ਪੰਜਾਬ

punjab

ETV Bharat / lifestyle

ਸ਼ੂਗਰ ਦੇ ਮਰੀਜ਼ਾਂ ਨੂੰ ਸੈਰ ਕਰਨ ਨਾਲ ਕੀ ਫਾਇਦਾ ਹੋ ਸਕਦਾ ਹੈ? ਹਫ਼ਤੇ 'ਚ ਇੰਨੀ ਵਾਰ ਸੈਰ ਕਰੋਗੇ ਤਾਂ ਮਿਲਣਗੇ ਕਈ ਲਾਭ - HOW LONG SHOULD A DIABETIC WALK

ਸ਼ੂਗਰ ਦੇ ਮਰੀਜ਼ਾਂ ਨੂੰ ਸੈਰ ਕਰਨ ਨਾਲ ਕਈ ਲਾਭ ਮਿਲ ਸਕਦੇ ਹਨ।

HOW LONG SHOULD A DIABETIC WALK
HOW LONG SHOULD A DIABETIC WALK (Getty Images)

By ETV Bharat Lifestyle Team

Published : Nov 28, 2024, 4:21 PM IST

ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਤੁਸੀਂ ਖੁਰਾਕ ਅਤੇ ਆਪਣੀ ਜੀਵਨਸ਼ੈਲੀ 'ਚ ਬਦਲਾਅ ਕਰਕੇ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹੋ। ਖਾਣ-ਪੀਣ ਦੀਆਂ ਬਦਲਦੀਆਂ ਆਦਤਾਂ ਅਤੇ ਜੀਵਨ ਸ਼ੈਲੀ ਦੇ ਕਾਰਨ ਉਮਰ ਜਾਂ ਆਕਾਰ ਦੀ ਪਰਵਾਹ ਕੀਤੇ ਬਿਨ੍ਹਾਂ ਸ਼ੂਗਰ ਹਰ ਕਿਸੇ ਨੂੰ ਹੋ ਰਹੀ ਹੈ। ਹਾਲਾਂਕਿ, ਮਾਹਰ ਦੱਸਦੇ ਹਨ ਕਿ ਰੋਜ਼ਾਨਾ ਸੈਰ ਕਰਨਾ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ।

ਸ਼ੂਗਰ ਦੇ ਮਰੀਜ਼ਾਂ ਨੂੰ ਹਫ਼ਤੇ 'ਚ ਕਿੰਨੀ ਸੈਰ ਕਰਨੀ ਚਾਹੀਦੀ?

ਸ਼ੂਗਰ ਦੇ ਮਰੀਜ਼ਾਂ ਨੂੰ ਹਫ਼ਤੇ ਵਿੱਚ 150 ਮਿੰਟ ਸੈਰ ਕਰਨੀ ਚਾਹੀਦੀ ਹੈ। ਡਾਇਬੀਟੀਜ਼ ਕੇਅਰ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ, ਜਿਸਨੂੰ ਸਟੈਪਿੰਗ ਅੱਪ ਟੂ ਡਾਇਬੀਟੀਜ਼ ਦ ਪਾਵਰ ਆਫ਼ ਵਾਕਿੰਗ ਕਿਹਾ ਜਾਂਦਾ ਹੈ। ਇਸ ਵਿੱਚ ਅਮਰੀਕਨ ਡਾਇਬੀਟੀਜ਼ ਐਸੋਸੀਏਸ਼ਨ ਦੇ ਖੋਜਕਾਰਾਂ ਨੇ ਹਿੱਸਾ ਲਿਆ ਅਤੇ ਸਮਝਾਇਆ ਹੈ ਕਿ ਹਫ਼ਤੇ ਵਿੱਚ ਘੱਟੋ ਘੱਟ ਪੰਜ ਦਿਨ ਅਤੇ ਇੱਕ ਦਿਨ ਵਿੱਚ 30 ਮਿੰਟ ਚੱਲਣਾ ਚੰਗਾ ਹੈ।

ਭੋਜਨ ਖਾਣ ਤੋਂ ਬਾਅਦ ਸੈਰ ਕਰਨਾ ਫਾਇਦੇਮੰਦ

ਖਾਣੇ ਤੋਂ ਬਾਅਦ ਦਸ ਮਿੰਟ ਲਈ ਥੋੜ੍ਹੀ ਜਿਹੀ ਸੈਰ ਕਰਨ ਨੂੰ ਕਿਹਾ ਜਾਂਦਾ ਹੈ ਤਾਂ ਜੋ ਭੋਜਨ ਆਸਾਨੀ ਨਾਲ ਪਚ ਸਕੇ। ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਨਾਸ਼ਤੇ, ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ ਤੋਂ ਬਾਅਦ ਘੱਟੋ-ਘੱਟ ਦਸ ਤੋਂ 15 ਮਿੰਟ ਤੱਕ ਸੈਰ ਕਰੋਗੇ ਤਾਂ ਬਲੱਡ ਸ਼ੂਗਰ ਦਾ ਪੱਧਰ ਕੰਟਰੋਲ ਵਿੱਚ ਰਹੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਤੁਹਾਨੂੰ ਰੋਜ਼ਾਨਾ ਘੱਟੋ-ਘੱਟ 5,000 ਕਦਮ ਚੁੱਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਇਨ੍ਹਾਂ ਨੂੰ 7 ਹਜ਼ਾਰ ਤੋਂ ਵਧਾ ਕੇ 10 ਹਜ਼ਾਰ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਅਜਿਹਾ ਕਰਨ ਨਾਲ ਭਵਿੱਖ ਵਿੱਚ ਬਿਮਾਰੀਆਂ ਨਹੀਂ ਹੋਣਗੀਆਂ ਅਤੇ ਤੁਸੀਂ ਸ਼ੂਗਰ ਦੀ ਸਮੱਸਿਆ ਨੂੰ ਕੰਟਰੋਲ ਕਰ ਸਕੋਗੇ।

ਸ਼ੂਗਰ ਦੇ ਲੱਛਣ

ਸ਼ੂਗਰ ਦੀ ਸਮੱਸਿਆ ਨੂੰ ਕੰਟਰੋਲ ਕਰਨ ਲਈ ਤੁਹਾਨੂੰ ਇਸਦੇ ਲੱਛਣਾਂ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ, ਤਾਂਕਿ ਸਮੇਂ ਰਹਿੰਦੇ ਪਹਿਚਾਣ ਕਰਕੇ ਤੁਸੀਂ ਤਰੁੰਤ ਡਾਕਟਰ ਨਾਲ ਸਪੰਰਕ ਕਰ ਸਕੋ। ਸ਼ੂਗਰ ਦੇ ਕੁਝ ਲੱਛਣ ਹੇਠ ਲਿਖੇ ਅਨੁਸਾਰ ਹਨ:-

  • ਜ਼ਿਆਦਾ ਪਿਸ਼ਾਬ ਆਉਣਾ
  • ਸਵੇਰ ਦੇ ਸਮੇਂ ਸੁਸਤੀ ਪੈਣਾ
  • ਸਿਰਦਰਦ ਹੋਣਾ
  • ਮੂੰਹ ਦਾ ਸੁੱਕਾ ਲੱਗਣਾ
  • ਜਲਦੀ ਭੁੱਖ ਲੱਗਣਾ
  • ਭਾਰ ਦਾ ਅਚਾਨਕ ਘੱਟ ਜਾਣਾ
  • ਥਕਾਵਟ ਮਹਿਸੂਸ ਹੋਣਾ
  • ਧੁੰਦਲਾ ਨਜ਼ਰ ਆਉਣਾ
  • ਪਸੀਨਾ ਆਉਣਾ

ਇਹ ਖਬਰ ਇਸ ਵੈੱਬਸਾਈਟ ਤੋਂ ਲਈ ਗਈ ਹੈ।

ਇਹ ਵੀ ਪੜ੍ਹੋ:-

ABOUT THE AUTHOR

...view details