ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਫਿਣਸੀਆਂ ਅਤੇ ਦਾਗ-ਧੱਬੇ ਤੋਂ ਬਹੁਤ ਪਰੇਸ਼ਾਨ ਰਹਿੰਦੇ ਹਨ। ਇਨ੍ਹਾਂ ਸਮੱਸਿਆਵਾਂ ਦਾ ਜ਼ਿਆਦਾ ਸਾਹਮਣਾ ਔਰਤਾਂ ਨੂੰ ਕਰਨਾ ਪੈਂਦਾ ਹੈ। ਚਿਹਰੇ 'ਤੇ ਫਿਣਸੀਆਂ ਹੋਣਾ ਆਮ ਗੱਲ ਹੈ, ਪਰ ਇਸ ਕਰਕੇ ਚਿਹਰੇ ਦੀ ਸੁੰਦਰਤਾਂ ਗੁਆਚ ਜਾਂਦੀ ਹੈ। ਕਈ ਲੋਕ ਫਿਣਸੀਆਂ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਦਾ ਇਸਤੇਮਾਲ ਕਰਨ ਲੱਗਦੇ ਹਨ, ਜਿਸਦਾ ਅਸਰ ਸਿਹਤ 'ਤੇ ਵੀ ਗਲਤ ਪੈ ਸਕਦਾ ਹੈ। ਫਿਣਸੀਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਉਪਾਅ ਅਜ਼ਮਾ ਸਕਦੇ ਹੋ।
ਫਿਣਸੀਆਂ ਕਿਉ ਹੁੰਦੀਆ ਹਨ?:ਫਿਣਸੀਆਂ ਚਿਹਰੇ 'ਤੇ ਉਸ ਸਮੇਂ ਹੁੰਦੀਆਂ ਹਨ, ਜਦੋ ਚਮੜੀ ਦੇ ਤੇਲ ਅਤੇ ਮਰੇ ਹੋਏ ਚਮੜੀ ਦੇ ਸੈੱਲਾਂ ਕਾਰਨ ਵਾਲਾਂ ਦੇ ਰੋਮ ਬੰਦ ਹੋ ਜਾਂਦੇ ਹਨ। ਇਸ ਲਈ ਹਾਰਮੋਨਲ ਅਸੰਤੁਲਨ, ਚਮੜੀ ਵਿੱਚ ਜ਼ਿਆਦਾ ਤੇਲ ਦਾ ਬਣਨਾ, ਬੈਕਟੀਰੀਆ ਦਾ ਜਮ੍ਹਾ ਹੋਣਾ ਅਤੇ ਸੋਜ ਵਰਗੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਹਾਰਮੋਨਲ ਅਸੰਤੁਲਨ ਮੁੱਖ ਤੌਰ 'ਤੇ ਜਵਾਨੀ, ਪੀਰੀਅਡਸ, ਗਰਭ ਅਵਸਥਾ ਜਾਂ ਤਣਾਅ ਦੇ ਕਾਰਨ ਹੋ ਸਕਦਾ ਹੈ। ਇਸ ਤੋਂ ਇਲਾਵਾ, ਕੁਝ ਦਵਾਈਆਂ, ਜੀਨਸ, ਲਾਈਫ ਸਟਾਈਲ, ਖਰਾਬ ਖੁਰਾਕ ਅਤੇ ਚਮੜੀ ਦੀ ਦੇਖਭਾਲ ਨਾ ਕਰਨਾ ਵੀ ਇਸ ਦੇ ਕਾਰਨ ਹੋ ਸਕਦੇ ਹਨ।
ਫਿਣਸੀਆਂ ਦੀ ਸਮੱਸਿਆ ਨੂੰ ਦੂਰ ਕਰਨ ਦੇ ਤਰੀਕੇ:
ਭਰਪੂਰ ਮਾਤਰਾ 'ਚ ਪਾਣੀ ਪੀਓ: ਪਾਣੀ ਪੀਣਾ ਸਿਹਤ ਦੇ ਨਾਲ-ਨਾਲ ਚਮੜੀ ਲਈ ਵੀ ਫਾਇਦੇਮੰਦ ਹੁੰਦਾ ਹੈ। ਪਾਣੀ ਸਰੀਰ 'ਚ ਮੌਜ਼ੂਦ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ, ਜਿਸ ਨਾਲ ਚਮੜੀ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਇਸ ਲਈ ਰੋਜ਼ਾਨਾ 8-10 ਗਲਾਸ ਪਾਣੀ ਦੇ ਪੀਓ। ਇਸ ਨਾਲ ਫਿਣਸੀਆਂ ਤੋਂ ਛੁਟਕਾਰਾ ਮਿਲੇਗਾ
ਸਬਜ਼ੀਆਂ ਖਾਓ:ਹਰੀਆਂ ਪੱਤੇਦਾਰ ਸਬਜ਼ੀਆਂ ਸਿਹਤ ਲਈ ਹੀ ਨਹੀਂ, ਸਗੋ ਚਿਹਰੇ ਲਈ ਵੀ ਫਾਇਦੇਮੰਦ ਹੁੰਦੀਆਂ ਹਨ। ਹਰੀਆਂ ਸਬਜ਼ੀਆਂ 'ਚ ਵਿਟਾਮਿਨ, ਮਿਨਰਲ ਅਤੇ ਫਾਈਬਰ ਪਾਇਆ ਜਾਂਦਾ ਹੈ, ਜੋ ਸਰੀਰ ਨੂੰ ਅੰਦਰ ਤੋਂ ਪੋਸ਼ਣ ਦਿੰਦਾ ਹੈ। ਇਸ ਨਾਲ ਚਮੜੀ ਜਵਾਨ ਅਤੇ ਸਾਫ਼ ਹੁੰਦੀ ਹੈ। ਇਸ ਲਈ ਪਾਲਕ, ਮੇਥੀ, ਬ੍ਰੋਕਲੀ, ਖੀਰਾ, ਗਾਜਰ ਅਤੇ ਸ਼ਿਮਲਾ ਮਿਰਚ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ।
ਮੋਸਮੀ ਫਲ ਖਾਓ: ਮੋਸਮੀ ਫਲਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ। ਇਸ ਨਾਲ ਸਰੀਰ ਨੂੰ ਕਈ ਲਾਭ ਮਿਲ ਸਕਦੇ ਹਨ। ਹਰ ਮੌਸਮ 'ਚ ਫਲਾਂ ਦਾ ਸੇਵਨ ਕਰਨ ਨਾਲ ਤੁਹਾਨੂੰ ਚਮੜੀ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ।
ਗ੍ਰੀਨ-ਟੀ: ਰੋਜ਼ਾਨਾ ਗ੍ਰੀਨ-ਟੀ ਅਤੇ ਹਰਬਲ ਟੀ ਨੂੰ ਪੀਓ। ਇਸ ਨਾਲ ਫਿਣਸੀਆਂ ਤੋਂ ਛੁਟਕਾਰਾ ਪਾਉਣ 'ਚ ਮਦਦ ਮਿਲ ਸਕਦੀ ਹੈ। ਇਸਦੇ ਨਾਲ ਹੀ, ਚਮੜੀ ਨਾਲ ਜੁੜੀਆਂ ਹੋਰ ਵੀ ਕਈ ਸਮੱਸਿਆਵਾਂ ਤੋਂ ਰਾਹਤ ਮਿਲੇਗੀ।