ਹੈਦਰਾਬਾਦ ਡੈਸਕ: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ। ਕਿਸਾਨ ਆਗੂ ਡੱਲੇਵਾਲ ਦੀ ਅਚਾਨਕ ਸਿਹਤ ਵਿਗੜ ਗਈ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਘੱਟ ਗਿਆ ਸੀ। ਡਾਕਟਰਾਂ ਮੁਤਾਬਿਕ ਡੱਲੇਵਾਲ ਦੀ ਸਿਹਤ ਹੁਣ ਬੀਤ ਦੇ ਹਰ ਪਲ ਨਾਲ ਬਹੁਤ ਹੀ ਨਾਸਾਜ਼ ਹੁੰਦੀ ਜਾ ਰਹੀ ਹੈ। ਪਿਛਲੇ ਇੱਕ ਹਫ਼ਤੇ ਦੌਰਾਨ ਤੀਜੀ ਵਾਰ ਉਨ੍ਹਾਂ ਦੀ ਅਜਿਹੀ ਹਾਲਤ ਹੋਈ ਹੈ ਜਦੋਂ ਉਨ੍ਹਾਂ ਦਾ ਸਰੀਰ ਕੋਈ ਹਰਕਤ ਨਹੀਂ ਕਰ ਰਿਹਾ ਸੀ।
ਇੱਕ ਘੰਟੇ ਬਾਅਦ ਬੀਪੀ ਹੋਇਆ ਨਾਰਮਲ
ਡਾਕਟਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਢਲੀ ਸਹਾਇਤਾ ਤੋਂ ਬਾਅਦ ਬਲੱਡ ਪ੍ਰੈੱਸ਼ਰ ਨਾਰਮਲ ਹੋ ਗਿਆ ਪਰ ਹਾਲੇ ਵੀ ਇਸ ਬੀਪੀ ਨੂੰ ਠੀਕ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਨਾਰਮਲ ਬੀਪੀ 80/120 ਹੋਣਾ ਚਾਹੀਦਾ ਹੈ। ਡੱਲੇਵਾਲ ਦਾ ਧਿਆਨ ਰੱਖ ਰਹੇ ਡਾਕਟਰ ਨੇ ਕਿਹਾ ਕਿ ਸਾਨੂੰ ਵੀ ਉਨ੍ਹਾਂ ਕੋਲ ਪਹੁੰਚਣ ਲਈ ਤਕਰੀਬ 10 ਮਿੰਟ ਦਾ ਸਮਾਂ ਲੱਗ ਗਿਆ ਸੀ, ਬਹੁਤ ਹੀ ਮੁਸ਼ਕਿਲ ਨਾਲ ਉਨ੍ਹਾਂ ਦੇ ਸਰੀਰ ਦੀ ਮਸਾਜ ਕਰਕੇ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਕੁੱਝ ਠੀਕ ਹੋਇਆ। ਇਹ ਵਾਹਿਗੂਰ ਦੀ ਕ੍ਰਿਪਾ ਹੈ ਕਿ ਉਨ੍ਹਾਂ ਦੇ ਸਰੀਰ ਨੇ ਕੁੱਝ ਹਿੱਲਜੁਲ ਕੀਤੀ ਹੈ। ਇਸ ਦੇ ਨਾਲ ਹੀ ਡਾਕਟਰ ਨੇ ਕਿਹਾ ਕਿ ਹੁਣ ਹਾਲਾਤ ਸਾਡੇ ਹੱਥੋਂ ਵੀ ਨਿਕਲਦੇ ਜਾ ਰਹੇ ਹਨ।
ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ
ਦੱਸ ਦਈਏ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਹਾਈ ਪਾਵਰ ਕਮੇਟੀ ਵੱਲੋਂ ਅੱਜ ਖਨੌਰੀ ਬਾਰਡਰ ‘ਤੇ ਪੁੱਜ ਕੇ ਮਰਨ ਵਰਤ ‘ਤੇ ਬੈਠੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨਾਲ ਗੱਲਬਾਤ ਕੀਤੀ ਹੈ। ਮੀਟਿੰਗ ਤੋਂ ਬਾਅਦ ਹਾਈ ਪਾਵਰ ਕਮੇਟੀ ਦੇ ਚੇਅਰਮੈਨ ਜਸਟਿਸ ਨਵਾਬ ਸਿੰਘ ਨੇ ਕਿਹਾ ਕਿ ਉਹ ਜਗਜੀਤ ਸਿੰਘ ਡੱਲੇਵਾਲ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹਨ। ਕਮੇਟੀ ਨੇ ਇਸ ਮੌਕੇ ਕਿਸਾਨਾਂ ਨੂੰ ਰਿਪੋਰਟ ਬਾਰੇ ਦੱਸਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਡੱਲੇਵਾਲ ਨੇ ਕਿਹਾ ਕਿ ਮੇਰੇ ਲਈ ਕਿਸਾਨੀ ਪਹਿਲਾਂ ਹੈ ਬਾਕੀ ਸਭ ਕੁਝ ਬਾਅਦ ਵਿਚ ਹੈ।
- ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਦੀ ਡੱਲੇਵਾਲ ਨਾਲ ਮੁਲਾਕਾਤ: ਡੱਲੇਵਾਲ ਬੋਲੇ- ਗੁਰੂ ਨਾਨਕ ਪਾਤਸ਼ਾਹ ਨੂੰ ਜੋ ਮਨਜ਼ੂਰ ਹੋਵੇਗਾ, ਉਹ ਹੀ ਹੋਵੇਗਾ, ਜਾਣੋ ਕਦੋਂ ਹੈ SC 'ਚ ਅਗਲੀ ਸੁਣਵਾਈ
- ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਹੁਣ ਨਹੀਂ ਚੱਲਣੀਆਂ ਬੱਸਾਂ, ਜਾਣੋ ਪੂਰੀ ਜਾਣਕਾਰੀ
- ਕਿਸਾਨ ਕਰਨਗੇ ਦਿੱਲੀ ਕੂਚ! ਮਹਾਂਪੰਚਾਇਤ 'ਚ ਹੋਇਆ ਵੱਡਾ ਐਲਾਨ, ਜਾਣੋਂ ਇਕੱਲੀ-ਇਕੱਲੀ ਯੋਜਨਾ ਬਾਰੇ?