ਹਾਲ ਹੀ ਵਿੱਚ WHO ਨੇ ਇੱਕ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਵਿੱਚ ਮੋਬਾਈਲ ਫੋਨ ਅਤੇ ਕੈਂਸਰ ਦੇ ਸਬੰਧ ਬਾਰੇ ਦੱਸਿਆ ਗਿਆ ਹੈ। WHO ਦੀ ਰਿਪੋਰਟ ਅਨੁਸਾਰ, ਮੋਬਾਈਲ ਫੋਨ ਚਲਾਉਣ ਨਾਲ ਕਿਸੇ ਵੀ ਤਰ੍ਹਾਂ ਦਾ ਕੈਂਸਰ ਜਾਂ ਟਿਊਮਰ ਨਹੀਂ ਹੁੰਦਾ ਹੈ। ਇਹ ਰਿਵੀਊ ਇਸ ਲਈ ਜ਼ਰੂਰੀ ਸੀ ਕਿਉਕਿ ਪੂਰੀ ਦੁਨੀਆਂ ਵਿੱਚ ਵਿਗਿਆਨ ਦੇ ਹਵਾਲੇ ਤੋਂ ਕਈ ਗਲਤ ਧਾਰਨਾਵਾਂ ਫੈਲ ਰਹੀਆਂ ਸੀ। ਇਨ੍ਹਾਂ ਵਿੱਚ ਇੱਕ ਮਿੱਥ ਸੀ ਕਿ ਮੋਬਾਈਲ ਫੋਨ ਤੋਂ ਨਿਕਲਣ ਵਾਲੀ ਰੇਡੀਅਸ਼ਨ ਦਿਮਾਗ, ਸਿਰ ਅਤੇ ਗਰਦਨ ਦਾ ਕੈਂਸਰ ਪੈਦਾ ਕਰਦੀਆਂ ਹਨ।
WHO ਨੇ ਖੁਲਾਸਾ ਕੀਤਾ ਹੈ ਕਿ ਮੋਬਾਈਲ ਫੋਨ ਨਾਲ ਕੈਂਸਰ ਨਹੀਂ ਹੁੰਦਾ ਹੈ। ਪਰ ਇਸਦਾ ਮਤਲਬ ਇਹ ਬਿਲਕੁਲ ਵੀ ਨਹੀਂ ਹੈ ਕਿ ਫੋਨ ਜ਼ਿਆਦਾ ਚਲਾਉਣਾ ਸੁਰੱਖਿਅਤ ਹੈ। ਜ਼ਿਆਦਾ ਸਮੇਂ ਤੱਕ ਮੋਬਾਈਲ ਚਲਾਉਣ ਨਾਲ ਕਈ ਨੁਕਸਾਨ ਹੋ ਸਕਦੇ ਹੋ। ਇਸ ਨਾਲ ਫੋਕਸ ਘੱਟ ਜਾਂਦਾ ਹੈ ਅਤੇ ਅੱਖਾਂ 'ਤੇ ਬੁਰਾ ਅਸਰ ਪੈਂਦਾ ਹੈ।-WHO
ਮੋਬਾਈਲ ਦਾ ਇਸਤੇਮਾਲ ਕਰਨ ਦੇ ਨੁਕਸਾਨ: ਮੋਬਾਈਲ ਦਾ ਇਸਤੇਮਾਲ ਹਰ ਉਮਰ ਦੇ ਲੋਕਾਂ ਵਿੱਚ ਵੱਧ ਰਿਹਾ ਹੈ, ਜਿਸ ਕਾਰਨ ਕਈ ਨੁਕਸਾਨ ਦੇਖਣ ਨੂੰ ਮਿਲਦੇ ਹਨ। ਕੁਝ ਨੁਕਸਾਨ ਹੇਠ ਲਿਖੇ ਅਨੁਸਾਰ ਹਨ:-
ਨੀਂਦ 'ਤੇ ਅਸਰ:ਅਮਰੀਕੀ ਨੈਸ਼ਨਲ ਸਲੀਪ ਫਾਊਂਡੇਸ਼ਨਦੇ ਇੱਕ ਅਧਿਐਨ ਅਨੁਸਾਰ, ਮੋਬਾਈਲ ਫੋਨ ਦਾ ਇਸਤੇਮਾਲ ਕਰਨ ਨਾਲ ਨੀਂਦ ਪ੍ਰਭਾਵਿਤ ਹੁੰਦੀ ਹੈ। ਦੇਰ ਰਾਤ ਤੱਕ ਮੋਬਾਈਲ ਫੋਨ ਤੋਂ ਨਿਕਲਣ ਵਾਲੀ ਲਾਈਟ ਨਾਲ ਸਾਡਾ ਸਰੀਰ ਨੀਂਦ ਲਈ ਜ਼ਰੂਰੀ ਹਾਰਮੋਨ ਰਿਲੀਜ਼ ਨਹੀਂ ਕਰ ਪਾਉਦਾ ਜਾਂ ਮਾਤਰਾ ਜ਼ਰੂਰਤ ਤੋਂ ਘੱਟ ਹੁੰਦੀ ਹੈ।