ਅੰਕਾਰਾ:ਤੁਰਕੀ ਦੀ ਹਵਾਬਾਜ਼ੀ ਕੰਪਨੀ ਤੁਰਕੀ ਐਰੋਸਪੇਸ ਇੰਡਸਟਰੀਜ਼ (ਟੀਯੂਐਸਏਐਸ) ਦੇ ਮੁੱਖ ਦਫ਼ਤਰ ਦੇ ਬਾਹਰ ਧਮਾਕਾ ਹੋਇਆ ਹੈ। ਅਧਿਕਾਰੀਆਂ ਨੇ ਇਸ ਘਟਨਾ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਸਥਾਨਕ ਮੀਡੀਆ ਨੇ ਇੱਕ ਵੱਡੇ ਧਮਾਕੇ ਦੀ ਰਿਪੋਰਟ ਕੀਤੀ ਅਤੇ ਤੁਰਕੀ ਦੀ ਰਾਜਧਾਨੀ ਅੰਕਾਰਾ ਵਿੱਚ ਘਟਨਾ ਵਾਲੀ ਥਾਂ 'ਤੇ ਗੋਲੀਬਾਰੀ ਦੀ ਫੁਟੇਜ ਦਿਖਾਈ। ਗ੍ਰਹਿ ਮੰਤਰੀ ਅਲੀ ਯੇਰਲਿਕਾਯਾ ਨੇ ਟਵਿੱਟਰ 'ਤੇ ਕਿਹਾ, "ਅੰਕਾਰਾ ਦੇ ਕਾਹਰਾਮਨ ਕਾਜ਼ਾਨ ਵਿੱਚ TUSAS ਸੁਵਿਧਾਵਾਂ 'ਤੇ ਇੱਕ ਅੱਤਵਾਦੀ ਹਮਲਾ ਹੋਇਆ ਹੈ।"
ਅੱਤਵਾਦੀਆਂ ਨੇ ਰਾਜਧਾਨੀ 'ਤੇ ਕੀਤਾ ਹਮਲਾ, ਕਈ ਲੋਕਾਂ ਦੀ ਹੋਈ ਮੌਤ - TERROR ATTACK
ਅੱਤਵਾਦੀਆਂ ਨੇ ਇੱਕ ਵਾਰ ਫਿਰ ਤੋਂ ਰਾਜਧਾਨੀ ਨੂੰ ਧਮਾਕਿਆਂ ਨਾਲ ਦਹਿਲਾ ਦਿੱਤਾ।
Published : Oct 23, 2024, 10:19 PM IST
ਤੁਰਕੀ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਡਿਫੈਂਸ ਅਤੇ ਏਅਰੋਸਪੇਸ ਕੰਪਨੀ ਦੇ ਹੈੱਡਕੁਆਰਟਰ 'ਤੇ ਹੋਏ ਅੱਤਵਾਦੀ ਹਮਲੇ 'ਚ ਕਈ ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਮੀਡੀਆ ਮੁਤਾਬਿਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਅਤੇ ਕੁਝ ਅੱਤਵਾਦੀਆਂ ਨੇ ਕਾਰ 'ਚੋਂ ਬਾਹਰ ਆ ਕੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਦੇ ਕਈ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਹਨ। ਇਸ ਹਮਲੇ 'ਚ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ, ਜਦਕਿ ਕੁਝ ਜ਼ਖਮੀ ਹੋਏ ਹਨ। ਫਿਲਹਾਲ ਮ੍ਰਿਤਕਾਂ ਅਤੇ ਮੌਤਾਂ ਦੀ ਸਹੀ ਗਿਣਤੀ ਸਪੱਸ਼ਟ ਨਹੀਂ ਹੈ। ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਹਮਲੇ ਪਿੱਛੇ ਕਿਸ ਦਾ ਹੱਥ ਸੀ। ਦੱਸ ਦਈਏ ਕਿ ਕੁਰਦਿਸ਼ ਅੱਤਵਾਦੀ, ਇਸਲਾਮਿਕ ਸਟੇਟ ਸਮੂਹ ਅਤੇ ਖੱਬੇ ਪੱਖੀ ਕੱਟੜਪੰਥੀ ਦੇਸ਼ 'ਚ ਪਹਿਲਾਂ ਵੀ ਅਜਿਹੇ ਹਮਲੇ ਕਰ ਚੁੱਕੇ ਹਨ।
ਹਮਲੇ ਦੀਆਂ ਤਸਵੀਰਾਂ ਸਾਹਮਣੇ ਆਈਆਂ
ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇੱਕ ਆਤਮਘਾਤੀ ਹਮਲਾ ਹੋਇਆ ਸੀ, ਇਸ ਹਮਲੇ ਤੋਂ ਬਾਅਦ, ਐਮਰਜੈਂਸੀ ਸੇਵਾਵਾਂ ਨੂੰ ਮੌਕੇ 'ਤੇ ਭੇਜਿਆ ਗਿਆ ਸੀ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਹਮਲੇ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਤੁਰਕੀ ਐਰੋਸਪੇਸ ਇੰਡਸਟਰੀਜ਼ ਦੇ ਐਂਟਰੀ ਗੇਟ ਦੇ ਸਾਹਮਣੇ ਧੂੰਏਂ ਦਾ ਗੁਬਾਰ ਦੇਖਿਆ ਜਾ ਸਕਦਾ ਹੈ।