ਅੱਜ ਦੇ ਸਮੇਂ 'ਚ ਬੱਚਿਆਂ ਤੋਂ ਲੈ ਕੇ ਵੱਡਿਆ ਤੱਕ ਹਰ ਕਿਸੇ ਕੋਲ ਮੋਬਾਈਲ ਫੋਨ ਹੈ। ਲੋਕ ਮੋਬਾਈਲ ਫੋਨਾਂ ਦੀ ਵਧੇਰੇ ਵਰਤੋ ਕਰਦੇ ਹਨ ਅਤੇ ਸਾਰਾ ਦਿਨ ਇਸ 'ਚ ਹੀ ਲੱਗੇ ਰਹਿੰਦੇ ਹਨ, ਜਿਸ ਕਾਰਨ ਕਈ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ। ਇਨ੍ਹਾਂ ਸਮੱਸਿਆਵਾਂ 'ਚੋ ਇੱਕ ਹੈ ਨੀਂਦ ਦੀ ਕਮੀ। ਚੰਗੀ ਨੀਂਦ ਲੈਣਾ ਸਿਹਤ ਲਈ ਬਹੁਤ ਜ਼ਰੂਰੀ ਹੈ। ਇਸ ਨਾਲ ਤੁਸੀਂ ਸਾਰਾ ਦਿਨ ਖੁਸ਼ ਅਤੇ ਊਰਜਾਵਨ ਰਹਿ ਸਕੋਗੇ। ਚੰਗੀ ਨੀਂਦ ਸਾਡੇ ਦਿਮਾਗ ਅਤੇ ਸਰੀਰ ਨੂੰ ਠੀਕ ਕਰਨ ਅਤੇ ਡੀਟੌਕਸੀਫਿਕੇਸ਼ਨ ਕਰਨ 'ਚ ਮਦਦ ਕਰਦੀ ਹੈ। ਚੰਗੀ ਨੀਂਦ ਨਾਲ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
ਚੰਗੀ ਨੀਂਦ ਨਾਲ ਇਨ੍ਹਾਂ ਸਮੱਸਿਆਵਾਂ ਤੋਂ ਪੀੜਿਤ ਲੋਕ ਵਧੀਆਂ ਮਹਿਸੂਸ ਕਰ ਸਕਦੇ
ਡਾਕਟਰ Dixa ਦਾ ਕਹਿਣਾ ਹੈ ਕਿ ਆਟੋ-ਇਮਿਊਨ ਡਿਸਆਰਡਰ, ਹਾਰਮੋਨਲ ਅਸੰਤੁਲਨ, ਚਮੜੀ ਦੀਆਂ ਸਮੱਸਿਆਵਾਂ, ਕੈਂਸਰ, ਲੂਪਸ ਅਤੇ ਥਾਇਰਾਇਡ ਵਾਲੇ 99% ਮਰੀਜ਼ ਆਪਣੀ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਕਰਕੇ ਬਿਹਤਰ ਮਹਿਸੂਸ ਕਰ ਸਕਦੇ ਹਨ।-ਡਾਕਟਰ Dixa
ਘੱਟ ਨੀਂਦ ਲੈਣ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ
ਪਰੇਸ਼ਾਨ, ਹਲਕੀ, ਗਲਤ ਜਾਂ ਘੱਟ ਨੀਂਦ ਕਈ ਸਮੱਸਿਆਵਾਂ ਪੈਂਦਾ ਕਰ ਸਕਦੀ ਹੈ। ਇਨ੍ਹਾਂ ਸਮੱਸਿਆਵਾਂ 'ਚ ਫੋਕਸ ਦਾ ਘੱਟ ਹੋਣਾ, ਕੰਮ ਕਰਨ ਦੀ ਕੁਸ਼ਲਤਾ, ਪਾਚਨ ਕਿਰਿਆ ਦਾ ਘੱਟ ਹੋਣਾ ਅਤੇ ਵਧੇਰੇ ਬੇਚੈਨ ਅਤੇ ਘੱਟ ਅਰਾਮ ਮਹਿਸੂਸ ਕਰਨਾ ਆਦਿ ਸ਼ਾਮਲ ਹੋ ਸਕਦਾ ਹੈ।
ਚੰਗੀ ਨੀਂਦ ਲੈਣ ਦੇ ਟਿਪਸ
- ਸਵੇਰੇ ਜਲਦੀ ਉੱਠਣ ਦੀ ਕੋਸ਼ਿਸ਼ ਕਰੋ। ਸੂਰਜ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਨਾ ਤੁਹਾਨੂੰ ਕੁਦਰਤ ਨਾਲ ਸਮਕਾਲੀ ਕਰਨ ਵਿੱਚ ਮਦਦ ਕਰ ਸਕਦਾ ਹੈ। ਅਜਿਹਾ ਕਰਕੇ ਤੁਸੀਂ ਰਾਤ ਨੂੰ ਜਲਦੀ ਸੌਂ ਪਾਓਗੇ।
- ਸੌਣ ਵੇਲੇ ਗਰਮ ਦੁੱਧ ਜਾਂ ਚਾਹ ਪੀਓ।
- ਹਲਦੀ ਵਾਲਾ ਦੁੱਧ ਜਾਂ ਹਰਬਲ ਚਾਹ ਜਿਵੇਂ ਕੈਮੋਮਾਈਲ, ਬ੍ਰਾਹਮੀ, ਰੋਜ਼, ਬਲੂ ਪੀ ਫਲਾਵਰ ਟੀ ਅੰਤੜੀਆਂ ਦੇ ਨਾਲ-ਨਾਲ ਮਨ ਨੂੰ ਵੀ ਸਕੂਨ ਦਿੰਦੀ ਹੈ।
- ਨੱਕ ਰਾਹੀਂ ਸਾਹ ਲੈਣ ਦਾ ਅਭਿਆਸ ਕਰੋ। ਅਜਿਹਾ ਕਰਨਾ ਤੁਹਾਨੂੰ ਸ਼ਾਂਤ ਕਰਨ ਵਿੱਚ ਮਦਦ ਕਰਦਾ ਹੈ।
- ਬੈੱਡ 'ਤੇ ਲੰਮੇ ਪੈ ਕੇ ਸੌਂਣ ਦੇ ਸਮੇਂ ਫੋਨ ਜਾਂ ਟੀਵੀ ਦਾ ਇਸਤੇਮਾਲ ਕਰਨ ਤੋਂ ਬਚੋ।
- ਸੌਂਣ ਤੋਂ ਪਹਿਲਾ ਸ਼ਾਵਰ ਲਓ। ਇਸ ਤਰ੍ਹਾਂ ਦਿਨ ਭਰ ਦੀ ਥਕਾਵਟ ਨੂੰ ਦੂਰ ਕਰਨ 'ਚ ਮਦਦ ਮਿਲ ਸਕਦੀ ਹੈ।
- ਆਪਣੇ ਪੈਰਾਂ ਦੀ ਮਾਲਸ਼ ਕਰੋ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਨਿੱਘ, ਤੁਹਾਡੇ ਦਿਮਾਗ ਅਤੇ ਸਰੀਰ ਨੂੰ ਆਰਾਮ ਮਿਲੇਗਾ।
- ਨੱਕ ਵਿੱਚ ਗਾਂ ਦੇ ਘਿਓ ਦੀਆਂ 2 ਬੂੰਦਾਂ ਪਾਓ।
- ਦਿਨ ਦੀ ਸ਼ੁਰੂਆਤ ਅਤੇ ਅੰਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਪ੍ਰਾਰਥਨਾ ਹੈ। ਇਸ ਲਈ ਪ੍ਰਾਰਥਨਾ ਕਰੋ।
ਇਹ ਵੀ ਪੜ੍ਹੋ:-