਹਿੰਦੇ ਹਨ। ਅਜਿਹੇ ਔਖੇ ਮਾਹੌਲ ਵਿੱਚੋਂ ਨਿਕਲ ਕੇ ਸ਼ਾਂਤੀ ਅਤੇ ਆਰਾਮ ਦੀ ਤਲਾਸ਼ ਵਿੱਚ ਉਹ ਕਿਸੇ ਹੋਰ ਔਰਤ ਜਾਂ ਮਰਦ ਵੱਲ ਆਕਰਸ਼ਿਤ ਹੋ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਇਹ ਸਮੱਸਿਆ ਵਿਆਹ ਦੇ ਕਈ ਸਾਲਾਂ ਬਾਅਦ ਦਿਖਾਈ ਦਿੰਦੀ ਹੈ।
ਮਰਦ ਕਿਸ ਤੋਂ ਡਰਦੇ ਹਨ?: ਮਰਦਾਨਗੀ ਦੀ ਪਰਿਭਾਸ਼ਾ ਬਹੁਤ ਸਾਰੇ ਮਰਦਾਂ ਦੇ ਮਨਾਂ ਵਿੱਚ ਉਲਝਣ ਵਾਲੀ ਹੈ। ਕੁਝ ਲੋਕ ਮੰਨਦੇ ਹਨ ਕਿ ਇੱਕ ਅਸਲੀ ਆਦਮੀ ਉਹ ਹੈ ਜੋ ਕਿਸੇ ਦੇ ਡਰ ਤੋਂ ਬਿਨ੍ਹਾਂ ਜਨਤਕ ਤੌਰ 'ਤੇ ਜੋ ਚਾਹੇ ਕਰਦਾ ਹੈ। ਅਜਿਹੀ ਸਥਿਤੀ ਵਿੱਚ ਮਰਦ ਮੌਕੇ ਦਾ ਫਾਇਦਾ ਉਠਾਉਂਦੇ ਹਨ ਅਤੇ ਨਜ਼ਾਇਜ ਸਬੰਧ ਬਣਾਉਣ ਵਰਗੇ ਮਾਮਲਿਆਂ 'ਚ ਸ਼ਾਮਲ ਹੋ ਜਾਂਦੇ ਹਨ। ਇਹ ਵਿਗੜੀ ਹੋਈ ਸੋਚ ਉਨ੍ਹਾਂ ਨੂੰ ਇਹ ਸੋਚਣ ਨਹੀਂ ਦਿੰਦੀ ਕਿ ਉਨ੍ਹਾਂ ਦਾ ਵਿਆਹੁਤਾ ਜੀਵਨ ਤਬਾਹ ਹੋ ਰਿਹਾ ਹੈ।
ਸਰੀਰਕ ਸੰਪਰਕ: ਸਰੀਰਕ ਸੰਪਰਕ ਵਿਅਕਤੀ ਦੇ ਜੀਵਨ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਹੈ। ਇਸ ਨਾਲ ਵਿਆਹੁਤਾ ਜੀਵਨ 'ਤੇ ਗੰਭੀਰ ਪ੍ਰਭਾਵ ਪੈਂਦਾ ਹੈ। ਜਦੋਂ ਸੈਕਸ ਦੀ ਗੱਲ ਆਉਂਦੀ ਹੈ ਤਾਂ ਕੁਝ ਆਦਮੀ ਸਾਰੀ ਉਮਰ ਆਪਣੀਆਂ ਪਤਨੀਆਂ ਪ੍ਰਤੀ ਵਫ਼ਾਦਾਰ ਰਹਿੰਦੇ ਹਨ। ਇਸ ਦੇ ਨਾਲ ਹੀ ਕੁਝ ਮਰਦਾਂ ਲਈ ਸੈਕਸ ਇੱਕ ਤਰ੍ਹਾਂ ਦਾ ਮਨੋਰੰਜਨ ਹੁੰਦਾ ਹੈ। ਜੀਵਨ ਭਰ ਇੱਕੋ ਪਾਰਟਨਰ ਨਾਲ ਸੈਕਸ ਕਰਨਾ ਉਨ੍ਹਾਂ ਲਈ ਬਹੁਤ ਬੋਰਿੰਗ ਹੋ ਜਾਂਦਾ ਹੈ। ਅਜਿਹੇ ਲੋਕ ਜਿਨਸੀ ਵਿਭਿੰਨਤਾ ਲਈ ਪਾਰਟਨਰ ਬਦਲਦੇ ਰਹਿੰਦੇ ਹਨ।
ਇਹ ਵੀ ਪੜ੍ਹੋ:-
- ਸਰਦੀਆਂ 'ਚ ਪਿਆਸ ਘੱਟ ਲੱਗ ਰਹੀ ਹੈ? ਘੱਟ ਪਾਣੀ ਪੀਣਾ ਹੋ ਸਕਦਾ ਹੈ ਨੁਕਸਾਨਦੇਹ, ਅੱਜ ਤੋਂ ਹੀ ਇਸ ਡਰਿੰਕ ਨੂੰ ਪੀਣਾ ਕਰ ਦਿਓ ਸ਼ੁਰੂ, ਮਿਲਣਗੇ ਕਈ ਲਾਭ
- ਸੈਰ ਕਰਦੇ ਸਮੇਂ ਕੀਤੀਆਂ ਇਹ 6 ਗਲਤੀਆਂ ਸਿਹਤ 'ਤੇ ਪੈ ਸਕਦੀਆਂ ਨੇ ਭਾਰੀ, ਤਰੁੰਤ ਜਾਣ ਲਓ ਨਹੀਂ ਤਾਂ...
- ਟਾਈਲਾਂ ਦੇ ਵਿਚਕਾਰ ਫਸੀ ਗੰਦਗੀ ਕਈ ਕੋਸ਼ਿਸ਼ਾਂ ਦੇ ਬਾਅਦ ਵੀ ਨਹੀਂ ਹੋ ਰਹੀ ਸਾਫ਼? ਅਜ਼ਮਾਓ ਇਹ 3 ਤਰੀਕੇ, ਚਮਕ ਜਾਣਗੀਆਂ ਘਰ ਦੀਆਂ ਫਰਸ਼ਾਂ!