ਅੱਜ ਦੇ ਸਮੇਂ 'ਚ ਜ਼ਿਆਦਾਤਰ ਲੋਕ ਪੈਕ ਕੀਤੇ ਭੋਜਨਾਂ ਨੂੰ ਤਰਜ਼ੀਹ ਦਿੰਦੇ ਹਨ। ਇਨ੍ਹਾਂ ਭੋਜਨਾਂ 'ਚ ਦਹੀਂ ਅਤੇ ਬਿਸਕੁਟ ਸਮੇਤ ਹੋਰ ਵੀ ਕਈ ਚੀਜ਼ਾਂ ਸ਼ਾਮਲ ਹਨ। ਲੋਕ ਪੈਕ ਕੀਤੇ ਦਹੀਂ ਅਤੇ ਦੁਕਾਨਾਂ ਤੋਂ ਬਿਸਕੁਟ ਜਾਂ ਹੋਰ ਕਈ ਚੀਜ਼ਾਂ ਖਰੀਦਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਅਜਿਹੀਆਂ ਚੀਜ਼ਾਂ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਹ ਚੀਜ਼ਾਂ ਸ਼ੱਕਰ, ਗੈਰ-ਸਿਹਤਮੰਦ ਚਰਬੀ ਅਤੇ ਪ੍ਰੀਜ਼ਰਵੇਟਿਵ ਨਾਲ ਭਰੇ ਹੁੰਦੇ ਹਨ ਜੋ ਲੰਬੇ ਸਮੇਂ ਵਿੱਚ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਪੋਸ਼ਣ ਵਿਗਿਆਨੀ ਵਸੁਧਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਕਿਹੜੀਆਂ ਪੈਕ ਕੀਤੀਆਂ ਚੀਜ਼ਾਂ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਅਤੇ ਇਨ੍ਹਾਂ ਦੀ ਜਗ੍ਹਾਂ ਕੀ ਖਾਣਾ ਫਾਇਦੇਮੰਦ ਹੋ ਸਕਦਾ ਹੈ?
ਕਿਹੜੀਆਂ ਚੀਜ਼ਾਂ ਤੋਂ ਦੂਰੀ ਬਣਾਉਣੀ ਅਤੇ ਕਿਹੜੀਆਂ ਚੀਜ਼ਾਂ ਖਾਣੀਆਂ?
ਅਮੂਲ ਜਾਂ ਮਦਰ ਡੇਅਰੀ ਦਹੀਂ:ਪੈਕ ਕੀਤੇ ਅਮੂਲ ਜਾਂ ਮਦਰ ਡੇਅਰੀ ਦਹੀਂ ਨਕਲੀ ਮਿੱਠੇ ਅਤੇ ਪ੍ਰੀਜ਼ਰਵੇਟਿਵ ਨਾਲ ਭਰੇ ਹੁੰਦੇ ਹਨ, ਜੋ ਤੁਹਾਡੀ ਅੰਤੜੀਆਂ ਦੀ ਸਿਹਤ ਨੂੰ ਵਿਗਾੜ ਸਕਦੇ ਹਨ।
ਅਮੂਲ ਜਾਂ ਮਦਰ ਡੇਅਰੀ ਦਹੀਂ ਦੀ ਥਾਂ ਕੀ ਖਾਣਾ ਚਾਹੀਦਾ?
ਅਮੂਲ ਜਾਂ ਮਦਰ ਡੇਅਰੀ ਦਹੀਂ ਦੀ ਥਾਂ ਤੁਸੀਂ ਤਾਜ਼ੇ ਫਲਾਂ ਨਾਲ ਘਰ 'ਚ ਬਣਿਆ ਘਰੇਲੂ ਦਹੀਂ ਖਾ ਸਕਦੇ ਹੋ। ਇਹ ਦਹੀਂ ਪ੍ਰੋਬਾਇਓਟਿਕਸ ਨਾਲ ਭਰਪੂਰ ਹੁੰਦਾ ਹੈ, ਜੋ ਪਾਚਨ ਨੂੰ ਸੁਧਾਰਨ 'ਚ ਮਦਦ ਕਰਦਾ ਹੈ।
ਬ੍ਰਿਟਾਨੀਆ ਜਾਂ ਸਨਫੀਸਟ ਬਿਸਕੁਟ: ਲੋਕ ਬਿਸਕੁਟ ਖਾਣਾ ਬਹੁਤ ਪਸੰਦ ਕਰਦੇ ਹਨ ਅਤੇ ਬਿਸਕੁਟ ਨੂੰ ਦੁਕਾਨ ਤੋਂ ਖਰੀਦਦੇ ਹਨ। ਬ੍ਰਿਟਾਨੀਆ ਜਾਂ ਸਨਫੀਸਟ ਬਿਸਕੁਟ ਹਲਕੇ ਵਜੋਂ ਮਾਰਕੀਟ ਕੀਤੇ ਜਾਂਦੇ ਹਨ ਅਤੇ ਇਹ ਬਿਸਕੁਟ ਰਿਫਾਇੰਡ ਆਟੇ, ਟ੍ਰਾਂਸ ਫੈਟ ਅਤੇ ਲੁਕਵੇਂ ਸ਼ੱਕਰ ਨਾਲ ਪੈਕ ਕੀਤੇ ਹੁੰਦੇ ਹਨ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਸਕਦੇ ਹਨ।