ਲੋਹੜੀ ਦਾ ਤਿਉਹਾਰ ਆਉਣ 'ਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਇਹ ਤਿਉਹਾਰ ਹਰ ਸਾਲ 13 ਜਨਵਰੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਲੋਕ ਬਹੁਤ ਹੀ ਉਤਸ਼ਾਹ ਨਾਲ ਮਨਾਉਦੇ ਹਨ। ਇਸ ਦਿਨ ਅੱਗ ਦੀ ਪਰਿਕਰਮਾ ਲਗਾਉਂਦੇ ਹੋਏ ਉਸ 'ਚ ਤਿਲ ਅਤੇ ਮੂੰਗਫਲੀ ਪਾਉਣ ਦੀ ਪਰੰਪਰਾ ਵੀ ਹੁੰਦੀ ਹੈ। ਪਰ ਕੀ ਤੁਹਾਨੂੰ ਪਤਾ ਹੈ ਲੋਹੜੀ ਦੇ ਮੌਕੇ 'ਤੇ ਅੱਗ 'ਚ ਤਿਲ ਅਤੇ ਮੂੰਗਫਲੀ ਕਿਉਂ ਪਾਈ ਜਾਂਦੀ ਹੈ? ਇਸ ਪਿੱਛੇ ਕੀ ਵਜ੍ਹਾਂ ਹੈ? ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਣ ਜਾ ਰਹੇ ਹਾਂ।
ਲੋਹੜੀ ਦਾ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ?
ਲੋਹੜੀ ਦਾ ਤਿਉਹਾਰ ਸਿੱਖ ਅਤੇ ਪੰਜਾਬ ਦਾ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਤਿਉਹਾਰ ਹੈ। ਇਸ ਤਿਉਹਾਰ ਨੂੰ ਲੋਕ ਬਹੁਤ ਹੀ ਧੂੰਮਧਾਮ ਨਾਲ ਮਨਾਉਦੇ ਹਨ। ਇਸ ਸਾਲ ਲੋਹੜੀ ਦਾ ਤਿਉਹਾਰ 13 ਜਨਵਰੀ 2025 ਨੂੰ ਸੋਮਵਾਰ ਵਾਲੇ ਦਿਨ ਮਨਾਇਆ ਜਾਵੇਗਾ।
ਲੋਹੜੀ ਦੇ ਮੌਕੇ 'ਤੇ ਅੱਗ 'ਚ ਤਿਲ ਅਤੇ ਮੂੰਗਫਲੀ ਪਾਉਣ ਦੀ ਪਰੰਪਰਾ ਕੀ ਹੈ?
ਲੋਹੜੀ ਦੇ ਦਿਨ ਅੱਗ ਜਲਾ ਕੇ ਉਸਦੀ ਪਰਿਕਰਮਾ ਕੀਤਾ ਜਾਂਦੀ ਹੈ ਅਤੇ ਫਿਰ ਘਰ ਦੇ ਸਾਰੇ ਮੈਂਬਰ ਇਕੱਠੇ ਹੋ ਕੇ ਅੱਗ ਦੇ ਚਾਰੋ ਪਾਸੇ ਪਰਿਕਰਮਾ ਲਗਾਉਂਦੇ ਹਨ। ਪਰਿਕਰਮਾ ਲਗਾਉਂਦੇ ਸਮੇਂ ਅੱਗ 'ਚ ਮੂੰਗਫਲੀ ਅਤੇ ਤਿਲ ਪਾਏ ਜਾਂਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਪਰੰਪਰਾ ਕਿਉਂ ਕੀਤੀ ਜਾਂਦੀ ਹੈ?
ਲੋਹੜੀ ਵਾਲੇ ਦਿਨ ਤਿਲ ਅਤੇ ਮੂੰਗਫਲੀ ਦਾ ਮਹੱਤਵ
ਲੋਹੜੀ ਰਾਹੀਂ ਲੋਕ ਭਗਵਾਨ ਤੋਂ ਵਧੀਆਂ ਫਸਲ ਦੀ ਕਾਮਨਾ ਕਰਦੇ ਹਨ ਅਤੇ ਸਾਲਭਰ ਖੇਤੀ 'ਚ ਵਾਧਾ ਹੋਣ ਦੀ ਅਰਦਾਸ ਕਰਦੇ ਹਨ। ਇਸ ਦਿਨ ਅੱਗ ਦੇ ਦੇਵਤੇ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਚੰਗੀ ਵਾਢੀ ਲਈ ਧੰਨਵਾਦ ਪ੍ਰਗਟ ਕਰਨ ਲਈ ਅੱਗ 'ਚ ਤਿਲ ਅਤੇ ਮੂੰਗਫਲੀ ਪਾਏ ਜਾਂਦੇ ਹਨ। ਲੋਹੜੀ ਦੀ ਅੱਗ ਵਿੱਚ ਮੂੰਗਫਲੀ ਪਾ ਕੇ ਲੋਕ ਆਪਣੇ ਘਰ ਵਿੱਚ ਚੰਗੀ ਕਿਸਮਤ ਅਤੇ ਖੁਸ਼ਹਾਲੀ ਲਿਆਉਣ ਦੀ ਕਾਮਨਾ ਕਰਦੇ ਹਨ। ਕਥਾਵਾਂ ਦੇ ਅਨੁਸਾਰ, ਮੂੰਗਫਲੀ ਨੂੰ ਦੇਵੀ ਲਕਸ਼ਮੀ ਦਾ ਪਸੰਦੀਦਾ ਭੋਜਨ ਮੰਨਿਆ ਜਾਂਦਾ ਹੈ। ਇਸ ਲਈ ਲੋਕ ਲੋਹੜੀ ਦੀ ਅੱਗ ਵਿੱਚ ਮੂੰਗਫਲੀ ਪਾ ਕੇ ਦੇਵੀ ਲਕਸ਼ਮੀ ਨੂੰ ਖੁਸ਼ ਕਰਦੇ ਹਨ। ਇਸ ਤੋਂ ਇਲਾਵਾ, ਲੋਹੜੀ ਵਾਲੇ ਦਿਨ ਬੁਰੀ ਨਜ਼ਰ ਤੋਂ ਛੁਟਕਾਰਾ ਪਾਉਣ, ਚੰਗੀ ਸਿਹਤ ਅਤੇ ਸੁਖੀ ਪਰਿਵਾਰਿਕ ਜੀਵਨ ਦੀ ਕਾਮਨਾ ਕਰਨ ਲਈ ਲੋਹੜੀ ਦੀ ਅੱਗ ਵਿਚ ਤਿਲ ਵੀ ਸੁੱਟੇ ਜਾਂਦੇ ਹਨ। ਇਸ ਤੋਂ ਇਲਾਵਾ, ਕਿਹਾ ਜਾਂਦਾ ਹੈ ਕਿ ਸਰਦੀਆਂ 'ਚ ਤਿਲ ਅਤੇ ਮੂੰਗਫਲੀ ਦਾ ਸੇਵਨ ਕਰਨਾ ਸਿਹਤ ਲਈ ਵਧੀਆਂ ਵੀ ਹੁੰਦਾ ਹੈ।
ਇਹ ਵੀ ਪੜ੍ਹੋ:-