ਵੈਲੇਨਟਾਈਨ ਡੇ ਪਿਆਰ ਦਾ ਇਜ਼ਹਾਰ ਕਰਨ ਦਾ ਦਿਨ ਹੈ ਅਤੇ ਇਸ ਮੌਕੇ ਜਸ਼ਨ ਮਨਾਉਣ ਦਾ ਸਭ ਤੋਂ ਵਧੀਆ ਤਰੀਕਾ ਆਪਣੇ ਪਾਰਟਨਰ ਨੂੰ ਗਿਫ਼ਟ ਦੇਣਾ ਹੈ। ਹਰ ਸਾਲ ਵੈਲੇਨਟਾਈਨ ਡੇ 14 ਫਰਵਰੀ ਨੂੰ ਮਨਾਇਆ ਜਾਂਦਾ ਹੈ। ਵੈਲੇਨਟਾਈਨ ਡੇ ਆਉਣ 'ਚ ਕੁਝ ਹੀ ਦਿਨ ਰਹਿ ਗਏ ਹਨ। ਜੇਕਰ ਤੁਸੀਂ ਅਜੇ ਤੱਕ ਨਹੀਂ ਸੋਚਿਆ ਕਿ ਆਪਣੇ ਪਾਰਟਨਰ ਨੂੰ ਕਿਹੜਾ ਗਿਫ਼ਟ ਦੇਣਾ ਹੈ ਤਾਂ ਅਸੀਂ ਤੁਹਾਡੇ ਲਈ ਇੱਥੇ ਕੁਝ ਸ਼ਾਨਦਾਰ ਗਿਫਟਾਂ ਦੇ ਆਪਸ਼ਨ ਲੈ ਕੇ ਆਏ ਹਾਂ। ਇਹ ਗਿਫ਼ਟ ਤੁਹਾਡੇ ਪਾਰਟਨਰ ਦੇ ਦਿਲ ਨੂੰ ਛੂਹ ਲੈਣਗੇ ਅਤੇ ਤੁਹਾਡੇ ਸਾਥੀ ਨੂੰ ਖਾਸ ਮਹਿਸੂਸ ਕਰਵਾਉਣਗੇ।
ਵੈਲੇਨਟਾਈਨ ਡੇ ਮੌਕੇ ਆਪਣੇ ਪਾਰਟਨਰ ਨੂੰ ਦਿਓ ਇਹ ਗਿਫ਼ਟ
ਕਸਟਮਾਈਜ਼ ਸਟਾਰ ਮੈਪ: ਕਸਟਮਾਈਜ਼ ਸਟਾਰ ਮੈਪ ਇੱਕ ਵਿਲੱਖਣ ਮੈਪ ਹੈ ਜੋ ਕਿਸੇ ਖਾਸ ਮੌਕੇ 'ਤੇ ਬਣਾਇਆ ਜਾਂਦਾ ਹੈ। ਇਹ ਤਾਰੇ, ਧੂਮਕੇਤੂ ਅਤੇ ਗ੍ਰਹਿ ਦਿਖਾਉਂਦਾ ਹੈ। ਕਸਟਮਾਈਜ਼ ਸਟਾਰ ਮੈਪ ਕੰਧ 'ਤੇ ਲਗਾਇਆ ਜਾ ਸਕਦਾ ਹੈ। ਤੁਸੀਂ ਕਸਟਮਾਈਜ਼ ਸਟਾਰ ਮੈਪ 'ਤੇ ਆਪਣੀ ਪਹਿਲੀ ਮੁਲਾਕਾਤ ਦੀ ਤਰੀਕ, ਵਿਆਹ ਕਦੋਂ ਹੋਇਆ ਸੀ ਜਾਂ ਕੋਈ ਹੋਰ ਖਾਸ ਦਿਨ ਚੁਣ ਸਕਦੇ ਹੋ। ਇਹ ਇੱਕ ਰੋਮਾਂਟਿਕ ਅਤੇ ਵਿਅਕਤੀਗਤ ਤੋਹਫ਼ਾ ਹੈ ਜੋ ਤੁਹਾਡੀ ਜ਼ਿੰਦਗੀ ਦੇ ਖਾਸ ਪਲਾਂ ਨੂੰ ਯਾਦਗਾਰੀ ਬਣਾਉਂਦਾ ਹੈ।
ਯਾਦਗਾਰ ਤੌਹਫ਼ਾ: ਕੋਈ ਆਮ ਤੋਹਫ਼ਾ ਦੇਣ ਦੀ ਬਜਾਏ ਆਪਣੇ ਪਾਰਟਨਰ ਨੂੰ ਇੱਕ ਅਜਿਹਾ ਅਨੁਭਵੀ ਤੌਹਫ਼ਾ ਦਿਓ ਜੋ ਉਹ ਹਮੇਸ਼ਾ ਯਾਦ ਰੱਖੇ। ਤੁਸੀਂ ਆਪਣੇ ਪਾਰਟਨਰ ਨੂੰ ਕਿਤੇ ਘੁੰਮਾਉਣ ਲੈ ਕੇ ਜਾ ਸਕਦੇ ਹੋ। ਅਜਿਹਾ ਕਰਕੇ ਤੁਸੀਂ ਆਪਣੇ ਪਾਰਟਨਰ ਨਾਲ ਸਮਾਂ ਬਿਤਾ ਸਕੋਗੇ।